
ਠੀਕ ਇਕ ਨੰਬਰ ਪਹਿਲਾਂ ਯਾਨੀ ਕਿ 8ਵੇਂ ਨੰਬਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਹੇ
ਇਸ ਸਮੇਂ ਤਿੰਨ ਭਾਰਤੀ ਅਦਾਕਾਰਾਂ ਦੁਨੀਆ ਵਿਚ ਪ੍ਰਸ਼ੰਸਾ ਖੱਟ ਰਹੀਆਂ ਹਨ ਜਿਨ੍ਹਾਂ ਵਿਚ ਦੇਸੀ ਗਰਲ ਪ੍ਰਿਅੰਕਾ ਚੋਪੜਾ,ਬਾਜੀਰਾਵ ਦੀ ਮਸਤਾਨੀ ਦੀਪਿਕਾ ਪਾਦੁਕੋਣਆ ਅਤੇ ਬੱਚਨ ਪਰਵਾਰ ਦੀ ਨੂਹ ਐਸ਼ਵਰਿਆ ਰਾਏ ਬੱਚਨ। ਜੀ , ਇਹ ਸੱਭ ਅਸੀਂ ਨਹੀਂ ਕਹਿ ਰਹੇ ਇਹ ਤਾਂ ਕਹਿ ਰਿਹਾ ਹੈ ਅੰਤਰਾਸ਼ਟਰੀ ਵੈਬਸਾਈਟ 'ਯੋਗੋਵ' ਦਾ ਸਲਾਨਾ ਸਰਵੇਖਣ। ਜਿਸ ਦੇ ਵਿਚ 35 ਦੇਸ਼ਾਂ ਦੇ ਲਗਭਗ 37 ਹਜ਼ਾਰ ਲੋਕਾਂ ਤੋਂ ਪੁੱਛਿਆ ਗਿਆ ਕਿ ਇਸ ਸਾਲ ਉਨ੍ਹਾਂ ਦੀ ਪਸੰਦ ਕਿਹੜੀ ਅਦਾਕਾਰਾ ਰਹੀ, ਤਾਂ ਜਵਾਬ ਵਿਚ 11ਵੇਂ ਨੰਬਰ ਤੇ ਰਹੀ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਬੱਚਨ। ਜਦ ਜੀ ਇਸੇ ਲੜੀ 'ਚ ਦੀਪਿਕਾ ਪਾਦੁਕੋਣ ਅਤੇ ਪ੍ਰਿਯੰਕਾ ਚੋਪੜਾ ਵੀ ਨਾਲ-ਨਾਲ ਹੀ ਰਹੀਆਂ। ਯਾਨੀ ਕਿ 12 ਅਤੇ 13 ਨੰਬਰ ਦੀ ਸੂਚੀ ਤੇ ਦੀਪਿਕਾ ਅਤੇ ਪ੍ਰਿਯੰਕਾ ਚੋਪੜਾ।Aishwarya Rai, Priyanka Chopra, Deepikaਇਨਾ ਹੀ ਨਹੀਂ ਇਸ ਲੜੀ ਵਿਚ ਐਸ਼ਵਰਿਆ ਦੇ ਪਾਪਾ ਯਾਨੀ ਕਿ ਅਮਿਤਾਭ ਬੱਚਨ ਵੀ 9ਵੇਂ ਨੰਬਰ ਤੇ ਰਹੇ ਹਨ। ਉਨ੍ਹਾਂ ਤੋਂ ਠੀਕ ਇਕ ਨੰਬਰ ਪਹਿਲਾਂ ਯਾਨੀ ਕਿ 8ਵੇਂ ਨੰਬਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਹੇ । ਉਥੇ ਹੀ ਦਸ ਦਈਏ ਬੱਚਨ ਪਰਿਵਾਰ ਲਈ ਇਹ ਲਿਸਟ ਜ਼ਰੂਰ ਖਾਸ ਹੈ। ਜਿਥੇ ਨੂੰਹ ਸਹੁਰਾ ਦੋਵੇਂ ਹੀ ਇਕ ਹੀ ਸੂਚੀ 'ਚ ਸ਼ਾਮਿਲ ਹਨ।
Aishwarya Rai, Amitabh Bachchanਇਸ ਸਰਵੇ ਦੀ ਵੂਮਨ ਲਿਸਟ 'ਚ ਹਾਲੀਵੁਡ ਅਦਾਕਾਰਾ ਨੇ ਬਾਜ਼ੀ ਮਾਰੀ ਹੈ ਅਤੇ ਉਹ ਲਗਾਤਾਰ ਦੂਜੇ ਸਾਲ ਲਈ ਸੂਚੀ ਵਿੱਚ ਸਭ ਤੋਂ ਉਪਰ ਹੈ। ਯਾਨੀ ਪਹਿਲੇ ਨੰਬਰ 'ਤੇ ਹੈ ਜਿੰਨਾ ਦਾ ਨਾਮ ਹੈ ਐਂਜਲੀਨਾ ਜੌਲੀ,ਇਸ ਦੇ ਨਾਲ ਹੀ ਦੂਜੇ 'ਤੇ ਮਿਸ਼ੇਲ ਓਬਾਮਾ ਅਤੇ ਤੀਜੇ 'ਤੇ ਓਪਰਾ ਵਿਨਫ੍ਰੇ ਹਨ, ਜਦਕਿ ਮੇਲ ਲਿਸਟ 'ਚ ਪਹਿਲੇ ਨੰਬਰ 'ਤੇ ਹਨ ਬਿਲ ਗੇਟਸ, ਦੂਜੇ 'ਤੇ ਬਰਾਕ ਓਬਾਮਾ ਅਤੇ ਤੀਜੇ ਨੰਬਰ 'ਤੇ ਜੈਕੀ ਚੈਨ ਹਨ।
most admired personalities in an annual survey conducted by YouGovਜ਼ਿਕਰਯੋਗ ਹੈ ਕਿ ਜਦੋਂ ਅਮਿਤਾਭ ਬੱਚਨ ਨੂੰ ਇਸ ਬਾਰੇ 'ਚ ਪਤਾ ਲੱਗਾ ਤਾਂ ਉਨ੍ਹਾਂ ਨੇ ਹੈਰਾਨੀ ਜਤਾਉਂਦਿਆਂ ਇਕ ਟਵੀਟ ਕੀਤਾ। ਇਸ ਲਿਸਟ ਦੇ ਲਿੰਕ ਨੂੰ ਸ਼ੇਅਰ ਕਰਦੇ ਹੋਏ ਬਿੱਗ ਬੀ ਨੇ ਟਵੀਟ 'ਤੇ ਲਿਖਿਆ, ''ਕੀ ਇਹ ਸੱਚ ਹੈ।'' ਐਸ਼ਵਰਿਆ ਰਾਏ ਹਾਲੀਵੁੱਡ ਫ਼ਿਲਮ 'ਚ ਕੰਮ ਕਰਨ ਵਾਲੀ ਪਹਿਲੀ ਭਾਰਤੀ ਅਦਾਕਾਰਾ ਬਣੀ, ਜਿਸ ਨੇ ਵਿਦੇਸ਼ੀ ਸਿਨੇਮਾ ਦੇ ਦਰਵਾਜੇ ਭਾਰਤੀ ਕਲਾਕਰਾਂ ਦੇ ਲਈ ਖੋਲ੍ਹ ਦਿਤੇ।