ਅਮਿਤਾਭ ਦੇ ਜਨਮ ਦਿਨ ‘ਤੇ ਫੈਨ ਨੇ ਇਸ ਤਰ੍ਹਾਂ ਜ਼ਾਹਿਰ ਕੀਤਾ ਅਪਣਾ ਪਿਆਰ
Published : Oct 11, 2019, 3:46 pm IST
Updated : Oct 11, 2019, 3:46 pm IST
SHARE ARTICLE
Coolie film scene Painting made on the wall on the
Coolie film scene Painting made on the wall on the

ਸਦੀ ਦੇ ਮਹਾਨਾਇਕ ਅਮਿਤਾਭ ਬਚਨ ਅੱਜ 11 ਅਕਤੂਬਰ ਨੂੰ ਅਪਣਾ 77ਵਾਂ ਜਨਮ ਦਿਨ ਮਨਾ ਰਹੇ ਹਨ

ਮੁੰਬਈ: ਸਦੀ ਦੇ ਮਹਾਨਾਇਕ ਅਮਿਤਾਭ ਬਚਨ ਅੱਜ 11 ਅਕਤੂਬਰ ਨੂੰ ਅਪਣਾ 77ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਖ਼ਾਸ ਮੌਕੇ ‘ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਉਹਨਾਂ ਦੇ ਪ੍ਰਸ਼ੰਸਕਾਂ ਨੇ ਦੀਵਾਰ ‘ਤੇ ਉਹਨਾਂ ਦਾ ਪੋਸਟਰ ਬਣਾਇਆ ਹੈ। ਇਸ ਪੋਸਟਰ ਵਿਚ ਅਮਿਤਾਭ ਦੀ ਫਿਲਮ ਕੁਲੀ ਦਾ ਦ੍ਰਿਸ਼ ਹੈ।

Amitabh Bachchan PaintingAmitabh Bachchan Painting

ਬਿਗ ਬੀ ਨੂੰ ਜਨਮ ਦਿਨ ‘ਤੇ ਇਹ ਅਨੋਖਾ ਤੋਹਫ਼ਾ ਚਿੱਤਰਕਾਰ ਅਭਿਸ਼ੇਕ ਕੁਮਾਰ ਸਿੰਘ ਅਤੇ ਉਹਨਾਂ ਦੀ ਟੀਮ ਨੇ ਦਿੱਤਾ ਹੈ। ਚਿੱਤਰਕਾਰਾਂ ਨੇ ਮੁੰਬਈ ਦੀ ਮਲਾਡ-ਗੋਰੇਗਾਓਂ ਵੈਸਟਰਨ ਐਕਸਪ੍ਰੈਸਵੇਅ ਦੀ ਦੀਵਾਰ ‘ਤੇ ‘ਕੁਲੀ’ ਫ਼ਿਲਮ ਦਾ ਇਕ ਸੀਨ ਦਿਖਾਇਆ ਹੈ। ਅਮਿਤਾਭ ਦੇ ਇਸ ਚਿੱਤਰ ਨੂੰ ਦੀਵਾਰ ‘ਤੇ ਉਤਾਰਨ ਵਾਲੇ ਚਿੱਤਰਕਾਰ ਅਭਿਸ਼ੇਕ ਕੁਮਾਰ ਸਿੰਘ ਨੇ ਦੱਸਿਆ ਕਿ ਉਹ ਮੁੰਬਈ ਦੀਆਂ ਉਚੀਆਂ-ਉਚੀਆਂ ਕੰਧਾਂ ‘ਤੇ ਪੋਸਟਰ ਬਣਾਉਦੇ ਆ ਰਹੇ ਹਨ। ਅਪਣੇ ਇਹਨਾਂ ਚਿੱਤਰਾਂ ਨਾਲ ਉਹ ਕਈ ਮੁੱਦਿਆਂ ਨੂੰ ਲੋਕਾਂ ਦੇ ਸਾਹਮਣੇ ਰੱਖਦੇ ਹਨ।

Amitabh BachchanAmitabh Bachchan

ਦੱਸ ਦਈਏ ਕਿ ਅਮਿਤਾਭ ਬਚਨ ਅੱਜ ਅਪਣਾ 77ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ‘ਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਟਵੀਟ ਕਰਕੇ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਅਮਿਤਾਭ ਬਚਨ ਨੇ ਅਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 1969 ਵਿਚ ਅਪਣੀ ਫਿਲਮ ‘ਸਾਤ ਹਿੰਦੋਸਤਾਨੀ’ ਨਾਲ ਕੀਤੀ ਸੀ। ਪਿਛਲੇ 5 ਦਹਾਕਿਆਂ ਤੋਂ ਉਹ ਫਿਲਮ ਇੰਡਸਟਰੀ ਦਾ ਹਿੱਸਾ ਹਨ। ਉਹਨਾਂ ਨੇ ਬਾਲੀਵੁੱਡ ਫਿਲਮ ਜਗਤ ਨੂੰ ਕਈ ਵੱਡੀਆਂ ਫਿਲਮਾਂ ਦਿੱਤੀਆਂ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement