
ਮਸ਼ਹੂਰ ਬਾਲੀਵੁੱਡ ਅਦਾਕਾਰ ਆਮਿਰ ਖਾਨ ਇਹਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਨਜ਼ਰ ਆ ਰਹੇ ਹਨ।
ਨਵੀਂ ਦਿੱਲੀ: ਮਸ਼ਹੂਰ ਬਾਲੀਵੁੱਡ ਅਦਾਕਾਰ ਆਮਿਰ ਖਾਨ ਇਹਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਨਜ਼ਰ ਆ ਰਹੇ ਹਨ। ਫ਼ਿਲਮਾਂ ਤੋਂ ਇਲਾਵਾ ਆਮਿਰ ਅਪਣੇ ਟਵੀਟ ਦੇ ਜ਼ਰੀਏ ਵੀ ਲੋਕਾਂ ਦਾ ਧਿਆਨ ਅਪਣੇ ਵੱਲ ਖਿੱਚ ਰਹੇ ਹਨ। ਹਾਲ ਹੀ ਵਿਚ ਉਹਨਾਂ ਨੇ ਇਕ ਟਵੀਟ ਕੀਤਾ, ਜਿਸ ਨੇ ਕਾਫ਼ੀ ਲੋਕਾਂ ਦਾ ਧਿਆਨ ਅਪਣੇ ਵੱਲ ਖਿੱਚਿਆ।
#WorldMentalHealthWeek2019 pic.twitter.com/iwZo5KMHie
— Aamir Khan (@aamir_khan) October 3, 2019
ਇਸ ਟਵੀਟ ਵਿਚ ਆਮਿਰ ਖ਼ਾਨ ਨੇ ਦੱਸਿਆ ਕਿ ਦਿਮਾਗੀ ਅਤੇ ਭਾਵਨਾਤਮਕ ਸਵੱਛਤਾ ਵੀ ਓਨੀ ਹੀ ਜ਼ਰੂਰੀ ਹੈ, ਜਿੰਨੀ ਸਰੀਰਕ ਸਵੱਛਤਾ ਜ਼ਰੂਰੀ ਹੈ। ਆਮਿਰ ਖ਼ਾਨ ਦੇ ਇਸ ਟਵੀਟ ‘ਤੇ ਲੋਕ ਕਾਫ਼ੀ ਪ੍ਰਤਿਕਿਰਿਆ ਦੇ ਰਹੇ ਹਨ, ਇਸ ਦੇ ਨਾਲ ਹੀ ਇਕ ਟਵੀਟ ਕਾਫ਼ੀ ਵਾਇਰਲ ਵੀ ਹੋ ਰਿਹਾ ਹੈ। ਆਮਿਰ ਖ਼ਾਨ ਨੇ ਇਕ ਟਵੀਟ ਵਿਸ਼ਵ ਮੈਂਟਲ ਹੈਲਥ ਵੀਕ 2019 ਦੇ ਮੌਕੇ ‘ਤੇ ਤਣਾਅ ਅਤੇ ਉਦਾਸੀ ਤੋਂ ਬਚਾਅ ਲਈ ਕੀਤਾ ਹੈ।
Aamir Khan
ਅਪਣੇ ਟਵੀਟ ਵਿਚ ਆਮਿਰ ਖ਼ਾਨ ਨੇ ਲਿਖਿਆ, ਭਾਵਨਾਤਮਕ ਅਤੇ ਦਿਮਾਗੀ ਸਵੱਛਤਾ ਵੀ ਓਨੀ ਹੀ ਜ਼ਰੂਰੀ ਹੈ, ਜਿੰਨੀ ਸਰੀਰਕ ਸਵੱਛਤਾ ਜ਼ਰੂਰੀ ਹੈ। ਸਰੀਰਕ ਕਸਰਤ ਵੀ ਤਣਾਅ ਨੂੰ ਖਤਮ ਕਰ ਸਕਦਾ ਹੈ। ਡਿਪਰੈਸ਼ਨ ਤੋਂ ਜਲਦ ਨਿਪਟਣ ਲਈ ਇਹ ਕਾਫ਼ੀ ਸਹਾਇਤਾ ਕਰਦੀ ਹੈ। ਕੋਈ ਡਿਪਰੈਸ਼ਨ ਵਰਗੀ ਸਮੱਸਿਆ ਦਾ ਸ਼ਿਕਾਰ ਹੋ ਸਕਦਾ ਹੈ। ਸਮੇਂ ‘ਤੇ ਕੀਤਾ ਗਿਆ ਇਲਾਜ ਕਾਫ਼ੀ ਮਦਦ ਕਰ ਸਕਦਾ ਹੈ’।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।