
ਧਰਮਸ਼ਾਲਾ ਵਿਚ ਇਕ ਕੈਫ਼ੇ ਦੇ ਨੇੜੇ ਲਗਾਈ ਫਾਂਸੀ
ਧਰਮਸ਼ਾਲਾ: ਬਾਲੀਵੁੱਡ ਅਦਾਕਾਰ ਆਸ਼ਿਫ਼ ਬਸਰਾ ਨੇ ਧਰਮਸ਼ਾਲਾ ਵਿਚ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ ਹੈ। ਉਹਨਾਂ ਨੇ ਵੀਰਵਾਰ ਨੂੰ ਧਰਮਸ਼ਾਲਾ ਵਿਚ ਇਕ ਕੈਫ਼ੇ ਦੇ ਨੇੜੇ ਖੁਦਕੁਸ਼ੀ ਕੀਤੀ। ਅਭਿਨੇਤਾ ਨੇ ਖੁਦਕੁਸ਼ੀ ਕਿਉਂ ਕੀਤੀ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
Asif Basra
ਕਾਂਗੜਾ ਦੇ ਐਸਪੀ ਵਿਮੁਕਤ ਰੰਜਨ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਪਿਛਲੇ 5 ਸਾਲਾਂ ਤੋਂ ਮੈਕਲੋਡਗੰਜ ਵਿਚ ਇਕ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸੀ।
Asif Basra
ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਦੁਪਹਿਰ ਉਹ ਅਪਣੇ ਪਾਲਤੂ ਕੁੱਤੇ ਨੂੰ ਲੈ ਕੇ ਘੁੰਮਣ ਗਏ ਸੀ। ਇਸ ਤੋਂ ਬਾਅਦ ਘਰ ਵਾਪਸ ਆ ਕੇ ਉਹਨਾਂ ਨੇ ਪਾਲਤੂ ਕੁੱਤੇ ਦੀ ਰੱਸੀ ਨਾਲ ਹੀ ਫਾਂਸੀ ਲਗਾ ਲਈ। ਜ਼ਿਕਰਯੋਗ ਹੈ ਕਿ ਆਸਿਫ਼ ਬਸਰਾ ਬਾਲੀਵੁੱਡ ਦੇ ਕਾਫ਼ੀ ਮਸ਼ਹੂਰ ਅਦਾਕਾਰ ਹਨ।
Asif Basra
ਉਹਨਾਂ ਨੇ ਕਈ ਮਸ਼ਹੂਰ ਬਾਲੀਵੁੱਡ-ਹਾਲੀਵੁੱਡ ਫਿਲਮਾਂ ਵਿਚ ਅਪਣੀ ਅਦਾਕਾਰੀ ਦਿਖਾਈ ਹੈ। ਉਹਨਾਂ ਨੇ 'ਪਰਜਾਨੀਆਂ', ਬਲੈਕ ਫ੍ਰਾਈਡੇ ਆਦਿ ਫਿਲਮਾਂ ਵਿਚ ਕੰਮ ਕੀਤਾ ਹੈ। ਇਮਰਾਨ ਹਾਸ਼ਮੀ ਦੀ ਫਿਲਮ 'ਵਨਸ ਅਪਾਨ ਏ ਟਾਇਮ ਇਨ ਮੁੰਬਈ' ਵਿਚ ਉਹਨਾਂ ਨੇ ਇਮਰਾਨ ਹਾਸ਼ਮੀ ਦੇ ਪਿਤਾ ਦੀ ਭੂਮਿਕਾ ਨਿਭਾਈ ਸੀ।