ਲੰਬੀ ਦਾੜ੍ਹੀ ਅਤੇ ਪੱਗ ਵਿਚ ਦਿਖੇ ਆਮਿਰ ਖ਼ਾਨ, ਲਾਲ ਸਿੰਘ ਚੱਡਾ ਦੀ ਪਹਿਲੀ ਝਲਕ ਆਈ ਸਾਹਮਣੇ
Published : Nov 11, 2019, 12:02 pm IST
Updated : Nov 11, 2019, 12:02 pm IST
SHARE ARTICLE
Laal Singh Chaddha
Laal Singh Chaddha

ਬਾਲੀਵੁੱਡ ਸੁਪਰਸਟਾਰ ਆਮਿਰ ਖ਼ਾਨ ਅਤੇ ਕਰੀਨਾ ਕਪੂਰ ਦੀ ਫ਼ਿਲਮ ਲਾਲ ਸਿੰਘ ਚੱਡਾ ਦਾ ਦਰਸ਼ਕਾਂ ਵੱਲੋਂ ਕਾਫ਼ੀ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ: ਬਾਲੀਵੁੱਡ ਸੁਪਰਸਟਾਰ ਆਮਿਰ ਖ਼ਾਨ ਅਤੇ ਕਰੀਨਾ ਕਪੂਰ ਦੀ ਫ਼ਿਲਮ ਲਾਲ ਸਿੰਘ ਚੱਡਾ ਦਾ ਦਰਸ਼ਕਾਂ ਵੱਲੋਂ ਕਾਫ਼ੀ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹਾਲ ਹੀ ਵਿਚ ਕਰੀਨਾ ਕਪੂਰ ਖ਼ਾਨ ਦੀ ਫ਼ਿਲਮ ਦੀ ਪਹਿਲੀ ਝਲਕ ਲੀਕ ਹੋਈ ਸੀ। ਕਰੀਨਾ ਤੋਂ ਬਾਅਦ ਹੁਣ ਲੀਡ ਐਕਟਰ ਆਮਿਰ ਖ਼ਾਨ ਦੀ ਵੀ ਪਹਿਲੀ ਝਲਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਤਸਵੀਰ ਵਿਚ ਆਮਿਰ ਖ਼ਾਨ ਲਾਲ ਸਿੰਘ ਚੱਡਾ ਦੇ ਲੁੱਕ ਵਿਚ ਜ਼ਬਰਦਸਤ ਲੱਗ ਰਹੇ ਹਨ। ਉਹਨਾਂ ਨੇ ਫਿੱਕੇ ਜਾਮਣੀ ਰੰਗ ਦੀ ਸ਼ਰਟ ਅਤੇ ਗ੍ਰੇ ਪੈਂਟ ਪਹਿਨੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਜਾਮਣੀ ਰੰਗ ਦੀ ਪੱਗ ਬੰਨੀ ਹੈ। ਸਰਦਾਰ ਲੁੱਕ ਵਿਚ ਨਜ਼ਰ ਆ ਰਹੇ ਆਮਿਰ ਖ਼ਾਨ ਨੂੰ ਪਹਿਚਾਨ ਸਕਣਾ ਥੌੜਾ ਮੁਸ਼ਕਲ ਹੈ। ਇਹਨੀਂ ਦਿਨੀਂ  ਚੰਡੀਗੜ੍ਹ ਵਿਚ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ।

View this post on Instagram

First look of Kareena from #LaalSinghChaddha ?❤

A post shared by Kareena_kapoor_khan (@kareena_kapoor_khan_forever) on

ਕਰੀਨਾ ਕਪੂਰ ਦੀ ਜੋ ਤਸਵੀਰ ਲੀਕ ਹੋਈ ਸੀ, ਉਸ ਵਿਚ ਉਹ ਦੇਸੀ ਲੁੱਕ ਵਿਚ ਨਜ਼ਰ ਆ ਰਹੀ ਸੀ। ਇਸ ਤੋਂ ਪਹਿਲਾਂ ਕਰੀਨਾ ਅਤੇ ਆਮਿਰ ਥਰੀ ਈਡੀਅਟਸ ਅਤੇ ਤਲਾਸ਼ ਵਿਚ ਇਕੱਠੇ ਕੰਮ ਕਰ ਚੁੱਕੇ ਹਨ। ਫ਼ਿਲਮ ਲਾਲ ਸਿੰਘ ਚੱਡਾ ਨਾਲ ਆਮਿਰ ਖ਼ਾਨ 2 ਸਾਲ ਬਾਅਦ ਫਿਲਮੀ ਪਰਦੇ ‘ਤੇ ਵਾਪਸੀ ਕਰਨਗੇ। ਉਹਨਾਂ ਦੀ ਆਖਰੀ ਫ਼ਿਲਮ ਠਗਸ ਆਫ ਹਿੰਦੋਸਤਾਨ ਸੀ, ਜੋ 2018 ਵਿਚ ਰੀਲੀਜ਼ ਹੋਈ ਸੀ। ਲਾਲ ਸਿੰਘ ਚੱਡਾ ਅਗਲੇ ਸਾਲ ਕ੍ਰਿਸਮਿਸ ਦੇ ਮੌਕੇ ‘ਤੇ ਰੀਲੀਜ਼ ਹੋਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement