
ਕਬੀਰ ਸਿੰਘ 2019 ਦੀ ਸਭ ਤੋਂ ਵੱਡੀ ਹਿੱਟ
ਨਵੀਂ ਦਿੱਲੀ: ਸ਼ਾਹਿਦ ਕਪੂਰ ਦੀ ਫ਼ਿਲਮ ਕਬੀਰ ਸਿੰਘ 2019 ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਕਬੀਰ ਸਿੰਘ ਨੇ ਕਮਾਈ ਦੇ ਮਾਮਲੇ ਵਿਚ ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ਅਤੇ ਇਸ ਸਾਲ ਦੀ ਸੁਪਰਹਿੱਟ ਫ਼ਿਲਮ ਉਰੀ ਨੂੰ ਵੀ ਕਾਫ਼ੀ ਪਿੱਛੇ ਛੱਡ ਦਿੱਤਾ ਹੈ। ਯਾਨੀ ਬਾਕਸ ਆਫ਼ਿਸ ਦੀ ਜੰਗ ਵਿਚ ਸਭ ਤੋਂ ਅੱਗੇ ਕਬੀਰ ਸਿੰਘ ਹੈ ਅਤੇ ਹੁਣ ਵੀ ਦਰਸ਼ਕ ਲਗਾਤਾਰ ਇਸ ਫ਼ਿਲਮ ਨੂੰ ਦੇਖਣ ਲਈ ਥਿਏਟਰ ਤਕ ਪਹੁੰਚ ਰਹੇ ਹਨ।
Top 5 highest grossing films... 2019 releases...
— taran adarsh (@taran_adarsh) July 11, 2019
1. #KabirSingh [still running]
2. #Uri
3. #Bharat
4. #Kesari
5. #TotalDhamaal
[BO ranking as on 10 July 2019]
India biz.
ਤਰਣ ਆਦਰਸ਼ ਮੁਤਾਬਕ ਕਬੀਰ ਸਿੰਘ 250 ਕਰੋੜ ਦਾ ਅੰਕੜਾ ਜਲਦ ਛੂਹ ਲਵੇਗੀ। ਅੱਜ ਉਮੀਦ ਹੈ ਕਿ ਇਹ ਫ਼ਿਲਮ 250 ਕਰੋੜ ਦੀ ਕਮਾਈ ਕਰ ਲਵੇਗੀ। 21 ਜੂਨ ਰਿਲੀਜ਼ ਹੋਈ ਸੀ ਪਰ 20 ਦਿਨਾਂ ਤੋਂ ਬਾਅਦ ਫ਼ਿਲਮ ਦਰਸ਼ਕਾਂ ਨੂੰ ਥਿਏਟਰ ਤਕ ਖਿੱਚਣ ਵਿਚ ਕਾਮਯਾਬ ਰਹੀ ਹੈ। ਇਹ ਫ਼ਿਲਮ ਬਾਲੀਵੁੱਡ ਦੀ 10 ਸਭ ਤੋਂ ਕਮਾਊ ਫ਼ਿਲਮਾਂ ਵਿਚ ਸ਼ਾਮਲ ਹੋ ਗਈ ਹੈ। ਇਹਨਾਂ 10 ਫ਼ਿਲਮਾਂ ਵਿਚ ਕਬੀਰ ਸਿੰਘ ਦਸਵੇਂ ਨੰਬਰ 'ਤੇ ਹੈ।
#KabirSingh emerges the highest grossing #Hindi film of 2019... Inches closer to ₹ 250 cr mark... Fri 5.40 cr, Sat 7.51 cr, Sun 9.61 cr, Mon 4.25 cr, Tue 3.20 cr, Wed 3.11 cr. Total: ₹ 246.28 cr. India biz. ALL TIME BLOCKBUSTER.
— taran adarsh (@taran_adarsh) July 11, 2019
ਇਸ ਵਿਚ ਪਹਿਲੇ 'ਤੇ ਬਾਹੁਬਲੀ2, ਦੂਜੇ 'ਤੇ ਦੰਗਲ, ਤੀਜੇ 'ਤੇ ਸੰਜੂ, ਚੌਥੇ 'ਤੇ ਪੀਕੇ, ਪੰਜਵੇਂ 'ਤੇ ਟਾਈਗਰ ਜ਼ਿੰਦਾ ਹੈ, ਛੇਵੇਂ 'ਤੇ ਬਜਰੰਗੀ ਭਾਈਜਾਨ, ਸੱਤਵੇਂ 'ਤੇ ਪਦਮਾਵਤ, ਅੱਠਵੇਂ 'ਤੇ ਸੁਲਤਾਨ ਅਤੇ ਨੌਵੇਂ 'ਤੇ ਧੂਮ3 ਹੈ। ਇਹ ਫ਼ਿਲਮ ਸ਼ਾਹਿਦ ਦੇ ਕਰੀਅਰ ਦੀ ਸਭ ਤੋਂ ਵੱਡੀ ਫ਼ਿਲਮ ਬਣ ਗਈ ਹੈ। ਕਬੀਰ ਸਿੰਘ ਨੇ ਜਿੰਨੀ ਕਮਾਈ ਵੀਕਡੇਜ ਵਿਚ ਕੀਤੀ ਹੈ, ਆਮ ਤੌਰ 'ਤੇ ਉੰਨੀ ਕਮਾਈ ਫ਼ਿਲਮਾਂ ਵੀਕੈਂਡ ਵਿਚ ਵੀ ਨਹੀਂ ਕਰ ਸਕਦੀਆਂ। ਕਬੀਰ ਸਿੰਘ ਜੇ ਇਸ ਰਫ਼ਤਾਰ ਨਾਲ ਚਲਦੀ ਰਹੀ ਤਾਂ ਹ 300 ਕਰੋੜ ਦਾ ਅੰਕੜਾ ਛੂਹ ਸਕਦੀ ਹੈ।