
'ਸਟੂਡੈਂਟ ਆਫ ਦਿ ਈਅਰ 2' ਦਾ ਨਿਰਮਾਣ ਵੀ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ
ਬਾਗ਼ੀ 2 ਦੀ ਰਿਕਾਰਡ ਤੋੜ ਸਫ਼ਲਤਾ ਤੋਂ ਬਾਅਦ ਟਾਈਗਰ ਸ਼ਰਾਫ਼ ਬਹੁਤ ਜਲਦੀ ਹੀ ਫ਼ਿਲਮ 'ਸਟੂਡੈਂਟ ਆਫ ਦਿ ਈਅਰ 2''ਚ ਨਜ਼ਰ ਆਉਣ ਵਾਲੇ ਹਨ। ਟਾਈਗਰ ਦੀ ਫ਼ਿਲਮ ਦਾ ਦੂਜਾ ਪੋਸਟਰ ਰਲੀਜ਼ ਕਰ ਦਿੱਤਾ ਗਿਆ ਹੈ । ਦੱਸ ਦਈਏ ਕਿ ਇਹ ਫ਼ਿਲਮ ਸਾਲ 2012 'ਚ ਰਿਲੀਜ਼ ਹੋਈ ਧਰਮਾ ਪ੍ਰੋਡਕਸ਼ਨ ਦੀ ਫਿਲਮ 'ਸਟੂਡੈਂਟ ਆਫ ਦਿ ਈਅਰ' ਦਾ ਦੂਜਾ ਭਾਗ ਹੈ। Student of the yearਇਸ ਤੋਂ ਪਹਿਲਾਂ 'ਸਟੂਡੈਂਟ ਆਫ ਦਿ ਈਅਰ' 'ਚ ਆਲੀਆ ਭੱਟ, ਵਰੁਣ ਧਵਨ ਅਤੇ ਸਿਧਾਰਥ ਮਲਹੋਤਰਾ ਨੇ ਡੈਬਿਊ ਕੀਤਾ ਸੀ। ਜਿਸ ਤੋਂ ਬਾਅਦ ਇਨ੍ਹਾਂ ਤਿੰਨਾਂ ਕਲਾਕਾਰਾਂ ਨੇ ਆਪਣੀ ਕਰੜੀ ਮੇਹਨਤ ਅਤੇ ਲਗਨ ਸਦਕਾ ਬਾਲੀਵੁਡ ਦੇ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ। ਦੱਸਣਯੋਗ ਹੈ ਕਿ 'ਸਟੂਡੈਂਟ ਆਫ ਦਿ ਈਅਰ 2' ਦਾ ਨਿਰਮਾਣ ਵੀ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ ਅਤੇ ਨਿਰਦੇਸ਼ਨ ਪੁਨੀਤ ਸ਼ਰਮਾ ਵਲੋਂ ਕੀਤਾ ਜਾ ਰਿਹਾ ਹੈ। ਜਿਸ ਦੀ ਸ਼ੂਟਿੰਗ ਦੇਹਰਾਦੂਨ 'ਚ ਸ਼ੁਰੂ ਹੋ ਚੁਕੀ ਹੈ ।
Student of the year ਇਸ ਦੇ ਨਾਲ ਹੀ ਦੱਸ ਦੀਏ ਕਿ ਇਸ ਫ਼ਿਲਮ ਰਾਹੀਂ ਆਲੀਆ ਦੀ ਤਰ੍ਹਾਂ ਹੀ ਇਕਦਮ ਨਵੇਂ ਚਿਹਰੇ ਨੂੰ ਲਿਆ ਜਾ ਰਿਹਾ ਹੈ ਜਿਸ ਦਾ ਨਾਮ ਹੈ ਅਨਨਿਆ ਪਾਂਡੇ। ਜ਼ਿਕਰਯੋਗ ਹੈ ਕਿ ਅਨਨਿਆ ਪਾਂਡੇ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਚੰਕੀ ਪੈਂਦੇ ਦੀ ਬੇਟੀ ਹੈ। ਜੋ ਕਿ ਇਸ ਫਿਲਮ ਰਾਹੀਂ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਤਾਰਾ ਸੁਤਾਰਿਆ ਵੀ ਇਸ ਫ਼ਿਲਮ 'ਚ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ । ਫ਼ਿਲਮ ਸਟੂਡੈਂਟ ਆਫ਼ ਦਿ ਈਅਰ 23 ਨਵੰਬਰ, 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
Student of the year