ਸ਼ਾਹਰੁਖ ਖਾਨ ਨੂੰ ਮਿਲੀ ਧਮਕੀ, ਵਧਾਈ ਜਾਵੇਗੀ ਸੁਰਖਿਆ
Published : Nov 24, 2018, 7:28 pm IST
Updated : Nov 24, 2018, 7:28 pm IST
SHARE ARTICLE
Shah Rukh Khan
Shah Rukh Khan

ਸ਼ਾਹਰੁਖ ਖਾਨ ਨੂੰ ਕਲਿੰਗ ਫੌਜ ਵਲੋਂ ਮਿਲੀ ਧਮਕੀ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਦੇ ਇੰਤਜ਼ਾਮ ਹੋਰ ਸਖਤ ਕਰ ਦਿਤੇ ਗਏ ਹਨ। ਸ਼ਨਿਚਰਵਾਰ ਨੂੰ ਓਡਿਸ਼ਾ ਪੁਲਿਸ ਵਲੋਂ...

ਮੁੰਬਈ : (ਭਾਸ਼ਾ) ਸ਼ਾਹਰੁਖ ਖਾਨ ਨੂੰ ਕਲਿੰਗ ਫੌਜ ਵਲੋਂ ਮਿਲੀ ਧਮਕੀ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਦੇ ਇੰਤਜ਼ਾਮ ਹੋਰ ਸਖਤ ਕਰ ਦਿਤੇ ਗਏ ਹਨ। ਸ਼ਨਿਚਰਵਾਰ ਨੂੰ ਓਡਿਸ਼ਾ ਪੁਲਿਸ ਵਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਕਿ ਸ਼ਾਹਰੁਖ ਖਾਨ ਦੇ ਓਡਿਸ਼ਾ ਆਉਣ 'ਤੇ ਸੁਰੱਖਿਆ ਨਾਲ ਜੁਡ਼ੇ ਜ਼ਰੂਰੀ ਕਦਮ ਚੁੱਕੇ ਜਾਣਗੇ। ਦਰਅਸਲ, 17 ਸਾਲ ਪਹਿਲਾਂ ਆਈ ਸ਼ਾਹਰੁਖ ਖਾਨ ਸਟਾਰਰ ਫਿਲਮ 'ਅਸ਼ੋਕਾ' ਵਿਚ ਕਥਿਤ ਤੌਰ 'ਤੇ ਇਤਿਹਾਸ ਦੇ ਨਾਲ ਛੇੜਛਾੜ ਤੋਂ ਨਰਾਜ਼ ਕਲਿੰਗ ਫੌਜ ਨੇ ਧਮਕੀ ਦਿਤੀ ਹੈ ਕਿ ਉਹ ਅਦਾਕਾਰ ਦੇ ਓਡਿਸ਼ਾ ਆਉਣ 'ਤੇ ਉਨ੍ਹਾਂ ਦੇ ਚਿਹਰੇ 'ਤੇ ਕਾਲੀ ਇੰਕ ਸੁਟਣਗੇ।

Shah Rukh KhanShah Rukh Khan

ਉਹ ਇਸ ਤਰ੍ਹਾਂ ਅਪਣਾ ਵਿਰੋਧ ਦਰਜ ਕਰਵਾਉਣਾ ਚਾਹੁੰਦੇ ਹੈ। ਉਨ੍ਹਾਂ ਵਲੋਂ ਇਹ ਵੀ ਧਮਕੀ ਦਿਤੀ ਗਈ ਹੈ ਕਿ ਉਹ ਸ਼ਾਹਰੁਖ ਦੇ ਮਰਦ ਹਾਕੀ ਵਰਲਡ ਕਪ ਲਈ 27 ਨਵੰਬਰ ਨੂੰ ਕਲਿੰਗ ਸਟੇਡੀਅਮ ਆਉਣ 'ਤੇ ਉਨ੍ਹਾਂ ਨੂੰ ਕਾਲੇ ਝੰਡੇ ਵੀ ਦਿਖਾਉਣਗੇ। ਇਸ ਧਮਕੀ ਦੇ ਸਾਹਮਣੇ ਆਉਣ ਤੋਂ ਬਾਅਦ ਭੁਵਨੇਸ਼ਵਰ ਡੀਸੀਪੀ ਅਨੁਪ ਸਾਹੂ ਨੇ ਬਿਆਨ ਜਾਰੀ ਕਰ ਕਿਹਾ ਕਿ ਹਾਕੀ ਵਰਲਡ ਕਪ ਲਈ ਸ਼ਾਹਰੁਖ ਖਾਨ ਦੀ ਵਿਜ਼ਿਟ ਨੂੰ ਲੈ ਕੇ ਅਸੀਂ ਜ਼ਰੂਰਤ ਦੇ ਮੁਤਾਬਕ ਸੁਰੱਖਿਆ ਦੇ ਪੂਰੇ ਇੰਤਜ਼ਾਮ ਕਰਣਗੇ।

Shah Rukh KhanShah Rukh Khan

ਹਾਲਾਂਕਿ, ਹੁਣੇ ਸਾਨੂੰ ਐਕਟਰ ਦੇ ਸ਼ੈਡਿਊਲ ਨਾਲ ਜੁਡ਼ੀ ਜਾਣਕਾਰੀ ਨਹੀਂ ਮਿਲੀ ਹੈ। ਦੱਸ ਦਈਏ ਕਿ ਕਲਿੰਗ ਫੌਜ ਨੇ ਸ਼ਾਹਰੁਖ ਤੋਂ ਮਾਫੀ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ ਅਸ਼ੋਕਾ ਵਿਚ ਰਾਜ ਨੂੰ ਅਤੇ ਕਲਿੰਗ ਦੇ ਲੋਕਾਂ ਨੂੰ ਗਲਤ ਤੌਰ ਤੇ ਪੇਸ਼ ਕੀਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement