
ਪ੍ਰਿਅੰਕਾ ਚੋਪੜਾ ਨੇ ਇਸ ਮੁਲਾਕਾਤ ਦੀ ਫੋਟੋ ਅਪਣੇ ਸੋਸ਼ਲ ਮੀਡਿਆ ਅਕਾਉਂਟ ਉੱਤੇ ਸ਼ੇਅਰ ਕੀਤੀ ।
ਬਾਲੀਵੁਡ ਤੋਂ ਬਾਅਦ ਹਾਲੀਵੁਡ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ ਇਨੀਂ ਦਿਨੀਂ ਭਾਰਤ ਵਿਚ ਹੈ ਜਿਥੇ ਉਹ ਬਾਲੀਵੁਡ ਦੇ ਅਪਣੇ ਬਾਕੀ ਪ੍ਰਾਜੈਕਟਸ ਨੂੰ ਪੂਰਾ ਕਰਨ ਲਈ ਪਹੁੰਚੀ ਹੈ । ਭਾਰਤ ਆਈ ਪ੍ਰਿਯੰਕਾ ਕਾਫ਼ੀ ਵਿਅਸਤ ਚਲ ਰਹੀ ਹੈ। ਪਰ ਇਸ ਦੇ ਬਾਵਜੂਦ ਵੀ ਪ੍ਰਿਅੰਕਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੇ ਲਈ ਉਨ੍ਹਾਂ ਨੇ ਖ਼ਾਸ ਪੀ ਐਮ ਮੋਦੀ ਨੂੰ ਕਾਂਫਰੇਂਸ ਦਾ ਸੱਦਾ ਦਿੱਤਾ ਮਾਂ ਅਤੇ ਨਵਜਾਤ ਬੱਚਿਆਂ ਦੀ ਸੇਹਤ ਨਾਲ ਸਬੰਧਤ ਮੁੱਦੇ ਚੁੱਕਣ ਦੀ ਗੱਲ ਕਹੀ ਗਈ।Priyanka Chopraਤੁਹਾਨੂੰ ਦਸ ਦਈਏ ਕਿ ਪ੍ਰਿਯੰਕਾ ਬੱਚਿਆਂ ਲਈ ਕੰਮ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੀਸੇਫ ਦੀ ਗੁਡਵਿਲ ਅੰਬੈਸਡਰ ਵੀ ਹੈ। ਕਾਨਫਰੰਸ ਦੌਰਾਨ ਪ੍ਰਿਯੰਕਾ ਨੇ ਕਿਹਾ ਕਿ ਹਰ ਔਰਤ ਨੂੰ ਆਰਥਿਕ ਰੂਪ 'ਤੇ ਆਤਮ-ਨਿਰਭਰ ਹੋਣਾ ਚਾਹੀਦਾ ਹੈ। ਇਸ ਸਿਲਸਿਲੇ 'ਚ ਸਾਲ ਦੇ ਅਖੀਰ ਵਿੱਚ ਦਿੱਲੀ ਵਿਖੇ ਇਕ ਕਾਨਫਰੰਸ ਕੀਤੀ ਜਾਵੇਗੀ। ਦਸ ਦਈਏ ਕਿ ਪੀ ਐਮ ਮੋਦੀ ਨਾਲ ਮੁਲਾਕਾਤ ਦੌਰਾਨ ਸੇਹਤ ਮੰਤਰੀ ਜੇਪੀ ਨੱਢਾ ਅਤੇ ਚਿਲੀ ਦੀ ਸਾਬਕਾ ਪ੍ਰਧਾਨ ਮੰਤਰੀ ਮਿਸ਼ੇਲ ਬੇਕਲੇਟ ਵੀ ਮੌਜੂਦ ਰਹੀ।
Priyanka Chopraਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਨੂੰ ਬਚਪਨ ਤੋਂ ਹੀ ਲੜਕੀਆਂ ਨੂੰ ਅਹਿਮੀਅਤ ਦੇਣੀ ਸ਼ੁਰੂ ਕਰਨੀ ਹੋਵੇਗੀ। ਉਨ੍ਹਾਂ ਨੂੰ ਲੜਕਿਆਂ ਦੇ ਬਰਾਬਰ ਮੌਕੇ ਨਹੀਂ ਮਿਲਦੇ। ਲੜਕੀਆਂ ਨੂੰ ਹਰ ਗੱਲ 'ਤੇ ਰੋਕਣ-ਟੋਕਣ ਦੀ ਥਾਂ ਹਰ ਮਾਂ ਦਾ ਇਹ ਵੀ ਕਰਤੱਵ ਹੈ ਕਿ ਉਹ ਆਪਣੇ ਲੜਕਿਆਂ ਨੂੰ ਲੜਕੀਆਂ ਨੂੰ ਬਰਾਬਰੀ ਦੀ ਨਜ਼ਰ ਨਾਲ ਦੇਖਣ ਅਤੇ ਸਨਮਾਨ ਦੇਣ ਦੀ ਸਿੱਖਿਆ ਦੇਣ। ਅਦਾਕਾਰਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਪਰਿਵਾਰ ਦੇ ਪੱਧਰ 'ਤੇ ਅਤੇ ਇਸ ਤੋਂ ਬਾਅਦ ਸਕੂਲ ਦੇ ਪੱਧਰ 'ਤੇ ਸੋਚ ਬਦਲਣ ਦੀ ਲੋੜ ਹੈ।
Priyanka Chopraਪ੍ਰਿਅੰਕਾ ਚੋਪੜਾ ਨੇ ਇਸ ਮੁਲਾਕਾਤ ਦੀ ਫੋਟੋ ਅਪਣੇ ਸੋਸ਼ਲ ਮੀਡਿਆ ਅਕਾਉਂਟ ਉੱਤੇ ਸ਼ੇਅਰ ਕੀਤੀ । ਇਸ ਦੌਰਾਨ ਪ੍ਰਿਅੰਕਾ ਸਫ਼ੈਦ ਰੰਗ ਦਾ ਖੂਬਸੂਰਤ ਸੂਟ ਪਾਇਆ ਹੋਇਆ ਸੀ। ਇੰਸਟਾਗਰਾਮ ਉੱਤੇ ਪੋਸਟ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਲਿਕਿਆ ਕਿ 'ਮੈਂ ਭਾਰਤ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਜੀ ਦੀ ਅਹਿਸਾਨਮੰਦ ਹਾਂ ਜਿਨਾਂ ਨੇ ਮੇਰੇ ਨਾਲ ਨਾਲ ਜੇਪੀ ਨੱਡਾ ਅਤੇ ਸ਼੍ਰੀ ਮਤੀ ਮਿਸ਼ੇਲ ਬੇਕਲੇਟ ਨਾਲ ਇਸ ਸਾਲ ਦਿਸੰਬਰ ਵਿੱਚ ਦਿੱਲੀ 'ਚ ਹੋਣ ਵਾਲੀ ਪਾਰਟਨਰਸ ਫਾਰਮ ਵਲੋਂ ਸਬੰਧਤ ਮੁਦੇ 'ਤੇ ਸਾਡੇ ਨਾਲ ਮੁਲਾਕਾਤ ਕੀਤੀ ।
Priyanka Chopra Quantico 3ਇਸ ਦੇ ਨਾਲ ਹੀ ਪ੍ਰਿਯੰਕਾ ਨੇ ਕਿਹਾ ਕਿ ਇਹ ਟੀਚਾ ਸਾਡੇ ਲਈ ਅਹਿਮ ਸੀ-ਔਰਤਾਂ , ਸ਼ਿਸ਼ੁਵਾਂਅਤੇ ਨਵਜਾਤੋਂ ਨੂੰ ਗੁਣਵੱਤਾ ਵਾਲੀ ਸਵਾਸਥਯ ਸੁਵਿਧਾਵਾਂ ਦਿੱਤੀ ਜਾ ਸਕਣ , ਤਾਂਕਿ ਅਸੀਂ 2030 ਤੱਕ ਨਿਰਧਾਰਤ ਕੀਤੇ ਗਏ ਵਿਕਾਸ ਦੇ ਟੀਚੇ ਤਕ ਪਹੁੰਚ ਸਕੀਏ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਬਾਲੀਵੁਡ ਦੇ ਨਾਲ ਨਾਲ ਹਾਲੀਵੁਡ ਵਿਚ ਵੀ ਆਪਣਾ ਕੰਮ ਜੀਅ ਜਾਨ ਨਾਲ ਕਰ ਰਹੀ ਹੈ ਅਤੇ ਇਸ ਦੇ ਨਾਲ ਹੀ ਹੁਣ ਉਨ੍ਹਾਂ ਦੇ ਅਮਰੀਕਨ ਸ਼ੋਅ ਕੰਵਟੀਕੋ ਦਾ ਤੀਜਾ ਭਾਗ ਵੀ ਆਉਣ ਵਾਲਾ ਹੈ ਜਿਸ ਦੀ ਸ਼ੂਟਿੰਗ ਦੀਆਂ ਤਸਵੀਰਾਂ ਉਨ੍ਹਾਂ ਨੇ ਆਉਣੇ ਸੋਸ਼ਲ ਅਕਾਊਂਟ ਤੇ ਸਾਂਝੀਆਂ ਕੀਤੀਆਂ ਸਨ।