ICC ਦੇ ਨਿਯਮਾਂ ਦਾ ਅਮਿਤਾਭ ਨੇ ਉਡਾਇਆ ਮਜਾਕ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜੋਕ
Published : Jul 16, 2019, 2:01 pm IST
Updated : Jul 16, 2019, 2:02 pm IST
SHARE ARTICLE
Amitabh Bachan with England Team Captain
Amitabh Bachan with England Team Captain

ਵਿਸ਼ਵ ਕੱਪ ਟੂਰਨਾਮੈਂਟ ਦੇ ਫਾਇਨਲ ਮੈਚ ਵਿੱਚ ਚੰਗਾ ਖੇਡਣ ਦੇ ਬਾਵਜੂਦ ਵੀ ਨਿਊਜ਼ੀਲੈਂਡ ਹਾਰ ਗਿਆ...

ਨਵੀਂ ਦਿੱਲੀ: ਵਿਸ਼ਵ ਕੱਪ ਟੂਰਨਾਮੈਂਟ ਦੇ ਫਾਇਨਲ ਮੈਚ ਵਿੱਚ ਚੰਗਾ ਖੇਡਣ ਦੇ ਬਾਵਜੂਦ ਵੀ ਨਿਊਜ਼ੀਲੈਂਡ ਹਾਰ ਗਿਆ। ਆਈਸੀਸੀ ਨੇ ਬਾਉਂਡਰੀ ਕਾਉਂਟ ਨਿਯਮ ਨੂੰ ਆਧਾਰ ਬਣਾਉਂਦੇ ਹੋਏ ਇੰਗਲੈਂਡ ਨੂੰ ਵਿਸ਼ਵ ਕੱਪ 2019 ਦੀ ਜੇਤੂ ਟੀਮ ਐਲਾਨ ਦਿੱਤੀ ਹੈ। ਇਸ ਰੂਲ ਨਾਲ ਇੰਗਲੈਂਡ 17 ਦੇ ਮੁਕਾਬਲੇ 26 ਬਾਉਂਡਰੀਜ ਨਾਲ ਵਰਲਡ ਕੱਪ ਤਾਂ ਜਿੱਤ ਗਿਆ ਪਰ ਟੂਰਨਾਮੈਂਟ ਦੇ ਇਤਿਹਾਸ ‘ਚ ਪਹਿਲੀ ਵਾਰ ਇਸਤੇਮਾਲ ਹੋਏ ਇਸ ਰੂਲ ‘ਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ।

 



 

 

ਕ੍ਰਿਕੇਟ ਦੇ ਦਿੱਗਜਾਂ ਤੋਂ ਇਲਾਵਾ ਇੱਕ ਆਮ ਕ੍ਰਿਕੇਟ-ਪ੍ਰੇਮੀ ਨੂੰ ਵੀ ਲੱਗਦਾ ਹੈ ਕਿ ਨਿਊਜ਼ੀਲੈਂਡ ਨਾਲ ‘ਠੱਗੀ’ ਹੋਈ ਹੈ। ਆਈਸੀਸੀ ਦੇ ਇਸ ਨਿਯਮ ਦੀ ਖੇਡ, ਸਿਨੇਮਾ ਜਗਤ ਦੇ ਦਿੱਗਜਾਂ  ਤੋਂ ਇਲਾਵਾ ਆਮ ਲੋਕ ਵੀ ਆਲੋਚਨਾ ਕਰ ਰਹੇ ਹਨ। ਹੁਣ ਬਾਲੀਵੁੱਡ ਦੇ ਸ਼ਹਿੰਸ਼ਾਹ ਅਮਿਤਾਭ ਬੱਚਨ ਨੇ ਵੀ ਇਸਦਾ ਮਖੌਲ ਉਡਾਇਆ ਹੈ।

ਅਮਿਤਾਭ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜੋਕ

ਅਮੀਤਾਭ ਬੱਚਨ ਨੇ ਸੋਸ਼ਲ ਮੀਡਿਆ ਉੱਤੇ ਇੱਕ ਜੋਕ ਸ਼ੇਅਰ ਕੀਤਾ ਹੈ। ਉਸ ਵਿੱਚ ਉਨ੍ਹਾਂ ਨੇ ਲਿਖਿਆ, ਤੁਹਾਡੇ ਕੋਲ 2000 ਰੁਪਏ,  ਮੇਰੇ ਕੋਲ ਵੀ 2000 ਰੁਪਏ। ਤੁਹਾਡੇ ਕੋਲ 2000 ਰੁਪਏ ਦਾ ਇੱਕ ਨੋਟ, ਮੇਰੇ ਕੋਲ 500 ਦੇ 4... ਕੌਣ ਜ਼ਿਆਦਾ ਅਮੀਰ? ਆਈਸੀਸੀ ਜਿਸਦੇ ਕੋਲ 500 ਦੇ 4 ਨੋਟ ਉਹ ਜ਼ਿਆਦਾ ਅਮੀਰ ਹੈ। ਉਨ੍ਹਾਂ ਨੇ ਆਈਸੀਸੀ ਦੇ ਇਸ ਨਿਯਮ ਨਾਲ ਜੁੜਿਆ ਇੱਕ ਅਤੇ ਟਵੀਟ ਕੀਤਾ, ਇਸ ਲਈ ਮਾਂ ਕਹਿੰਦੀ ਸੀ ਚੌਕਾ ਬਰਤਨ ਆਣਾ ਚਾਹੀਦਾ ਹੈ।

 



 

 

ਇਸਤੋਂ ਪਹਿਲਾਂ ਇੰਗਲੈਂਡ ਦੇ ਵਿਸ਼ਵ ਕੱਪ ਫਾਇਨਲ ਮੈਚ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ ਸੀ, ਪਿਛਲੇ ਕੁਝ ਦਿਨਾਂ ਤੋਂ ਖੇਡ ਦੀ ਦੁਨੀਆ ਵਿੱਚ ਕਈ ਲੂਜਰ ਰਹੇ, ਭਾਰਤ ਨੇ ਜਬਰਦਸਤ ਪ੍ਰਦਰਸ਼ਨ ਦਿਖਾਇਆ, ਨਿਊਜ਼ੀਲੈਂਡ ਨੇ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ, ਫੇਡਰਰ ਨੇ ਵੀ ਚੰਗਾ ਪ੍ਰਦਰਸ਼ਨ ਦਿਖਾਇਆ ਹਾਲਾਂਕਿ ਉਨ੍ਹਾਂ ਨੇ ਆਪਣੇ ਟਵੀਟ ‘ਚ ਚੈਂਪੀਅਨ ਬਣੇ ਇੰਗਲੈਂਡ ਦਾ ਜ਼ਿਕਰ ਤੱਕ ਨਹੀਂ ਕੀਤਾ ਅਤੇ ਨਾ ਹੀ ਉਸਨੂੰ ਵਧਾਈ ਦਿੱਤੀ।

ਕੀ ਹੈ ਆਈਸੀਸੀ ਦਾ ਬਾਉਂਡਰੀ ਕਾਉਂਟ ਨਿਯਮ

ਇਸ ਨਿਯਮ ਅਨੁਸਾਰ ਜੇਕਰ ਕੋਈ ਮੈਚ ਟਾਈ ਹੋ ਜਾਂਦਾ ਹੈ ਤਾਂ ਸੁਪਰਓਵਰ ਖੇਡਿਆ ਜਾਂਦਾ ਹੈ। ਜੇਕਰ ਸੁਪਰਓਵਰ ਵੀ ਮੁਕਾਬਲਾ ‘ਤੇ ਛੁੱਟਿਆ ਤਾਂ ਫਿਰ ਇਹ ਵੇਖਿਆ ਜਾਵੇਗਾ ਕਿ ਕਿਸ ਟੀਮ ਨੇ ਜ਼ਿਆਦਾ ਬਾਉਂਡਰੀਜ ਚੌਕੇ ਤੇ ਛੱਕੇ ਲਗਾਏ ਹਨ। ਪਹਿਲਾਂ 50 ਤੋਂ ਇਲਾਵਾ ਸੁਪਰ ਓਵਰ ‘ਚ ਲਗਾਈ ਗਈ ਬਾਉਂਡਰੀਜ ਵੀ ਜੋੜੀ ਜਾਵੇਗੀ।

 



 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement