
ਸ਼ਾਹਰੁਖ ਖਾਨ ਦੀ ਫਿਲਮ ‘ਜੀਰੋ’ ਦਾ ਦਰਸ਼ਕਾਂ ਨੂੰ ਬੇਸਬਰੀ.....
ਮੁੰਬਈ (ਭਾਸ਼ਾ): ਸ਼ਾਹਰੁਖ ਖਾਨ ਦੀ ਫਿਲਮ ‘ਜੀਰੋ’ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜਾਰ ਹੈ। ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਦਰਸ਼ਕਾਂ ਨੇ ਟ੍ਰੇਲਰ ਦੇਖ ਕੇ ਹੀ ਇਹ ਦਾਅਵਾ ਕਰਨਾ ਸ਼ੁਰੂ ਕਰ ਦਿਤਾ ਹੈ ਕਿ ਫਿਲਮ ਕਾਮਯਾਬ ਹੋਵੇਗੀ। ਹੁਣ ਫਿਲਮ ਦਾ ਇਕ ਨਵਾਂ ਪ੍ਰੋਮੋ ਰਿਲੀਜ਼ ਹੋਇਆ ਹੈ। ਇਸ ਵਿਚ ਸ਼ਾਹਰੁਖ ਖਾਨ ਦੇ ਡਾਇਲਾਗ ਬੈਗਰਾਉਂਡ ਵਿਚ ਚੱਲ ਰਹੇ ਹਨ। 52 ਸੈਕੰਡ ਦੇ ਇਸ ਪ੍ਰੋਮੋ ਵਿਚ ਸ਼ਾਹਰੁਖ ਖਾਨ ਹੀ ਛਾਏ ਰਹੇ। ਸ਼ਾਹਰੁਖ ਨੇ ਪੂਰੇ ਪ੍ਰੋਮੋ ਵਿਚ ਇੱਕ ਹੀ ਡਾਇਲਾਗ ਬੋਲਿਆ ਹੈ ਉਹ ਵੀ ਬਹੁਤ ਜਬਰਦਸਤ ਹੈ। ਸ਼ਾਹਰੁਖ ਕਹਿ ਰਹੇ ਹਨ ‘ਹਮ ਜੈਸੇ ਲੌਡੋਂ ਸੈ ਦੇਖਤੇ ਹੀ ਪਿਆਰ ਨਹੀਂ ਹੋਤਾ, ਦੇਖਤੇ-ਦੇਖਤੇ ਹੋ ਜਾਤਾ ਹੈ।’
Shahrukh Khan
ਪ੍ਰੋਮੋ ਵਿਚ ਟ੍ਰੇਲਰ ਦੇ ਹੀ ਸੀਨ ਹਨ ਪਰ ਵੱਖਰੇ ਅੰਦਾਜ ਵਿਚ ਪੇਸ਼ ਕੀਤਾ ਗਿਆ ਹੈ। ਇਸ ਪ੍ਰੋਮੋ ਨੂੰ ਸ਼ਾਹਰੁਖ ਖਾਨ ਨੇ ਅਪਣੇ ਟਵਿਟਰ ਅਕਾਉਂਟ ਉਤੇ ਸਾਂਝਾ ਕੀਤਾ ਹੈ। ਇਸ ਨੂੰ ਸਾਂਝਾ ਕਰਦੇ ਹੋਏ ਸ਼ਾਹਰੁਖ ਨੇ ਲਿਖਿਆ ‘ਬਊਆ ਸਿੰਘ ਦੀ ਇਹ ਝਲਕ ਜਰਾ ਸੰਭਲ ਕਰ ਵੇਖਣਾ, ਕੀਤੇ ਵੇਖਦੇ-ਵੇਖਦੇ ਪਿਆਰ ਨਾ ਹੋ ਜਾਵੇ।’ ਫਿਲਮ ਵਿਚ ਸ਼ਾਹਰੁਖ ਤੋਂ ਇਲਾਵਾ ਕਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਵੀ ਮੁੱਖ ਭੂਮਿਕਾ ਨਿਭਾ ਰਹੀਆਂ ਹਨ। ਦੱਸ ਦਈਏ ਕਿ 12 ਘੰਟੇ ਵਿਚ ਇਸ ਪ੍ਰੋਮੋ ਨੂੰ 14 ਲੱਖ ਵਿਊਜ ਮਿਲ ਚੁੱਕੇ ਹਨ।
.@BauuaSingh ki ye jhalak zara sambhal kar dekhna, kahin dekhte dekhte pyaar na ho jaaye. Watch #ZeroPromo: https://t.co/b9cr3MkKgB@anushkasharma #KatrinaKaif @aanandlrai @redchilliesent @cypplOfficial
— Shah Rukh Khan (@iamsrk) November 20, 2018
ਫਿਲਮ ਵਿਚ ਛੋਟੇ ਵਿਅਕਤੀ ਦੇ ਕਿਰਦਾਰ ਵਿਚ ਅਪਣੇ ਮੰਨਪਸੰਦ ਸਟਾਰ ਨੂੰ ਦੇਖਣ ਤੋਂ ਬਾਅਦ ਕਿੰਗ ਖਾਨ ਦੇ ਸਰੋਤੇ ਖੁਸ਼ੀ ਨਾਲ ਝੂਮ ਰਹੇ ਹਨ। ਇਹ ਫਿਲਮ 21 ਦਸੰਬਰ ਨੂੰ ਰਿਲੀਜ਼ ਹੋਵੇਗੀ। ਕਿੰਗ ਖਾਨ ਨੇ ਦੱਸਿਆ ਹੈ ਕਿ ਫਿਲਮ ਦਾ ਪਹਿਲਾ ਗਾਣਾ 23 ਨਵੰਬਰ ਨੂੰ ਰਿਲੀਜ਼ ਹੋਵੇਗਾ। ਇਸ ਫਿਲਮ ਦਾ ਪਹਿਲਾ ਅੰਦਾਜ਼ ਕਿੰਗ ਖਾਨ ਨੇ ਸਾਲ 2018 ਦੀ ਸ਼ੁਰੂਆਤ ਵਿਚ ਹੀ ਸਾਂਝਾ ਕਰ ਦਿਤਾ ਸੀ।
Shahrukh Khan
ਇਸ ਤੋਂ ਬਾਅਦ ਹੀ ਲਗਾਤਾਰ ਪੂਰਾ ਸਾਲ ਕਿੰਗ ਖਾਨ ਅਪਣੀ ਫਿਲਮ ਲਈ ਦਰਸ਼ਕਾਂ ਦਾ ਉਤਸ਼ਾਹ ਬਣਾਈ ਰੱਖਣ ਵਿਚ ਕਾਮਯਾਬ ਹੋਇਆ ਹੈ। ਇਸ ਤੋਂ ਬਾਅਦ ਜੂਨ ਵਿਚ ਈਦ ਦੇ ਮੌਕੇ ਉਤੇ ਦੁਬਾਰਾ ਸ਼ਾਹਰੁਖ ਖਾਨ ਨੇ ਫਿਲਮ ਦਾ ਟੀਜ਼ਰ ਜਾਰੀ ਕਰ ਕੇ ਅਪਣੇ ਸਰੋਤਿਆਂ ਨੂੰ ਸੁਗਾਤ ਦਿਤੀ ਸੀ।