
ਮਿਤਾਭ ਬੱਚਨ ਨੇ ਲੋਕਾਂ ਦੇ ਦਿਲਾਂ ਵਿਚ ਅਜਿਹੀ ਜਗ੍ਹਾ ਬਣਾਈ ਹੈ ਕਿ ਪ੍ਰਸ਼ੰਸਕਾਂ ਦੀ ਭੀੜ ਉਨ੍ਹਾਂ ਨੂੰ ਮਿਲਣ ਲਈ ਇਕੱਠੀ ਹੁੰਦੀ ਹੈ ਜਿੱਥੇ ਵੀ ਉਹ ਜਾਂਦੇ ਹਨ।...
ਨਵੀਂ ਦਿੱਲੀ: ਅਮਿਤਾਭ ਬੱਚਨ ਨੇ ਲੋਕਾਂ ਦੇ ਦਿਲਾਂ ਵਿਚ ਅਜਿਹੀ ਜਗ੍ਹਾ ਬਣਾਈ ਹੈ ਕਿ ਪ੍ਰਸ਼ੰਸਕਾਂ ਦੀ ਭੀੜ ਉਨ੍ਹਾਂ ਨੂੰ ਮਿਲਣ ਲਈ ਇਕੱਠੀ ਹੁੰਦੀ ਹੈ ਜਿੱਥੇ ਵੀ ਉਹ ਜਾਂਦੇ ਹਨ। ਅਮਿਤਾਭ ਬੱਚਨ ਦੀ ਇਸ ਪ੍ਰਸਿੱਧੀ ਪਿੱਛੇ ਉਨ੍ਹਾਂ ਦੀ ਫਿਲਮ ਹੀ ਨਹੀਂ ਬਲਕਿ ਉਨ੍ਹਾਂ ਦਾ ਅੰਦਾਜ਼ ਵੀ ਹੈ। ਇਸ ਸਮੇਂ ਅਮਿਤਾਭ ਬੱਚਨ ਸੋਨੀ ਟੀਵੀ ਦੇ ਸ਼ੋਅ ਕੌਣ ਬਣੇਗਾ ਕਰੋੜਪਤੀ ਵਿਚ ਆਪਣੀ ਭੂਮਿਕਾ ਨਿਭਾ ਰਹੇ ਹਨ ਪਰ ਇਸ ਤੋਂ ਇਲਾਵਾ ਉਹ ਸ਼ੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਰਹਿੰਦੇ ਹਨ।
T 3289 -
— Amitabh Bachchan (@SrBachchan) September 15, 2019
इतवार का दिन , कुछ क्षण भर ही
संतुष्ट मिलन की प्राप्ति हुई ,
वो स्नेह आदर के हैं लायक
वे कारण मैं उनका नायक
~ अब pic.twitter.com/uHUZiIHUqf
ਆਪਣੇ ਟਵਿੱਟਰ ਹੈਂਡਲ ਤੋਂ ਬਿਗ ਬੀ ਕਦੇ ਤਸਵੀਰਾਂ, ਵੀਡੀਓ, ਕਵਿਤਾਵਾ ਅਤੇ ਆਪਣੀ ਰਾਏ ਸਾਂਝੀ ਕਰਦੇ ਹਨ। ਹਾਲ ਹੀ ਵਿਚ ਅਮਿਤਾਭ ਬਚਨ ਨੇ ਇਕ ਫੋਟੋ ਪੋਸਟ ਕਰ ਕੇ ਆਪੇ ਨਾਇਕ ਬਣਨ ਦੇ ਸਫ਼ਰ ਦਾ ਰਾਜ ਖੋਲ੍ਹਿਆ ਹੈ। ਅਮਿਤਾਭ ਬੱਚਨ ਨੇ ਬੀਤੇ ਐਤਵਾਰ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ, ਜਿਸ ਵਿਚ ਉਹ ਆਪਣੇ ਬੰਗਲੇ ਵਿਚ ਮੌਜੂਦ ਸਨ ਅਤੇ ਉਨ੍ਹਾਂ ਦੇ ਸਾਹਮਣੇ ਪ੍ਰਸ਼ੰਸਕਾਂ ਦੀ ਭੀੜ ਸੀ।
ਇਸ ਫੋਟੋ ਨੂੰ ਵੇਖ ਕੇ ਇਹ ਲੱਗ ਰਿਹਾ ਸੀ ਕਿ ਲੋਕ ਉਨ੍ਹਾਂ ਨੂੰ ਮਿਲਣ ਅਤੇ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਬੇਚੈਨ ਸਨ। ਇਸ ਨੂੰ ਸਾਂਝਾ ਕਰਦਿਆਂ ਅਮਿਤਾਭ ਬੱਚਨ ਨੇ ਕਿਹਾ, 'ਉਹ ਸਨੇਹ ਆਦਰ ਦੇ ਹਨ ਲਾਇਕ, ਇਹ ਕਾਰਨ ਮੈਂ ਉਹਨਾਂ ਦਾ ਨਾਇਕ''।' ਇਸ ਕਵਿਤਾ ਵਿਚ ਅਮਿਤਾਭ ਬੱਚਨ ਨੇ 'ਉਹ' ਦੇ ਜ਼ਰੀਏ ਪ੍ਰਸ਼ੰਸਕਾਂ ਨੂੰ ਸੰਬੋਧਿਤ ਕੀਤਾ ਹੈ ਅਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬਦੌਲਤ ਉਹ ਅੱਜ ਨਾਇਕ ਬਣ ਗਏ ਹਨ।