
ਇਥੇ ਦੱਸਣ ਯੋਗ ਹੈ ਕਿ ਇਸ ਫਿਲਮ ਆ ਟੋਟਲ ਬਜਟ ਤਕਰੀਬਨ 23 ਕਰੋੜ ਸੀ।
ਬਾਲੀਵੁੱਡ ਅਦਾਕਾਰ ਇਰਫਾਨ ਖਾਨ ਬੀਤੇ ਕੁਝ ਦੀਨਾ ਤੋਂ ਕਾਫ਼ੀ ਚਰਚਾ ਵਿਚ ਬਣੇ ਹੋਏ ਹਨ। ਪਹਿਲਾਂ ਉਨ੍ਹਾਂ ਦੀ ਬਿਮਾਰੀ ਕਾਰਨ ਉਹ ਕਾਫੀ ਸਮੇਂ ਤਕ ਚਰਚਾ ਚ ਰਹੇ ਅਤੇ ਫਿਰ ਉਨ੍ਹਾਂ ਦੀ ਫਿਲਮ ਬਲੈਕਮੇਲ ਨੇ ਵੀ ਬਾਲੀਵੁਡ ਚ ਚੰਗੀ ਕਮਾਈ ਕੀਤੀ ਜਿਸ ਨਾਲ ਉਨ੍ਹਾਂ ਨੂੰ ਕਾਫੀ ਹੱਲਾ ਸ਼ੇਰੀ ਮਿਲ ਰਹੀ ਹੈ। ਪਰ ਅੱਜ ਜਿਸ ਕਾਰਨ ਉਨ੍ਹਾਂ ਦੀ ਚਰਚਾ ਹੈ ਉਹ ਹੈ ਉਨ੍ਹਾਂ ਦੀ ਫ਼ਿਲਮ 'ਹਿੰਦੀ ਮੀਡੀਅਮ' ਜੋ ਕਿ ਭਾਰਤ ਤੋਂ ਬਾਅਦ ਹੁਣ ਚੀਨ 'ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ। Irfan Khanਇਸ ਫਿਲਮ ਨੇ ਚੀਨ ਦੇ ਬਾਕਸ ਆਫਿਸ 'ਤੇ 150 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਚੀਨ ਦੇ ਪ੍ਰਸ਼ੰਸਕਾਂ ਵਲੋਂ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ਪਿੱਛਲੇ ਬੁੱਧਵਾਰ ਨੂੰ ਚੀਨ 'ਚ ਰਿਲੀਜ਼ ਕੀਤੀ ਗਈ ਸੀ । ਜਿਥੇ ਫ਼ਿਲਮ ਨੇ ਪਹਿਲੇ ਹੀ ਦਿਨ 22 ਕਰੋੜ ਰੁਪਏ ਦੀ ਕਮਾਈ ਕਰ ਲਈ ਸੀ । ਉੱਥੇ ਹੀ ਫਿਲਮ ਨੇ 6 ਦਿਨਾਂ 'ਚ 23.82 ਮਿਲੀਅਨ 155.10 ਕਰੋੜ ਦਾ ਕਾਰੋਬਾਰ ਕਰ ਲਿਆ ਹੈ।
Irfan Khanਇਥੇ ਦੱਸਣ ਯੋਗ ਹੈ ਕਿ ਇਸ ਫਿਲਮ ਆ ਟੋਟਲ ਬਜਟ ਤਕਰੀਬਨ 23 ਕਰੋੜ ਸੀ। ਜਿਸ ਨੂੰ ਲੋਕਾਂ ਨੇ ਇਨਾ ਪਸੰਦ ਕੀਤਾ ਕਿ ਕੁਝ ਹੀ ਦੀਨਾ ਵਿਚ ਇਸ ਦੀ ਲਾਗਤ ਦੀ ਪੂਰਤੀ ਤਾਂ ਹੋਈ ਹੀ ਨਾਲ ਹੀ 3 ਗੁਨਾ ਜ਼ਿਆਦਾ ਫ਼ਾਇਦਾ ਵੀ ਇਸ ਫ਼ਿਲਮ ਨੂੰ ਪਹੁੰਚਿਆ। ਯਾਨੀ ਕਿ ਫਿਲਮ ਨੇ ਲਗਭਗ 100 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ।
Irfan Khanਇਹ ਫਿਲਮ ਹੁਣ ਚੀਨ 'ਚ ਵੀ ਆਪਣੇ ਝੰਡੇ ਗੱਡ ਰਹੀ ਹੈ ਜਿਸ ਦੀ ਖੁਸ਼ੀ ਫਿਲਮ ਦੀ ਪੂਰੀ ਸਟਾਰ ਕਾਸਟ ਨੂੰ ਹੈ ਅਤੇ ਉਹ ਆਪਣੇ ਫੈਨਸ ਦਾ ਧਨਵਾਦ ਵੀ ਕਰਦੇ ਨਜ਼ਰ ਆ ਰਹੇ ਹਨ। ਦੱਸ ਦੀਏ ਕਿ ਫ਼ਿਲਮ ਦੇ ਵਿਚ ਅਹਿਮ ਕਿਰਦਾਰ ਵਜੋਂ ਪਾਕਿਸਤਾਨੀ ਅਦਾਕਾਰਾ ਸਭਾ ਕਮਰ ਨੇ ਆਪਣਾ ਕਿਰਦਾਰ ਬਾਖੂਬੀ ਨਿਭਾਇਆ। ਦਸ ਦਈਏ ਕਿ ਅਜੇ ਵੀ ਸੱਭ ਨੂੰ ਉਮੀਦ ਕਰਦੇ ਹੈ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।