Malaika Arora Father Death Updates: ਦੁੱਖ ਦੀ ਘੜੀ ਵਿਚ ਨਾਲ ਖੜੇ ਨਜ਼ਰ ਆਏ ਅਰਬਾਜ਼ ਖਾਨ ਦੀ ਪਤਨੀ ਸ਼ੂਰਾ ਖਾਨ
Malaika Arora Father Death Updates: ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਮਹਿਤਾ ਅੱਜ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ ਹਨ। ਅਭਿਨੇਤਰੀ ਦੇ ਪਿਤਾ ਦਾ ਅੰਤਿਮ ਸਸਕਾਰ 12 ਸਤੰਬਰ ਨੂੰ ਮੁੰਬਈ ਵਿੱਚ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਕੀਤਾ ਗਿਆ ਸੀ। ਅੰਤਿਮ ਸਸਕਾਰ ਵਿਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਮੌਜੂਦ ਸਨ। ਅਭਿਨੇਤਰੀ ਦੇ ਔਖੇ ਸਮੇਂ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਰਹਿਣ ਵਾਲਿਆਂ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਦੋਸਤ ਵੀ ਸ਼ਾਮਲ ਹਨ।
ਇਸ ਦੇ ਨਾਲ ਹੀ ਮਲਾਇਕਾ ਦੇ ਸਾਬਕਾ ਪਤੀ ਅਰਬਾਜ਼ ਖਾਨ ਅਤੇ ਉਨ੍ਹਾਂ ਦੀ ਮੌਜੂਦਾ ਪਤਨੀ ਸ਼ੂਰਾ ਖਾਨ ਵੀ ਉਸ ਦੇ ਪਿਤਾ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ। ਚਿੱਟੇ ਕੱਪੜੇ ਪਾ ਕੇ ਅਰਬਾਜ਼ ਅਤੇ ਸ਼ੂਰਾ ਅਨਿਲ ਮਹਿਤਾ ਦੇ ਅੰਤਿਮ ਸਸਕਾਰ 'ਚ ਸ਼ਾਮਲ ਹੋਏ।
ਬੁੱਧਵਾਰ, 11 ਸਤੰਬਰ ਨੂੰ ਅਨਿਲ ਮਹਿਤਾ ਦੀ ਕਥਿਤ ਖ਼ੁਦਕੁਸ਼ੀ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿਤਾ। ਇਸ ਤੋਂ ਪਹਿਲਾ ਅਰਬਾਜ਼ ਦੇ ਪਿਤਾ ਸਲੀਮ ਖ਼ਾਨ, ਭਰਾ ਸਲਮਾਨ ਤੇ ਸੋਹੇਲ ਖ਼ਾਨ ਅਤੇ ਸੋਹੇਲ ਦੇ ਪੁੱਤਰ ਸਣੇ ਪੂਰਾ ਪਰਿਵਾਰ ਮਲਾਇਕਾ ਦੇ ਘਰ ਸੋਗ ਪ੍ਰਗਟਾਉਣ ਪਹੁੰਚੇ ਸਨ। ਮਲਾਇਕਾ ਅਰੋੜਾ ਦੀ ਖ਼ਾਸ ਦੋਸਤ ਕਰੀਨਾ ਕਪੂਰ ਅਤੇ ਕਰਿਸ਼ਮਾ ਕਪੂਰ ਵੀ ਸ਼ਮਸ਼ਾਨਘਾਟ ਪਹੁੰਚੀ। ਕਰਿਸ਼ਮਾ ਨਾਲ ਕਰੀਨਾ ਦੇ ਪਤੀ ਸੈਫ ਨਜ਼ਰ ਵੀ ਨਜ਼ਰ ਆਏ। ਇਨ੍ਹਾਂ ਸਾਰੇ ਬਾਲੀਵੁੱਡ ਸੈਲਬਸ ਤੋਂ ਇਲਾਵਾ ਫਰਹਾਨ ਅਖਤਰ ਦੀ ਪਤਨੀ ਸ਼ਿਬਾਨੀ ਦਾਂਡੇਕਰ ਅਤੇ ਮਸ਼ਹੂਰ ਕੋਰੀਓਗ੍ਰਾਫਰ ਫਰਾਹ ਖਾਨ, ਅਰਸ਼ਦ ਵਾਰਸੀ ਤੇ ਉਨ੍ਹਾਂ ਦੀ ਪਤਨੀ, ਟੀਵੀ ਅਦਾਕਾਰਾ ਗੌਹਰ ਖਾਨ , ਰਿਤੇਸ਼ ਦੇਸ਼ਮੁਖ ਤੇ ਜੇਨੇਲਿਆ ਡਿਸੂਜਾ ਵੀ ਅੰਤਿਮ ਵਿਦਾਈ ਦੇਣ ਪਹੁੰਚੇ।