Rahat Fateh Ali Khan Viral Video: ਸ਼ਾਗਿਰਦ ਨੂੰ ਥੱਪੜ ਮਾਰਦੇ ਮਸ਼ਹੂਰ ਗਾਇਕ ਦਾ ਵੀਡੀਉ ਵਾਇਰਲ, ਜਾਣੋ ਕੀ ਦਿਤਾ ਸਪੱਸ਼ਟੀਕਰਨ
Published : Jan 28, 2024, 7:35 pm IST
Updated : Jan 28, 2024, 7:35 pm IST
SHARE ARTICLE
Rahat Fateh Ali Khan Viral Video
Rahat Fateh Ali Khan Viral Video

ਉਸਤਾਦ ਅਤੇ ਸ਼ਾਗਿਰਦ ਦਾ ਆਪਸੀ ਮਾਮਲਾ ਦਸਿਆ

Rahat Fateh Ali Khan Viral Video:  ਮਸ਼ਹੂਰ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਸਨਿਚਰਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਵੀਡੀਉ ਵਾਇਰਲ ਹੋਣ ਤੋਂ ਬਾਅਦ ਵਿਵਾਦਾਂ ਦੇ ਕੇਂਦਰ ’ਚ ਆ ਗਏ ਸਨ। ਉਨ੍ਹਾਂ ਨੇ ਇਸ ਨੂੰ ਉਨ੍ਹਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਦਸਿਆ।

ਕਥਿਤ ਵੀਡੀਉ ’ਚ ਖਾਨ ਨੂੰ ਉਸ ਵਿਅਕਤੀ ’ਤੇ ਹਮਲਾ ਕਰਦੇ ਹੋਏ ਵੇਖਿਆ ਜਾ ਸਕਦਾ ਹੈ, ਜਿਸ ਦੀ ਪਛਾਣ ਰਾਹਤ ਫਤਿਹ ਅਲੀ ਖਾਨ ਨੇ ਬਾਅਦ ’ਚ ਅਪਣੇ ਚੇਲੇ ਨਾਵੇਦ ਹਸਨੈਨ ਵਜੋਂ ਕੀਤੀ। ਵੀਡੀਉ ’ਚ ਉਹ (ਰਾਹਤ ਫਤਿਹ ਅਲੀ ਖਾਨ) ਪੁੱਛਦੇ ਨਜ਼ਰ ਆ ਰਹੇ ਹਨ ਕਿ ‘ਮੇਰੀ ਬੋਤਲ ਕਿੱਥੇ ਹੈ।’ ਇਕ ਮਿੰਟ ਤੋਂ ਵੱਧ ਸਮੇਂ ਦੀ ਵੀਡੀਉ ਕਲਿੱਪ ਵਾਇਰਲ ਹੋਣ ਦੇ ਕੁੱਝ ਘੰਟਿਆਂ ਬਾਅਦ ਖਾਨ ਦਾ ਨਾਮ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਟ੍ਰੈਂਡ ਕਰਨਾ ਸ਼ੁਰੂ ਹੋ ਗਿਆ। ਕਈ ਸੋਸ਼ਲ ਮੀਡੀਆ ਪ੍ਰਯੋਗਕਰਤਾਵਾਂ ਨੇ ਗਾਇਕ ਦੀ ਉਸ ਦੇ ਦੁਰਵਿਵਹਾਰ ਲਈ ਆਲੋਚਨਾ ਕੀਤੀ। ਹਾਲਾਂਕਿ, ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਵੀਡੀਉ ਕਦੋਂ ਅਤੇ ਕਿੱਥੇ ਰੀਕਾਰਡ ਕੀਤਾ ਗਿਆ ਸੀ।

‘ਮਨ ਕੀ ਲਗਨ’ ਅਤੇ ‘ਜੀਆ ਧੜਕ’ ਵਰਗੇ ਹਿੰਦੀ ਫਿਲਮੀ ਗੀਤਾਂ ਲਈ ਜਾਣੇ ਜਾਂਦੇ ਗਾਇਕ ਨੇ ਬਾਅਦ ’ਚ ਇੰਸਟਾਗ੍ਰਾਮ ’ਤੇ ਸਪਸ਼ਟੀਕਰਨ ਦੇ ਤੌਰ ’ਤੇ ਕਈ ਵੀਡੀਉ ਸਾਂਝੀ ਕੀਤੀ। 49 ਸਾਲ ਦੇ ਖਾਨ ਨੇ ਵਾਇਰਲ ਵੀਡੀਉ ਨੂੰ ਇਕ ਉਸਤਾਦ ਅਤੇ ਸ਼ਾਗਿਰਦ ਵਿਚਾਲੇ ਅੰਦਰੂਨੀ ਮਾਮਲਾ ਦਸਿਆ। ਖਾਨ ਨੇ ਵੀਡੀਉ ’ਚ ਕਿਹਾ, ‘‘ਤੁਸੀਂ ਇਨ੍ਹਾਂ ਵੀਡੀਉਜ਼ ’ਚ ਜੋ ਕੁੱਝ ਵੀ ਵੇਖਿਆ ਹੈ, ਉਹ ਇਕ ਗਾਇਕ ਅਤੇ ਸ਼ਾਗਿਰਦ ਦਾ ਆਪਸੀ ਮਾਮਲਾ ਹੈ। ਜਦੋਂ ਕੋਈ ਚੇਲਾ ਚੰਗਾ ਕੰਮ ਕਰਦਾ ਹੈ ਤਾਂ ਅਸੀਂ ਉਸ ਦੀ ਬਹੁਤ ਪ੍ਰਸ਼ੰਸਾ ਕਰਦੇ ਹਾਂ ਅਤੇ ਜਦੋਂ ਉਹ ਕੋਈ ਗਲਤੀ ਕਰਦਾ ਹੈ ਤਾਂ ਅਸੀਂ ਉਸ ਨੂੰ ਸਜ਼ਾ ਦਿੰਦੇ ਹਾਂ। ਨਾਲ ਹੀ ... ਮੈਂ ਉਸ ਸਮੇਂ ਉਸ ਤੋਂ ਮੁਆਫੀ ਮੰਗੀ ਸੀ...।’’

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਕ ਹੋਰ ਵੀਡੀਉ ਵਿਚ ਖਾਨ ਨੇ ਦੋਸ਼ ਲਾਇਆ ਕਿ ਵੀਡੀਉ ਰੀਕਾਰਡ ਕਰਨ ਵਾਲਾ ਵਿਅਕਤੀ ਉਸ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਇਹ ਮੈਨੂੰ ਬਦਨਾਮ ਕਰਨ ਅਤੇ ਮੈਨੂੰ ਜ਼ਾਲਮ ਵਜੋਂ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਹਨ ਪਰ ਮੈਂ ਉਨ੍ਹਾਂ ਨੂੰ ਪਹਿਲਾਂ ਅਪਣੇ ਆਪ ਨੂੰ ਵੇਖਣ ਲਈ ਕਹਿੰਦਾ ਹਾਂ। ਸੋਸ਼ਲ ਮੀਡੀਆ ਮੰਚ ਐਕਸ ’ਤੇ ਬਹੁਤ ਸਾਰੇ ਪ੍ਰਯੋਗਕਰਤਾਵਾਂ ਨੇ ਖਾਨ ਦੀ ਆਲੋਚਨਾ ਕੀਤੀ ਅਤੇ ਦਾਅਵਾ ਕੀਤਾ ਕਿ ਝਗੜਾ ਸ਼ਰਾਬ ਦੀ ਗੁੰਮ ਹੋਈ ਬੋਤਲ ਬਾਰੇ ਸੀ।

ਹਾਲਾਂਕਿ ਹਸਨੈਨ ਅਨੁਸਾਰ ਉਸ ਬੋਤਲ ’ਚ ਨੇ ਪਵਿੱਤਰ ਪਾਣੀ ਸੀ। ਉਨ੍ਹਾਂ ਕਿਹਾ, ‘‘ਮੈਂ ਭੁੱਲ ਗਿਆ ਸੀ ਕਿ ਮੈਂ ਉਹ ਬੋਤਲ ਕਿੱਥੇ ਰੱਖੀ ਸੀ ਜਿਸ ’ਚ ਪੀਰ ਸਾਹਿਬ ਦਾ ‘ਦਮ ਕਾ ਪਾਨੀ’ (ਪਵਿੱਤਰ ਪਾਣੀ) ਸੀ। ਅੱਲ੍ਹਾ ਜਾਣਦਾ ਹੈ ਕਿ ਸਾਡੇ ਉਸਤਾਦ ਸਾਨੂੰ ਬਹੁਤ ਪਿਆਰ ਕਰਦੇ ਹਨ। ਜਿਸ ਨੇ ਵੀ ਇਹ ਵੀਡੀਉ ਰੀਕਾਰਡ ਕੀਤਾ ਹੈ ਉਹ ਬਲੈਕਮੇਲਰ ਹੈ। ਇਹ ਵਿਅਕਤੀ ਮੇਰੇ ਉਸਤਾਦ ਜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।’’

ਹਸਨੈਨ ਨੇ ਇਹ ਵੀ ਕਿਹਾ ਕਿ ਉਸ ਦੇ ਪਰਵਾਰ ਅਤੇ ਖਾਨ ਦਾ ਰਿਸ਼ਤਾ 40 ਸਾਲ ਪੁਰਾਣਾ ਹੈ। ਵਾਇਰਲ ਵੀਡੀਉ ’ਚ ਜੋ ਕੁੱਝ ਵੀ ਨਜ਼ਰ ਆ ਰਿਹਾ ਹੈ, ਉਹ ਗਲਤ ਹੈ।  ਇਕ ਹੋਰ ਵੀਡੀਉ ਵਿਚ ਉਸ ਨੇ ਕਿਹਾ, ‘‘ਉਹ ਮੈਨੂੰ ਮਾਰ ਸਕਦੇ ਹਨ, ਡਾਂਟ ਸਕਦੇ ਹਨ, ਉਹ ਮੇਰਾ ਉਸਤਾਦ ਹਨ। ਇਹ ਵੀਡੀਉ ਝੂਠ ਹੈ।’’
ਖਾਨ ਵਲੋਂ ਸਥਿਤੀ ਸਪੱਸ਼ਟ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਸੋਸ਼ਲ ਮੀਡੀਆ ’ਤੇ ਆਲੋਚਨਾ ਰੁਕੀ ਨਹੀਂ, ਕਈਆਂ ਨੇ ਅਪਣੇ ਚੇਲੇ ਨੂੰ ਕੁੱਟਣ ਬਾਰੇ ਉਨ੍ਹਾਂ ਦੇ ਸਪੱਸ਼ਟੀਕਰਨ ਨੂੰ ਸ਼ਰਮਨਾਕ ਦਸਿਆ। ਵਾਇਰਲ ਵੀਡੀਉ ’ਤੇ ਟਿਪਣੀ ਕਰਦਿਆਂ ਗਾਇਕਾ ਚਿਨਮਯੀ ਸ਼੍ਰੀਪਦਾ ਨੇ ਕਿਹਾ ਕਿ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਜਨਤਕ ਤੌਰ ’ਤੇ ਨਰਮ ਬੋਲਣ ਵਾਲੇ ਲੋਕਾਂ ਵਾਂਗ ਵਿਵਹਾਰ ਕਰਨ ਵਾਲੇ ਲੋਕ ਵੀ ਅਜਿਹੇ ਅਣਮਨੁੱਖੀ ਤਰੀਕਿਆਂ ਨਾਲ ਵਿਵਹਾਰ ਕਰ ਸਕਦੇ ਹਨ।

(For more Punjabi news apart from Rahat Fateh Ali Khan Viral Video News, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement