Elvish Yadav News: ਐਲਵਿਸ਼ ਯਾਦਵ ਨੇ ਵਿਅਕਤੀ ਨੂੰ ਜੜਿਆ ਥੱਪੜ; ਵੀਡੀਉ ਵਾਇਰਲ ਹੋਣ ਮਗਰੋਂ ਦੱਸੀ ਇਹ ਵਜ੍ਹਾ
Published : Feb 12, 2024, 2:10 pm IST
Updated : Feb 12, 2024, 2:10 pm IST
SHARE ARTICLE
Bigg Boss OTT 2 winner Elvish Yadav slaps someone at a restaurant
Bigg Boss OTT 2 winner Elvish Yadav slaps someone at a restaurant

ਐਲਵਿਸ਼ ਨੇ ਇਸ ਨੂੰ ਲੈ ਕੇ ਅਪਣਾ ਸਪੱਸ਼ਟੀਕਰਨ ਵੀ ਦਿਤਾ ਹੈ।

Elvish Yadav News: ਬਿੱਗ ਬੌਸ ਓਟੀਟੀ ਸੀਜ਼ਨ 2 ਦੇ ਜੇਤੂ ਅਤੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਦਾ ਇਕ ਵੀਡੀਉ ਤੇਜ਼ੀ ਨਾਲ ਵਾਇਰਲ ਹੁੰਦਾ ਨਜ਼ਰ ਆ ਰਿਹਾ ਹੈ। ਵੀਡੀਉ ਵਿਚ ਐਲਵਿਸ਼ ਜੈਪੁਰ ਦੇ ਇਕ ਰੈਸਟੋਰੈਂਟ ਵਿਚ ਇਕ ਵਿਅਕਤੀ ਨੂੰ ਜ਼ੋਰਦਾਰ ਥੱਪੜ ਮਾਰਦੇ ਨਜ਼ਰ ਆਏ। ਹਾਲਾਂਕਿ ਬਾਅਦ 'ਚ ਐਲਵਿਸ਼ ਨੇ ਇਸ ਨੂੰ ਲੈ ਕੇ ਅਪਣਾ ਸਪੱਸ਼ਟੀਕਰਨ ਵੀ ਦਿਤਾ ਹੈ।

ਦਰਅਸਲ ਐਤਵਾਰ ਰਾਤ ਨੂੰ ਯੂਟਿਊਬਰ ਐਲਵਿਸ਼ ਯਾਦਵ ਨੂੰ ਜੈਪੁਰ ਦੇ ਇਕ ਰੈਸਟੋਰੈਂਟ ਵਿਚ ਦੇਖਿਆ ਗਿਆ। ਸੈਰ ਕਰਦੇ ਸਮੇਂ ਉਨ੍ਹਾਂ ਨੇ ਅਚਾਨਕ ਇਕ ਆਦਮੀ ਨੂੰ ਥੱਪੜ ਮਾਰ ਦਿਤਾ। ਇਹ ਦੇਖ ਕੇ ਲੋਕ ਇਕੱਠੇ ਹੋ ਗਏ। ਇਸ ਮੌਕੇ ਪੁਲਿਸ ਅਧਿਕਾਰੀ ਵੀ ਪਹੁੰਚਦੇ ਨਜ਼ਰ ਆ ਰਹੇ ਹਨ। ਹਾਲਾਂਕਿ ਐਲਵਿਸ਼ ਯਾਦਵ ਦੀ ਪੀਆਰ ਟੀਮ ਨੇ ਇਸ ਮਾਮਲੇ ਨੂੰ ਲੈ ਕੇ ਚੁੱਪੀ ਧਾਰੀ ਹੋਈ ਹੈ ਪਰ ਐਲਵਿਸ਼ ਦੇ ਬਿਆਨ ਦੀ ਇਕ ਆਡੀਉ ਕਲਿੱਪ ਵਾਇਰਲ ਹੋ ਰਹੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਵਾਇਰਲ ਆਡੀਉ ਕਲਿੱਪ ਵਿਚ ਐਲਵੀਸ਼ ਯਾਦਵ ਕਹਿ ਰਹੇ ਹਨ- ‘ਦੇਖੋ ਭਾਈ, ਮਾਮਲਾ ਇਹ ਹੈ ਕਿ ਨਾ ਤਾਂ ਮੈਨੂੰ ਲੜਨ ਦਾ ਸ਼ੌਕ ਹੈ ਅਤੇ ਨਾ ਹੀ ਹੱਥ ਚੁੱਕਣ ਦਾ। ਮੈਂ ਇਕ ਅਜਿਹਾ ਵਿਅਕਤੀ ਹਾਂ ਜੋ ਅਪਣੇ ਕੰਮ ਨਾਲ ਮਤਲਬ ਰੱਖਦਾ ਹਾਂ। ਜੇਕਰ ਕੋਈ ਫੋਟੋ ਲਈ ਕਹਿੰਦਾ ਹੈ ਤਾਂ ਮੈਂ ਆਸਾਨੀ ਨਾਲ ਉਸ ਨਾਲ ਫੋਟੋ ਕਲਿੱਕ ਕਰਵਾ ਲੈਂਦਾ ਹਾਂ ਪਰ ਜੇ ਕੋਈ ਮੇਰੇ ਪਿੱਛੇ ਤੋਂ ਗਲਤ ਟਿੱਪਣੀ ਕਰਦਾ ਹੈ ਜਾਂ ਮੇਰੀ ਮਾਂ ਜਾਂ ਭੈਣ ਨੂੰ ਗਾਲ੍ਹਾਂ ਕੱਢਦਾ ਹੈ, ਮੈਂ ਉਸ ਨੂੰ ਨਹੀਂ ਬਖਸ਼ਦਾ’। ਐਲਵਿਸ਼ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਅਪਣੇ ਵਰਤਾਅ ਲਈ ਕੋਈ ਪਛਤਾਵਾ ਨਹੀਂ ਹੈ।

ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਐਲਵਿਸ਼ ਵਲੋਂ ਦਿਤੇ ਗਏ ਇਸ ਬਿਆਨ 'ਤੇ ਲੋਕ ਕਮੈਂਟ ਕਰ ਰਹੇ ਹਨ। ਯੂਜ਼ਰਸ ਵਲੋਂ ਐਲਵਿਸ਼ ਦਾ ਸਮਰਥਨ ਕੀਤਾ ਜਾ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ ਕਿ, ‘ਕੋਈ ਵੀ ਵਿਅਕਤੀ ਅਪਣੇ ਮਾਪਿਆਂ ਬਾਰੇ ਅਪਮਾਨਜਨਕ ਗੱਲਾਂ ਨਹੀਂ ਸੁਣ ਸਕਦਾ। ਤੁਸੀਂ ਬਿਲਕੁਲ ਸਹੀ ਕੀਤਾ ਹੈ’।

 (For more Punjabi news apart from Bigg Boss OTT 2 winner Elvish Yadav slaps someone at a restaurant, stay tuned to Rozana Spokesman)

Location: India, Rajasthan, Jaipur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement