ਤਾਜ਼ਾ ਖ਼ਬਰਾਂ

Advertisement

'ਜ਼ੀਰੋ' 'ਚ ਸ਼ਾਹਰੁਖ ਖ਼ਾਨ ਨੇ ਤਲਵਾਰ ਫੜੀ ਹੈ, ਕ੍ਰਿਪਾਨ ਨਹੀਂ : ਨਿਰਮਾਤਾ

PTI
Published Dec 1, 2018, 1:13 pm IST
Updated Dec 1, 2018, 1:13 pm IST
'ਜ਼ੀਰੋ' ਫ਼ਿਲਮ ਦੇ ਨਿਰਮਾਤਾਵਾਂ ਨੇ ਬੰਬਈ ਹਾਈ ਕੋਰਟ ਨੂੰ ਸ਼ੁਕਰਵਾਰ ਨੂੰ ਦਸਿਆ ਕਿ ਫ਼ਿਲਮ ਦੇ ਪੋਸਟਰ ਅਤੇ ਟਰੇਲਰ 'ਚ ਅਦਾਕਾਰ ਸ਼ਾਹਰੁਖ਼ ਖ਼ਾਨ........
Shahrukh Khan has caught a sword in 'Zero', not Kirpan: Producer
 Shahrukh Khan has caught a sword in 'Zero', not Kirpan: Producer

ਮੁੰਬਈ : 'ਜ਼ੀਰੋ' ਫ਼ਿਲਮ ਦੇ ਨਿਰਮਾਤਾਵਾਂ ਨੇ ਬੰਬਈ ਹਾਈ ਕੋਰਟ ਨੂੰ ਸ਼ੁਕਰਵਾਰ ਨੂੰ ਦਸਿਆ ਕਿ ਫ਼ਿਲਮ ਦੇ ਪੋਸਟਰ ਅਤੇ ਟਰੇਲਰ 'ਚ ਅਦਾਕਾਰ ਸ਼ਾਹਰੁਖ਼ ਖ਼ਾਨ ਨੇ ਤਲਵਾਰ ਫੜੀ ਹੋਈ ਹੈ ਨਾ ਕਿ ਕ੍ਰਿਪਾਨ। ਵਕੀਲ ਅੰਮ੍ਰਿਤਪਾਲਲ ਸਿੰਘ ਖ਼ਾਲਸਾ ਵਲੋਂ ਦਾਇਰ ਅਪੀਲ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਸਿਨੇਮਾ ਦੇ ਟਰੇਲਰ ਅਤੇ ਪੋਸਟਰ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਢਾਹ ਲੱਗੀ ਹੈ। ਮਾਮਲੇ ਦੀ ਸੁਣਵਾਈ ਜਸਟਿਸ ਬੀ.ਪੀ. ਧਰਮਾਧਿਕਾਰੀ ਅਤੇ ਐਸ.ਵੀ. ਕੋਟਵਾਲ ਦੀ ਬੈਂਚ 'ਚ ਹੋ ਰਹੀ ਹੈ।
ਇਸ ਮਹੀਨੇ ਦੇ ਸ਼ੁਰੂ 'ਚ ਦਾਇਰ ਅਪੀਲ 'ਚ ਫ਼ਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾਵਾਂ ਨੂੰ ਉਸ ਦ੍ਰਿਸ਼ ਨੂੰ ਹਟਾਉਣ ਦਾ ਹੁਕਮ ਦੇਣ ਦੀ ਮੰਗ ਕੀਤੀ ਗਈ ਸੀ

ਜਿਸ 'ਚ ਸ਼ਾਹਰੁਖ਼ 'ਕ੍ਰਿਪਾਨ' ਫੜੀ ਦਿਸ ਰਹੇ ਹਨ। ਇਸ ਅਪੀਲ 'ਚ ਕੇਂਦਰੀ ਫ਼ਿਲਮ ਸਰਟੀਫ਼ੀਕੇਸ਼ਨ ਬੋਰਡ ਨੂੰ ਇਹ ਫ਼ਿਲਮ ਪਾਸ ਨਾ ਕਰਨ ਦੀ ਮੰਗ ਕੀਤੀ ਗਈ ਹੈ। 
ਸ਼ਾਹਰੁਖ਼ ਖ਼ਾਨ, ਨਿਰਮਾਤਾਵਾਂ ਗੌਰੀ ਖ਼ਾਨ ਅਤੇ ਕਰੁਣਾ ਬਦਵਾਲ ਅਤੇ ਨਿਰਦੇਸ਼ਕ ਆਨੰਦ ਐਲ. ਰਾਏ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਨਵਰੋਜ ਸਰਵਾਈ ਨੇ ਅਦਾਲਤ ਨੂੰ ਕਿਹਾ ਕਿ ਫ਼ਿਲਮ 'ਚ ਮੁੱਖ ਅਦਾਕਾਰ ਨੇ ਜੋ ਫੜਿਆ ਹੈ ਕ੍ਰਿਪਾਨ ਨਹੀਂ। ਇਹ ਇਕ ਆਮ ਤਲਵਾਰ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 18 ਦਸੰਬਰ ਨੂੰ ਹੋਵੇਗੀ। ਫ਼ਿਲਮ 21 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। (ਪੀਟੀਆਈ)

Loading...

Advertisement
Loading...
Advertisement
Loading...
Advertisement
Loading...
Advertisement
Loading...