
ਜਦੋਂ ਵੀ ਫ਼ਿਲਮ ਇੰਡਸਟਰੀ ਦੀ ਗੱਲ ਹੁੰਦੀ ਹੈ ਤਾਂ ਖ਼ਾਨ ਤਿੱਕੜੀ ਦੇ ਜ਼ਿਕਰ ਤੋਂ ਬਿਨਾਂ ਪੂਰੀ ਨਹੀਂ ਹੁੰਦੀ।
ਨਵੀਂ ਦਿੱਲੀ: ਜਦੋਂ ਵੀ ਫ਼ਿਲਮ ਇੰਡਸਟਰੀ ਦੀ ਗੱਲ ਹੁੰਦੀ ਹੈ ਤਾਂ ਖ਼ਾਨ ਤਿੱਕੜੀ ਦੇ ਜ਼ਿਕਰ ਤੋਂ ਬਿਨਾਂ ਪੂਰੀ ਨਹੀਂ ਹੁੰਦੀ। ਕਾਰਨ ਦੱਸਣ ਦੀ ਲੋੜ ਮਹਿਸੂਸ ਨਹੀਂ ਹੋ ਰਹੀ। ਪਰ ਇਹਨਾਂ ਤੋਂ ਦਰਸ਼ਕਾਂ ਨੂੰ ਹਮੇਸ਼ਾਂ ਇਕ ਹੀ ਸ਼ਿਕਾਇਤ ਰਹਿੰਦੀ ਹੈ ਕਿ ਸ਼ਾਹਰੁਖ, ਸਲਮਾਨ ਅਤੇ ਆਮਿਰ ਕਦੀ ਵੀ ਇਕੱਠੇ ਫ਼ਿਲਮ ਵਿਚ ਨਜ਼ਰ ਨਹੀਂ ਆਏ। ਸਲਮਾਨ ਅਤੇ ਆਮਿਰ ਨੇ ਇਕੱਠੇ ‘ਅੰਦਾਜ਼ ਅਪਨਾ ਅਪਨਾ’ ਫ਼ਿਲਮ ਵਿਚ ਕੰਮ ਕੀਤਾ ਆਮਿਰ ਅਤੇ ਸ਼ਾਹਰੁਖ ਖਾਨ ਨੇ ਪਹਿਲੀ ਵਾਰ ‘ਪਹਿਲਾ ਨਸ਼ਾ’ ਵਿਚ ਇਕੱਠੇ ਕੰਮ ਕੀਤਾ ਸੀ।
ਇਸ ਤੋਂ ਬਾਅਦ ਇਹ ਦੋਵੇਂ ‘ਕਰਨ-ਅਰਜੁਨ’, ‘ਹਮ ਤੁਮਹਾਰੇ ਹੈ ਸਨਮ’, ‘ਕੁਛ ਕੁਝ ਹੋਤਾ ਹੈ’, ‘ਓਮ ਸ਼ਾਂਤੀ ਓਮ’ ਆਦਿ ਫ਼ਿਲਮਾਂ ਵਿਚ ਨਜ਼ਰ ਆ ਚੁੱਕੇ ਹਨ। ਇਹਨਾਂ ਤਿੰਨਾਂ ਨੂੰ ਪਹਿਲੀ ਵਾਰ ਇਕੱਠੇ ਇਕ ਹੀ ਸਟੇਜ ‘ਤੇ ਨਿਊਜ਼ ਐਂਕਰ ਰਜਤ ਸ਼ਰਮਾ ਅਪਣੇ ਸ਼ੋਅ ‘ਆਪ ਕੀ ਅਦਾਲਤ’ ਦੇ 21 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਲੈ ਕੇ ਆਏ ਸਨ। ਹੁਣ ਕੁਝ ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ 30 ਸਾਲ ਵਿਚ ਪਹਿਲੀ ਵਾਰ ਸ਼ਾਹਰੁਖ, ਸਲਮਾਨ ਅਤੇ ਆਮਿਰ ਇਕ ਹੀ ਫ਼ਿਲਮ ਵਿਚ ਇਕੱਠੇ ਆ ਰਹੇ ਹਨ।
ਫ਼ਿਲਮਫੇਅਰ ਵਿਚ ਛਪੀ ਇਕ ਖ਼ਬਰ ਮੁਤਾਬਕ ਆਮਿਰ ਖ਼ਾਨ ਦੀ ਅਗਲੀ ਫ਼ਿਲਮ ‘ਲਾਲ ਸਿੰਘ ਚੱਡਾ’ ਵਿਚ ਤਿੰਨੇ ਖ਼ਾਨ ਪਹਿਲੀ ਵਾਰ ਇਕੱਠੇ ਦਿਖਾਈ ਦੇਣਗੇ। ਸੂਤਰਾਂ ਮੁਤਾਬਕ ਆਮਿਰ ਖ਼ਾਨ ਨੇ ਅਪਣੀ ਸਕਰਿਪਟ ਵਿਚ ਸਲਮਾਨ ਅਤੇ ਸ਼ਾਹਰੁਖ ਲਈ ਸਪੈਸ਼ਲ ਰੋਲ ਰੱਖਿਆ ਹੈ। ਸ਼ਾਹਰੁਖ ਖ਼ਾਨ ਨੇ ਇਸ ਭੂਮਿਕਾ ਲਈ ਅਪਣੀ ਸਹਿਮਤੀ ਦੇ ਦਿੱਤੀ ਹੈ, ਉੱਥੇ ਹੀ ਸਲਮਾਨ ਦੀ ਹਾਂ ਦਾ ਇੰਤਜ਼ਾਰ ਹੈ। ਜਲਦ ਹੀ ਇਸ ਬਾਰੇ ਅਧਿਕਾਰਤ ਐਲਾਨ ਕੀਤਾ ਜਾ ਸਕਦਾ ਹੈ। 6 ਨਵੰਬਰ ਨੂੰ ਆਮਿਰ ਖ਼ਾਨ ਨੇ ਇਸ ਫ਼ਿਲ ਦਾ ਪਹਿਲੀ ਟੀਜ਼ਰ-ਮੋਸ਼ਨ ਪੋਸਟਰ ਰੀਲੀਜ਼ ਕੀਤਾ ਹੈ, ਜਿਸ ਵਿਚ ਬੈਕਡ੍ਰਾਪ ਵਿਚ ਇਕ ਗਾਣਾ ਵੱਜਦਾ ਹੈ ਅਤੇ ਫ਼ਿਲਮ ਦੀ ਰਿਲੀਜ਼ ਡੇਟ ਦੱਸੀ ਜਾਂਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।