
ਇਸ ਤੋਂ ਪਹਿਲਾਂ ਦੀਪਿਕਾ ਅਤੇ ਪ੍ਰਿਅੰਕਾ ਮੇਟ ਗਾਲਾ ਡੈਬਿਊ ਕਰ ਚੁੱਕੀਆਂ ਹਨ।
ਨਵੀਂ ਦਿੱਲੀ: ਅਭਿਨੇਤਰੀ ਆਲੀਆ ਭੱਟ (Alia Bhatt) ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਆਲੀਆ ਭੱਟ ਇਸ ਸਾਲ ਆਪਣਾ ਮੇਟ ਗਾਲਾ (Met Gala 2023) ਡੈਬਿਊ ਕਰਨ ਜਾ ਰਹੀ ਹੈ। ਦੱਸ ਦੇਈਏ ਆਲੀਆ 1 ਮਈ ਨੂੰ ਹੋਣ ਵਾਲੇ ਸਭ ਤੋਂ ਵੱਕਾਰੀ ਫੈਸ਼ਨ ਈਵੈਂਟਸ ਵਿਚੋਂ ਇਕ ਮੇਟ ਗਾਲਾ ਦੇ ਰੈੱਡ ਕਾਰਪੇਟ 'ਤੇ ਚੱਲੇਗੀ। ਇਸ ਈਵੈਂਟ 'ਚ ਆਲੀਆ ਨੇਪਾਲੀ-ਅਮਰੀਕੀ ਡਿਜ਼ਾਈਨਰ ਪ੍ਰਬਲ ਗੁਰੂੰਗ ਦੀ ਡਰੈੱਸ ਪਹਿਨੇਗੀ। ਆਲੀਆ ਮੇਟ ਗਾਲਾ ਵਿਚ ਡੈਬਿਊ ਕਰਨ ਵਾਲੀ ਤੀਜੀ ਬਾਲੀਵੁੱਡ ਅਦਾਕਾਰਾ ਹੈ।
ਇਹ ਵੀ ਪੜ੍ਹੋ: ਮੁੜ ਪੁਰਾਣੇ ਫਾਰਮੈਟ ਵਿੱਚ ਹੀ ਹੋਵੇਗੀ ਸ਼ੂਟਿੰਗ, ISSF ਨੇ ਵਾਪਸ ਲਏ ਨਿਯਮ
ਇਸ ਤੋਂ ਪਹਿਲਾਂ ਦੀਪਿਕਾ ਅਤੇ ਪ੍ਰਿਅੰਕਾ ਮੇਟ ਗਾਲਾ ਡੈਬਿਊ ਕਰ ਚੁੱਕੀਆਂ ਹਨ। ਪ੍ਰਬਲ ਗੁਰੂੰਗ 43 ਸਾਲ ਦਾ ਨਿਊਯਾਰਕ ਅਧਾਰਤ ਫੈਸ਼ਨ ਡਿਜ਼ਾਈਨਰ ਹੈ। ਪ੍ਰਬਲ ਗੁਰੂੰਗ ਲੇਬਲ ਦੇ ਕੱਪੜੇ ਡਿਜ਼ਾਈਨ ਕਰਦਾ ਹੈ। ਸਿੰਗਾਪੁਰ ਵਿਚ ਜਨਮੇ ਗੁਰੂੰਗ ਨੇ ਕਾਠਮੰਡੂ ਵਿਚ ਰਹਿੰਦਿਆਂ ਆਪਣੀ ਪੜ੍ਹਾਈ ਪੂਰੀ ਕੀਤੀ। ਉਸ ਦੀ ਮਾਂ ਨੇ ਇਕੱਲੇ ਹੀ ਉਸ ਦੀ ਦੇਖਭਾਲ ਕੀਤੀ ਅਤੇ ਉਸ ਨੂੰ ਅਗਲੇਰੀ ਪੜ੍ਹਾਈ ਲਈ ਦਿੱਲੀ ਭੇਜ ਦਿੱਤਾ। ਪ੍ਰਬਲ ਗੁਰੂੰਗ ਆਪਣੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉੱਚ ਸਿੱਖਿਆ ਲਈ ਨਿਊਯਾਰਕ ਚਲਾ ਗਿਆ। ਗੁਰੂੰਗ ਨੇ 2009 ਵਿਚ ਆਪਣਾ ਲੇਬਲ ਲਾਂਚ ਕੀਤਾ ਸੀ। ਇਸ ਤੋਂ ਪਹਿਲਾਂ ਉਹ ਕਈ ਵੱਡੇ ਡਿਜ਼ਾਈਨਰਾਂ ਨਾਲ ਕੰਮ ਕਰ ਚੁੱਕੇ ਹਨ।
ਇਹ ਵੀ ਪੜ੍ਹੋ: CSIR NET ਪ੍ਰੀਖਿਆ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਜ਼ਰੂਰੀ ਖ਼ਬਰ, ਅਰਜ਼ੀ ਅਪਲਾਈ ਕਰਨ ਦੀ ਤਰੀਕ 'ਚ ਹੋਇਆ ਵਾਧਾ
ਕੀ ਹੈ ਮੇਟ ਗਾਲਾ?
ਮੇਟ ਗਾਲਾ ਦੁਨੀਆ ਦਾ ਸਭ ਤੋਂ ਵੱਡਾ ਫੈਸ਼ਨ ਈਵੈਂਟ ਹੈ, ਜਿਸ ਰਾਹੀਂ ਫੰਡ ਇਕੱਠੇ ਕੀਤੇ ਜਾਂਦੇ ਹਨ। ਇਹ 1 ਮਈ ਨੂੰ ਨਿਊਯਾਰਕ ਦੇ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਵਿਚ ਆਯੋਜਿਤ ਕੀਤਾ ਜਾਵੇਗਾ। ਇਸ ਸਾਲ ਮੇਟ ਗਾਲਾ ਦੀ ਥੀਮ 'ਕਾਰਲ ਲੇਜਰਫੀਲਡ: ਏ ਲਾਈਨ ਆਫ ਬਿਊਟੀ' ਹੈ। ਇਸ ਈਵੈਂਟ ਦੀ ਖਾਸ ਗੱਲ ਇਹ ਹੈ ਕਿ ਮਸ਼ਹੂਰ ਹਸਤੀਆਂ ਬਹੁਤ ਹੀ ਵਿਲੱਖਣ ਪੁਸ਼ਾਕਾਂ ਪਹਿਨ ਕੇ ਪਹੁੰਚਦੀਆਂ ਹਨ। ਇਸ ਸਮਾਗਮ ਦੀ ਪੁਸ਼ਾਕ ਬਾਕੀ ਸਮਾਗਮਾਂ ਨਾਲੋਂ ਬਿਲਕੁਲ ਵੱਖਰੀ ਹੈ। ਇਹ ਹਾਈ ਪ੍ਰੋਫਾਈਲ ਈਵੈਂਟ ਹਰ ਸਾਲ ਮਈ ਦੇ ਪਹਿਲੇ ਸੋਮਵਾਰ ਨੂੰ ਆਯੋਜਿਤ ਕੀਤਾ ਜਾਂਦਾ ਹੈ।