ਇਕ ਵਿਗਿਆਪਨ ਲਈ 11 ਕਰੋੜ ਰੁਪਏ ਲੈਂਦੇ ਹਨ ਆਮਿਰ ਖ਼ਾਨ
Published : Sep 22, 2019, 12:45 pm IST
Updated : Sep 22, 2019, 12:46 pm IST
SHARE ARTICLE
Aamir Khan
Aamir Khan

ਇਸ਼ਿਤਿਹਾਰਾਂ ਨਾਲ ਹੋਣ ਵਾਲੀ ਕਮਾਈ ਦੀ ਸੂਚੀ ਬਣਾਈ ਜਾਵੇ ਤਾਂ ਅਮੀਰ ਖ਼ਾਨ ਇਸ ਸੂਚੀ ਵਿਚ ਸਭ ਤੋਂ ਉੱਪਰ ਆਉਣਗੇ।

ਨਵੀਂ ਦਿੱਲੀ: ਤੁਸੀਂ ਵੱਖ-ਵੱਖ ਚੀਜ਼ਾਂ ਦੇ ਵਿਗਿਆਪਨ ਵਿਚ ਵੱਖ-ਵੱਖ ਸਿਤਾਰੇ ਤਾਂ ਦੇਖੇ ਹੀ ਹੋਣਗੇ। ਕਿਸੇ ਕਰੀਮ ਦੀ ਪ੍ਰਮੋਸ਼ਨ ਕੋਈ ਅਦਾਕਾਰਾ ਕਰ ਰਹੀ ਹੈ ਤਾਂ ਦੂਜੇ ਪਾਸੇ ਗੱਡੀ ਜਾਂ ਬਾਈਕ ਆਦਿ ਦੀ ਪ੍ਰਮੋਸ਼ਨ ਕੋਈ ਅਦਾਕਾਰ ਕਰ ਰਿਹਾ ਹੈ। ਇਹਨਾਂ ਇਸ਼ਤਿਹਾਰਾਂ ਅਤੇ ਵਪਾਰਕ ਮੁਹਿੰਮਾਂ ਨਾਲ ਬਾਲੀਵੁੱਡ ਅਦਾਕਾਰ ਬਹੁਤ ਪੈਸਾ ਕਮਾਉਂਦੇ ਹਨ।

Shahrukh Khan and Salman Khan Shahrukh Khan and Salman Khan

ਇਸ਼ਿਤਿਹਾਰਾਂ ਨਾਲ ਹੋਣ ਵਾਲੀ ਕਮਾਈ ਦੀ ਸੂਚੀ ਬਣਾਈ ਜਾਵੇ ਤਾਂ ਅਮੀਰ ਖ਼ਾਨ ਇਸ ਸੂਚੀ ਵਿਚ ਸਭ ਤੋਂ ਉੱਪਰ ਆਉਣਗੇ। ਬਾਲੀਵੁੱਡ ਸੁਪਰ ਸਟਾਰ ਅਮੀਰ ਖਾਨ ਇਕ ਪ੍ਰੋਡਕਟ ਇੰਡੋਰਸ ਕਰਨ ਲਈ 11 ਕਰੋੜ ਰੁਪਏ ਲੈਂਦੇ ਹਨ। ਉੱਥੇ ਹੀ ਸ਼ਾਹਰੁਖ਼ ਖ਼ਾਨ ਇਕ ਬ੍ਰਾਂਡ ਤੋਂ 9 ਕਰੋੜ ਰੁਪਏ ਚਾਰਜ ਕਰਦੇ ਹਨ। ਰੇਟ ਸੂਚੀ ਵਿਚ ਤੀਜੇ ਨੰਬਰ ‘ਤੇ ਅਮਿਤਾਭ ਬਚਨ ਹਨ। ਉਹ ਇਕ ਐਡ ਲਈ 8 ਕਰੋੜ ਰੁਪਏ ਲੈਂਦੇ ਹਨ।

Vicky KaushalVicky Kaushal

ਇਕ ਰਿਪੋਰਟ ਮੁਤਾਬਕ ਅਕਸ਼ੈ ਕੁਮਾਰ 7 ਕਰੋੜ, ਸਲਮਾਨ ਖ਼ਾਨ 7 ਕਰੋੜ, ਵਿੱਕੀ ਕੌਸ਼ਲ 3 ਕਰੋੜ, ਟਾਇਗਰ ਸ਼ਿਰਾਫ਼ 2.5 ਕਰੋੜ, ਆਯੁਸ਼ਮਾਨ ਖੁਰਾਨਾ 2.25 ਕਰੋੜ, ਰਾਜ ਕੁਮਾਰ ਰਾਓ 1.5 ਕਰੋੜ ਰੁਪਏ ਲੈਂਦੇ ਹਨ। ਐਡ ਵਿਚ ਉੱਭਰਦੇ ਨਵੇਂ ਚੇਹਰਿਆਂ ਵਿਚ ਵਿੱਕੀ ਕੌਸ਼ਲ ਟਾਪ ‘ਤੇ ਹਨ। ਇਸ ਬਾਰੇ ਐਡ ਗੁਰੂ ਪ੍ਰਹਲਾਦ ਕੱਕੜ ਕਹਿੰਦੇ ਹਨ ਕਿ, ਵਿੱਕੀ ਕੌਸ਼ਲ ਦਾ ਸ਼ਾਂਤ ਅਤੇ ਸ਼ਰਮੀਲਾ ਸੁਭਾਅ ਹੈ। ਇਸ ਨਾਲ ਉਹਨਾਂ ਦਾ ਚੇਹਰਾ ਐਡ ਇੰਡਸਟਰੀ ਵਿਚ ਸਭ ਤੋਂ ਚਹੇਤਾ ਬਣ ਗਿਆ ਹੈ।ਖ਼ਾਸ ਤੌਰ ‘ਤੇ ‘ਉੜੀ’ ਤੋਂ ਬਾਅਦ ਕੰਪਨੀਆਂ ਉਹਨਾਂ ਤੋਂ ਕਈ ਐਡਸ ਕਰਵਾ ਰਹੀਆਂ ਹਨ। ਕੰਪਨੀਆਂ ਕੋਲ ਉਹਨਾਂ ਕੋਲੋਂ ਹਰ ਤਰ੍ਹਾਂ ਦੀ ਐਡ ਕਰਵਾਉਣ ਦੀ ਠੋਕ ਵਜ੍ਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement