
ਅਦਾਕਾਰ ਵਰੁਨ ਧਵਨ ਅਪਣੀ ਨਿਜੀ ਜ਼ਿੰਦਗੀ ਨੂੰ ਨਿਜੀ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਚਾਹੇ ਗੱਲ ਪਰਵਾਰ ਦੀ ਹੋਵੇ ਜਾਂ ਗਰਲਫ੍ਰੈਂਡ ਦੀ, ਵਰੁਨ ਹਮੇਸ਼ਾ ਮੀਡੀਆ ਨੂੰ ਇਸ ਤੋਂ...
ਮੁੰਬਈ : ਅਦਾਕਾਰ ਵਰੁਨ ਧਵਨ ਅਪਣੀ ਨਿਜੀ ਜ਼ਿੰਦਗੀ ਨੂੰ ਨਿਜੀ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਚਾਹੇ ਗੱਲ ਪਰਵਾਰ ਦੀ ਹੋਵੇ ਜਾਂ ਗਰਲਫ੍ਰੈਂਡ ਦੀ, ਵਰੁਨ ਹਮੇਸ਼ਾ ਮੀਡੀਆ ਨੂੰ ਇਸ ਤੋਂ ਦੂਰ ਰੱਖਦੇ ਹਨ ਪਰ ਹਾਲ ਹੀ ਵਿਚ ਉਨ੍ਹਾਂ ਨੇ ਇੰਸਟਾਗ੍ਰਾਮ ਉਤੇ ਅਪਣੇ ਪਰਵਾਰ ਦੀ ਇਕ ਕਿਊਟ ਤਸਵੀਰ ਸ਼ੇਅਰ ਕੀਤੀ ਹੈ। ਇਸ ਵਿਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲੀ ਹੀ ਨਜ਼ਰ ਵਿਚ ਪਿਆਰ ਹੋ ਗਿਆ ਹੈ। ਦਰਅਸਲ, ਵਰੁਨ ਧਵਨ ਦੀ ਭਰਜਾਈ ਨੇ ਧੀ ਨੂੰ ਜਨਮ ਦਿਤਾ ਹੈ।
Varun Dhawan
ਛੋਟੀ ਭਤੀਜੀ ਨੂੰ ਲੈ ਕੇ ਵਰੁਨ ਕਾਫ਼ੀ ਐਕਸਾਇਟਿਡ ਹਨ। ਇੰਸਟਾਗ੍ਰਾਮ ਉਤੇ ਸ਼ੇਅਰ ਕੀਤੀ ਗਈ ਤਸਵੀਰ ਵਿਚ ਐਕਟਰ ਅਪਣੇ ਵੱਡੇ ਭਰਾ - ਭਰਜਾਈ, ਮਾਤਾ - ਪਿਤਾ ਅਤੇ ਭਤੀਜੀ ਦੇ ਨਾਲ ਨਜ਼ਰ ਆ ਰਹੇ ਹਨ। ਸਾਰੇ ਨੇ ਇਕ ਖਾਸ ਟੀ-ਸ਼ਰਟ ਪਾਈ ਹੋਈ ਹੈ, ਜਿਨ੍ਹਾਂ ਉਤੇ ਪਾਪਾ ਨੰਬਰ-1, ਮਾਂ ਨੰਬਰ-1, ਦਾਦੀ ਨੰਬਰ-1, ਦਾਦੂ ਨੰਬਰ-1 ਲਿਖਿਆ ਹੋਇਆ ਹੈ। ਉਥੇ ਹੀ ਵਰੁਨ ਦੀ ਟੀ-ਸ਼ਰਟ ਉਤੇ ਚਾਚੂ ਨੰਬਰ-1 ਲਿਖਿਆ ਹੋਇਆ ਹੈ।
Varun Dhawan
ਤਸਵੀਰ ਨੂੰ ਸ਼ੇਅਰ ਕਰਦੇ ਹੋਏ ਵਰੁਨ ਧਵਨ ਨੇ ਕੈਪਸ਼ਨ ਲਿਖਿਆ ਕਿ ਪਹਿਲੀ ਨਜ਼ਰ ਵਿਚ ਪਿਆਰ। ਇਸ ਤਸਵੀਰ ਨੂੰ ਫੈਨਜ਼ ਨੇ ਕਾਫ਼ੀ ਪਸੰਦ ਕੀਤਾ ਅਤੇ ਧਵਨ ਪਰਵਾਰ ਵਿਚ ਨਵੀਂ ਮੈਂਬਰ ਆਉਣ ਉਤੇ ਸ਼ੁਭਕਾਮਨਾਵਾਂ ਦਿਤੀਆਂ। ਨਾਲ ਹੀ ਲੋਕਾਂ ਨੇ ਕਮੈਂਟ ਕਰ ਲਿਖਿਆ ਕਿ ਵਰੁਨ ਦੀ ਭਤੀਜੀ ਕਾਫ਼ੀ ਕਿਊਟ ਹੈ।
Varun Dhawan
ਦੱਸ ਦਈਏ ਕਿ ਵਰੁਨ ਧਵਨ ਫਿਲਹਾਲ ਦੋ ਫ਼ਿਲਮ ਪ੍ਰੋਜੈਕਟਸ ਉਤੇ ਕੰਮ ਕਰ ਰਹੇ ਹਨ। ਇਹਨਾਂ ਵਿਚੋਂ ਇਕ ਫ਼ਿਲਮ ਸੂਈ ਧਾਗਾ ਹੈ, ਜਿਸ ਵਿਚ ਉਨ੍ਹਾਂ ਦੇ ਨਾਲ ਅਨੁਸ਼ਕਾ ਸ਼ਰਮਾ ਲੀਡ ਰੋਲ ਵਿਚ ਹਨ। ਉਥੇ ਹੀ ਦੂਜੀ ਫਿਲਮ ਕਲੰਕ ਹੈ।
Varun Dhawan
ਇਸ ਫਿਲਮ ਵਿਚ ਆਲਿਆ ਭੱਟ, ਵਰੁਨ ਦੇ ਨਾਲ ਲੀਡ ਰੋਲ ਵਿਚ ਨਜ਼ਰ ਆਉਣਗੇ। ਕਲੰਕ ਲਈ ਆਲਿਆ ਅਪਣੇ ਹਿੱਸੇ ਦੀ ਸ਼ੂਟਿੰਗ ਪੂਰੀ ਕਰ ਚੁੱਕੀ ਹੈ, ਉਥੇ ਹੀ ਵਰੁਨ ਦੇ ਹਿੱਸੇ ਦੀ ਸ਼ੂਟਿੰਗ ਬਾਕੀ ਹੈ। ਫ਼ਿਲਮ ਸੂਈ ਧਾਗਾ ਇਸ ਸਾਲ 28 ਸਤੰਬਰ ਨੂੰ ਰਿਲੀਜ਼ ਹੋਵੇਗੀ, ਉਥੇ ਹੀ ਕਲੰਕ ਦੀ ਰਿਲੀਜ਼ ਡੇਟ ਅਗਲੇ ਸਾਲ 19 ਅਪ੍ਰੈਲ ਤੈਅ ਹੋਈ ਹੈ।