ਅਭਿਨੇਤਾ ਦਿਲੀਪ ਕੁਮਾਰ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਨ੍ਹਾਂ ਦੇ ਪਰਿਵਾਰਕ ਮਿੱਤਰ ਫੈਜ਼ਲ ਫਾਰੂਕੀ ਨੇ ਉਨ੍ਹਾਂ ਦੇ ਟਵਿਟਰ ਅਕਾਊਂਟ 'ਤੇ ਦੱਸਿਆ ਕਿ ਉ...
ਮੁੰਬਈ : ਅਭਿਨੇਤਾ ਦਿਲੀਪ ਕੁਮਾਰ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਨ੍ਹਾਂ ਦੇ ਪਰਿਵਾਰਕ ਮਿੱਤਰ ਫੈਜ਼ਲ ਫਾਰੂਕੀ ਨੇ ਉਨ੍ਹਾਂ ਦੇ ਟਵਿਟਰ ਅਕਾਊਂਟ 'ਤੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਹੁਣ ਠੀਕ ਹੈ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ, 'ਅੱਲ੍ਹਾ ਦਾ ਸ਼ੁਕਰ ਹੈ ਦਿਲੀਪ ਕੁਮਾਰ ਸਾਬ੍ਹ ਨੂੰ ਹਸਪਾਤਲ ਤੋਂ ਛੁੱਟੀ ਮਿਲ ਗਈ ਹੈ ਤੇ ਹੁਣ ਘਰ ਪਹੁੰਚ ਗਏ ਹਾਂ।' ਅੱਗੇ ਉਨ੍ਹਾਂ ਨੇ ਲਿਖਿਆ ਕਿ ਡਾਕਟਰ ਨੇ ਉਨ੍ਹਾਂ ਨੂੰ ਕੁਝ ਦਿਨਾਂ ਤਕ ਪੂਰੀ ਤਰ੍ਹਾਂ ਨਾਲ ਆਰਾਮ ਕਰਨ ਤੇ ਦੂਜਿਆਂ ਤੋਂ ਅਲੱਗ ਰਹਿਣ ਦੀ ਸਲਾਹ ਦਿੱਤੀ ਹੈ।
Allah ka shukr hai @TheDilipKumar Saab hospital se discharge hogaye Aur abhi ghar pohoch gaye hain. Doctors have advised complete rest isolation for few days to prevent infection. Thank you all for your prayers. More updates later. -FF
— Dilip Kumar (@TheDilipKumar) October 11, 2018
ਦੱਸਣਯੋਗ ਹੈ ਕਿ ਨਿਮੋਨੀਆ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਐਤਵਾਰ ਤੋਂ ਹੀ ਦਿਲੀਪ ਕੁਮਾਰ ਲੀਲਾਵਤੀ ਹਸਪਤਾਲ 'ਚ ਦਾਖਲ ਸਨ। ਹਾਲ ਹੀ 'ਚ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਫਿਲਮਕਾਰ ਸੁਭਾਸ਼ ਘਈ ਨੇ ਦੱਸਿਆ ਸੀ ਕਿ ਦਿਲੀਪ ਕੁਮਾਰ ਇਨ੍ਹੀਂ ਦਿਨੀਂ ਕਿਸੇ ਨੂੰ ਪਛਾਣ ਨਹੀਂ ਪਾ ਰਹੇ ਹਨ।
ਉਨ੍ਹਾਂ ਕਿਹਾ, 'ਮੈਂ ਦਿਲੀਪ ਸਾਬ੍ਹ ਨਾਲ ਇੰਨਾ ਪਿਆਰ ਕਰਦਾ ਹਾਂ ਕਿ ਮੈਂ ਉਨ੍ਹਾਂ ਨੂੰ ਇਸ ਹਾਲਤ 'ਚ ਨਹੀਂ ਦੇਖ ਸਕਦਾ। ਮੈਂ ਜਦੋਂ ਉਨ੍ਹਾਂ ਨੂੰ ਦੇਖਦਾ ਹਾਂ ਤਾਂ ਮੈਨੂੰ ਰੋਣਾ ਆ ਜਾਂਦਾ ਹੈ ਕਿਉਂਕਿ ਅਸੀਂ ਇਕ-ਦੂਜੇ ਨੂੰ 20-22 ਸਾਲਾਂ ਤੋਂ ਜਾਣਦੇ ਹਾਂ ਤੇ ਮੈਂ ਉਨ੍ਹਾਂ ਨੂੰ ਮੇਰੇ ਭਰਾ ਦੀ ਤਰ੍ਹਾ ਪਿਆਰ ਕੀਤਾ ਹੈ। ਉਹ ਮੈਨੂੰ ਪਛਾਣਨ 'ਚ ਅਸਮਰੱਥ ਹਨ, ਉਹ ਕਿਸੇ ਨੂੰ ਨਹੀਂ ਪਛਾਣ ਪਾ ਰਹੇ, ਉਹ ਹੋਰ ਜ਼ਿਆਦਾ ਕਮਜ਼ੋਰ ਹੋ ਰਹੇ ਹਨ ਤੇ ਉਨ੍ਹਾਂ ਨੂੰ ਦੇਖਦੇ ਹੋਏ ਮੈਂ ਖੁਦ ਨੂੰ ਕਹਿੰਦਾ ਹਾਂ ਕਿ ਜੀਵਨ 'ਚ ਕਦੇ ਮਾਣ ਨਹੀਂ ਕਰਨਾ ਚਾਹੀਦਾ।'