
ਮਿਊਜ਼ੀਕਲ ਇੰਸਟਰੂਮੈਂਟ ਅਤੇ ਵਿਸ਼ੇਸ਼ ਰੂਪ ਦੇ ਸ਼ਾਸਤਰੀ ਇੰਸਟਰੂਮੈਂਟ ਵਜਾਉਣੇ ਵੀ ਕਾਫੀ ਪਸੰਦ ਕਰਦੇ ਹਨ
ਲਮੇਂ ਸਮੇਂ ਤੋਂ ਇੰਡਸਟਰੀ ਤੋਂ ਦੂਰ ਰਹਿਣ ਵਾਲੇ ਪੰਜਾਬੀ ਗਾਇਕ ਹਨੀ ਸਿੰਘ ਅੱਜ ਕਲ ਕਾਫ਼ੀ ਐਕਟਿਵ ਰਹਿੰਦੇ ਹਨ। ਤੁਹਾਨੂੰ ਦਸ ਦਈਏ ਕਿ ਹਨੀ ਸਿੰਘ ਹੁਣ ਸੋਸ਼ਲ ਮੀਡੀਆ ਤੇ ਵੀ ਸਤਰਕ ਰਹਿਣ ਲਗ ਗਏ ਹਨ ਅਤੇ ਕੋਈ ਨਾ ਕੋਈ ਐਕਟੀਵਿਟੀ ਆਪਣੇ ਫੈਨਸ ਨਾਲ ਸਾਂਝੀ ਕਰਦੇ ਰਹਿੰਦੇ ਹਨ। ਇਸੇ ਦੇ ਚਲਦਿਆ ਹੀ ਸੋਸ਼ਲ ਮੀਡੀਆ ਤੇ ਹਨੀ ਸਿੰਘ ਦਾ ਇਕ ਸ਼ੋਂਕ ਹੋਰ ਵਾਇਰਲ ਹੋ ਰਿਹਾ ਹੈ । ਦਸ ਦਈਏ ਕਿ ਹਨੀ ਸਿੰਘ ਗੀਤ ਸੰਗੀਤ ਦੇ ਨਾਲ ਨਾਲ ਕਈ ਤਰ੍ਹਾਂ ਦੇ ਮਿਊਜ਼ੀਕਲ ਇੰਸਟਰੂਮੈਂਟ ਅਤੇ ਵਿਸ਼ੇਸ਼ ਰੂਪ ਦੇ ਸ਼ਾਸਤਰੀ ਇੰਸਟਰੂਮੈਂਟ ਵਜਾਉਣੇ ਵੀ ਕਾਫੀ ਪਸੰਦ ਕਰਦੇ ਹਨ। ਜਿਸ ਦੀਆਂ ਕੁਝ ਤਸਵੀਰਾਂ ਹਨੀ ਸਿੰਘ ਨੇ ਇੰਸਟਾਗਰਾਮ 'ਤੇ ਇਕ ਪੋਸਟ ਪਾਈ ਜਿਸ ਵਿਚ ਉਨ੍ਹਾਂ ਦਾ ਤਬਲਾ ਪ੍ਰੇਮ ਸਾਫ ਨਜ਼ਰੀ ਆਇਆ। ਜਿਸ 'ਚ ਉਹ ਆਪਣੇ ਭਤੀਜੇ ਨਾਲ ਤਬਲਾ ਵਜਾਉਂਦੇ ਹੋਏ ਦਿਖ ਰਹੇ ਹਨ।Yo Yo Honey sinGHਦੱਸਣਯੋਗ ਹੈ ਕਿ ਯੋ-ਯੋ ਹਨੀ ਸਿੰਘ ਨੇ 'ਦਿਲ ਚੋਰੀ' ਅਤੇ 'ਛੋਟੇ-ਛੋਟੇ ਪੈੱਗ' ਵਰਗੇ ਗੀਤਾਂ ਨਾਲ ਇਕ ਵਾਰ ਫਿਰ ਇਹ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਦਬਦਬਾ ਅੱਜ ਵੀ ਕਾਇਮ ਹੈ। ਪਿਛਲੇ ਕੁਝ ਸਾਲਾਂ ਤੋਂ 'ਚਾਰ ਬੋਤਲ ਵੋਡਕਾ', 'ਬਰਾਊਨ ਰੰਗ', ਅੰਗਰੇਜੀ ਬੀਟ', 'ਬਲਿਊ ਆਈਜ਼', 'ਲਵ ਡੋਜ਼' ਆਦਿ ਹਨੀ ਸਿੰਘ ਦੇ ਚਾਰਟਬਸਟਰ ਗੀਤਾਂ ਦੀ ਸੂਚੀ 'ਚ ਸ਼ਾਮਲ ਹੋਏ ਹਨ।
Yo Yo Honey sinGHਤੁਹਾਨੂੰ ਦਸ ਦਈਏ ਕਿ ਹਨੀ ਸਿੰਘ ਅਕਸਰ ਦੁਨੀਆ ਦੇ ਵੱਖ-ਵੱਖ ਭਾਗਾਂ ਤੋਂ ਵਿਸ਼ੇਸ਼ ਰੂਪ ਨਾਲ ਪੇਰੂ ਅਤੇ ਅਰਜਨਟੀਨਾ ਤੋਂ ਸੰਗੀਤ ਦੀਆਂ ਵੱਖ-ਵੱਖ ਸ਼ੈਲੀਆਂ ਨੂੰ ਸੁਣਦੇ ਆਏ ਹਨ ਅਤੇ ਉਹ ਹਰਮੋਨੀਅਮ ਵੀ ਵਜਾਉਂਦੇ ਹਨ। ਦੱਸਣਯੋਗ ਹੈ ਕਿ ਹਾਲ ਹੀ 'ਚ ਹਨੀ ਸਿੰਘ ਨੇ ਫ਼ਿਲਮ ਸੋਨੂ ਕੇ ਟੀਟੂ ਕੀ ਸਵੀਟੀ ਰਾਹੀਂ ਵਾਪਸੀ ਕੀਤੀ ਸੀ। ਜਿਸ ਨਾਲ ਉਨ੍ਹਾਂ ਖ਼ੂਬ ਧੂਮ ਮਚਾ ਦਿਤੀ ਸੀ। ਹੁਣ ਵੀ ਉਨ੍ਹਾਂ ਦੇ ਫੈਨਸ ਨੂੰ ਕੁਝ ਵਧੀਆ ਦੀ ਉਮੀਦ ਹੈ।