ਮੁੜ ਪੁਰਾਣੇ ਫਾਰਮੈਟ ਵਿੱਚ ਹੀ ਹੋਵੇਗੀ ਸ਼ੂਟਿੰਗ, ISSF ਨੇ ਵਾਪਸ ਲਏ ਨਿਯਮ 

By : KOMALJEET

Published : Apr 12, 2023, 8:56 pm IST
Updated : Apr 12, 2023, 8:56 pm IST
SHARE ARTICLE
representational Image
representational Image

2020 ਓਲੰਪਿਕ ਤੋਂ ਬਾਅਦ ਬਦਲੇ ਗਏ ਸਨ ਨਿਯਮ

ਟਾਪ-2 ਨਿਸ਼ਾਨੇਬਾਜ਼ਾਂ ਵਿਚਕਾਰ ਹੁੰਦਾ ਸੀ ਫਾਈਨਲ ਮੁਕਾਬਲਾ 
ਨਵੀਂ ਦਿੱਲੀ :
ਨਿਸ਼ਾਨੇਬਾਜ਼ੀ ਦੀ ਸਭ ਤੋਂ ਵੱਡੀ ਸੰਸਥਾ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ISSF) ਨੇ ਨਵੇਂ ਨਿਯਮਾਂ ਨੂੰ ਵਾਪਸ ਲੈ ਲਿਆ ਹੈ। ਹੁਣ ਪੈਰਿਸ ਓਲੰਪਿਕ-2024 ਪੁਰਾਣੇ ਨਿਯਮਾਂ ਦੇ ਤਹਿਤ ਖੇਡਿਆ ਜਾਵੇਗਾ। ਟੋਕੀਓ ਓਲੰਪਿਕ ਇਨ੍ਹਾਂ ਨਿਯਮਾਂ ਤਹਿਤ 2021 ਵਿੱਚ ਖੇਡੇ ਗਏ ਸਨ।

ਦਰਅਸਲ, ISSF ਨੇ ਟੋਕੀਓ ਓਲੰਪਿਕ ਤੋਂ ਬਾਅਦ ਨਿਯਮਾਂ ਵਿੱਚ ਬਦਲਾਅ ਕੀਤਾ ਸੀ। ISSF ਨੇ 2020 ਟੋਕੀਓ ਓਲੰਪਿਕ ਖੇਡਾਂ ਤੋਂ ਬਾਅਦ ਪਿਸਟਲ ਅਤੇ ਰਾਈਫਲ ਸ਼ੂਟਿੰਗ ਵਿੱਚ ਜੇਤੂ ਦਾ ਫੈਸਲਾ ਕਰਨ ਲਈ ਫਾਈਨਲ ਵਿੱਚ ਇੱਕ ਵਾਧੂ ਪੜਾਅ ਪੇਸ਼ ਕੀਤਾ ਸੀ। ਇਸ 'ਚ ਟਾਪ-2 ਨਿਸ਼ਾਨੇਬਾਜ਼ਾਂ ਵਿਚਾਲੇ ਮੁਕਾਬਲਾ ਹੋਇਆ। ਕਾਂਸੀ ਲਈ ਵੱਖਰਾ ਮੁਕਾਬਲਾ ਸੀ। ਬਦਲੇ ਹੋਏ ਨਿਯਮ 8 ਤੋਂ 15 ਮਈ ਤੱਕ ਹੋਣ ਵਾਲੇ ਬਾਕੂ ਵਿਸ਼ਵ ਕੱਪ ਤੋਂ ਲਾਗੂ ਹੋਣਗੇ।

ਨਵੇਂ ਨਿਯਮ ਦੇ ਅਨੁਸਾਰ, ਸਾਰੇ ਅੱਠ ਨਿਸ਼ਾਨੇਬਾਜ਼ਾਂ ਨੂੰ ਫਾਈਨਲ ਵਿੱਚ ਪੰਜ ਸ਼ਾਟ ਦੀ ਦੋ ਲੜੀ ਮਿਲੇਗੀ। ਇਸ ਤੋਂ ਬਾਅਦ 14 ਸਿੰਗਲਜ਼ ਮੈਚ ਸ਼ਾਟ ਹੋਣਗੇ ਜਿੱਥੇ ਅੱਠ ਫਾਈਨਲਿਸਟਾਂ ਵਿੱਚੋਂ ਸਭ ਤੋਂ ਘੱਟ ਸਕੋਰ ਵਾਲੇ ਨਿਸ਼ਾਨੇਬਾਜ਼ ਨੂੰ 12ਵੇਂ ਸ਼ਾਟ ਤੋਂ ਬਾਅਦ ਬਾਹਰ ਕਰ ਦਿੱਤਾ ਜਾਵੇਗਾ ਅਤੇ ਇਹ ਪ੍ਰਕਿਰਿਆ ਹਰ ਦੋ ਸ਼ਾਟ 'ਤੇ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਮੈਡਲ ਜੇਤੂ ਦਾ ਫੈਸਲਾ ਨਹੀਂ ਹੋ ਜਾਂਦਾ। ਫਾਈਨਲ ਵਿੱਚ ਜੇਤੂ ਦਾ ਫੈਸਲਾ ਕਰਨ ਲਈ ਕੁੱਲ 24 ਸ਼ਾਟ ਲਗਾਏ ਜਾਣਗੇ।

ਪੁਰਾਣਾ ਫਾਰਮੈਟ ਕੀ ਸੀ?
ਨਿਸ਼ਾਨੇਬਾਜ਼ੀ ਦੇ ਪੁਰਾਣੇ ਨਿਯਮਾਂ ਮੁਤਾਬਕ ਸਾਰੇ ਨਿਸ਼ਾਨੇਬਾਜ਼ਾਂ ਵਿਚਾਲੇ ਕੁਆਲੀਫਿਕੇਸ਼ਨ ਰਾਊਂਡ ਹੁੰਦਾ ਸੀ। ਇਸ ਰਾਊਂਡ ਦੇ ਟਾਪ-8 ਨਿਸ਼ਾਨੇਬਾਜ਼ ਫਾਈਨਲ ਰਾਊਂਡ ਵਿਚ ਹਿੱਸਾ ਲੈਂਦੇ ਸਨ। ਇਸ ਰਾਊਂਡ ਵਿੱਚ ਖਿਡਾਰੀ ਨਿਰਧਾਰਤ ਸ਼ਾਟ ਤੋਂ ਬਾਅਦ ਬਾਹਰ ਹੋ ਜਾਂਦੇ। ਅੰਤ ਵਿੱਚ ਟਾਪ-3 ਫਿਨਸ਼ਰ ਨੂੰ ਕਾਂਸੀ, ਦੂਜੇ ਨਿਸ਼ਾਨੇਬਾਜ਼ ਨੂੰ ਚਾਂਦੀ ਅਤੇ ਪਹਿਲੇ ਨਿਸ਼ਾਨੇਬਾਜ਼ ਨੂੰ ਸੋਨੇ ਦਾ ਤਮਗਾ ਦਿੱਤਾ ਗਿਆ।

ਕੀ ਸਨ ਬਦਲਾਅ
ਦਰਸ਼ਕਾਂ ਲਈ ਖੇਡ ਨੂੰ ਆਸਾਨ ਬਣਾਉਣ ਲਈ ਫਾਈਨਲ ਵਿੱਚ ਇੱਕ ਵੱਖਰਾ ਪੜਾਅ ਜੋੜਿਆ ਗਿਆ ਸੀ। ਜਿੱਥੇ ਪਹਿਲਾਂ ਦੀ ਐਲੀਮੀਨੇਸ਼ਨ ਪ੍ਰਕਿਰਿਆ ਦੀ ਬਜਾਏ ਟਾਪ-2 ਨਿਸ਼ਾਨੇਬਾਜ਼ਾਂ ਵਿਚਾਲੇ ਗੋਲਡ ਮੈਡਲ ਮੈਚ ਹੋਇਆ। 16 ਅੰਕਾਂ ਤੱਕ ਪਹੁੰਚਣ ਵਾਲੇ ਪਹਿਲੇ ਖਿਡਾਰੀ ਨੇ ਸੋਨ ਤਮਗਾ ਜਿੱਤਿਆ। ਜਦਕਿ ਇਸ ਮੈਚ ਦੇ ਦੂਜੇ ਖਿਡਾਰੀ ਨੂੰ ਚਾਂਦੀ ਨਾਲ ਸੰਤੁਸ਼ਟ ਹੋਣਾ ਪਿਆ। ਇਹ ਨਿਯਮ ਭੋਪਾਲ ਵਿਸ਼ਵ ਕੱਪ ਤੱਕ ਲਾਗੂ ਰਿਹਾ।

Tags: shooting, issf

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement