
# MeToo ਫਿਲਮਮੇਕਰ ਸਾਜਿਦ ਖ਼ਾਨ ਉਤੇ ਕਈ ਔਰਤਾਂ......
ਮੁੰਬਈ (ਭਾਸ਼ਾ): # MeToo ਫਿਲਮਮੇਕਰ ਸਾਜਿਦ ਖ਼ਾਨ ਉਤੇ ਕਈ ਔਰਤਾਂ ਨੇ ਗੰਭੀਰ ਇਲਜ਼ਾਮ ਲਗਾਏ ਹਨ। ਇਨ੍ਹਾਂ ਆਰੋਪਾਂ ਉਤੇ ਕਾਰਵਾਈ ਕਰਦੇ ਹੋਏ ਸਾਜਿਦ ਖ਼ਾਨ ਨੂੰ (IFTDA) ਇੰਡੀਅਨ ਫਿਲਮ ਐਂਡ ਟੈਲੀਵਿਜਨ ਡਾਇਰੈਕਟਰਸ ਐਸੋਸੀਐਸ਼ਨ ਨੇ 1 ਸਾਲ ਲਈ ਸਸਪੇਂਡ ਕਰ ਦਿਤਾ ਹੈ। ਧਿਆਨ ਯੋਗ ਹੈ ਕਿ ਸਾਜਿਦ ਖਾਨ ਉਤੇ ਸਭ ਤੋਂ ਪਹਿਲਾਂ ਇਕ ਔਰਤ ਸੰਪਾਦਕ ਨੇ ਸਨਸਨੀਖੇਜ ਇਲਜ਼ਾਮ ਲਗਾਏ ਸਨ।
Sajid Khan
ਉਸ ਤੋਂ ਬਾਅਦ ਅਦਾਕਾਰਾ ਸਲੋਨੀ ਚੋਪੜਾ, ਰਸ਼ੇਲ ਵਾਈਟ, ਸਿਮਰਨ ਸੂਰੀ ਨੇ ਵੀ ਡਾਇਰੈਕਟਰ ਉਤੇ ਜਿਨਸੀ ਪਰੇਸ਼ਾਨੀ ਦੇ ਇਲਜ਼ਾਮ ਲਗਾਏ। ਇਨ੍ਹਾਂ ਆਰੋਪਾਂ ਉਤੇ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ IFTDA ਨੇ ਸਾਜਿਦ ਨੂੰ ਇਕ ਸਾਲ ਲਈ ਮੁਅੱਤਲ ਕਰ ਦਿਤਾ ਗਿਆ ਹੈ। ਫਿਲਹਾਲ ਸਾਜਿਦ ਖਾਨ ਨੇ IFTDA ਦੇ ਇਸ ਫੈਸਲੇ ਉਤੇ ਕੋਈ ਪ੍ਰਤੀਕ੍ਰਿਆ ਨਹੀਂ ਦਿਤੀ ਹੈ। ਉਹ ਇਸ ਮਾਮਲੇ ਵਿਚ ਕੁਝ ਵੀ ਕਹਿਣ ਤੋਂ ਬਚਦੇ ਦਿਖੇ। ਸਾਜਿਦ ਖ਼ਾਨ ਤੋਂ ਇਲਾਵਾ ਅਦਾਕਾਰ ਆਲੋਕ ਨਾਥ ਉਤੇ ਵੀ # MeToo ਦੇ ਤਹਿਤ ਇਲਜ਼ਾਮ ਲੱਗੇ ਹਨ। ਜਿਸ ਉਤੇ ਕਾਰਵਾਈ ਕਰਦੇ ਹੋਏ ਪਿਛਲੇ ਦਿਨੀਂ CINTAA ਨੇ ਆਲੋਕ ਨਾਥ ਨੂੰ ਬਰਖਾਸਤ ਕੀਤਾ ਸੀ।
Sajid Khan
ਅਦਾਕਾਰ ਦੇ ਵਿਰੁਧ FIR ਵੀ ਦਰਜ ਕੀਤੀ ਗਈ ਸੀ। ਭਰਾ ਸਾਜਿਦ ਉਤੇ ਇਲਜ਼ਾਮ ਲੱਗਣ ਤੋਂ ਬਾਅਦ ਫਰਾਹ ਖ਼ਾਨ ਨੇ ਟਵੀਟ ਕਰਕੇ ਲਿਖਿਆ ਸੀ, ਇਹ ਮੇਰੇ ਪਰਵਾਰ ਲਈ ਆਹਤ ਕਰਨ ਵਾਲਾ ਸਮਾਂ ਹੈ। ਸਾਨੂੰ ਬਹੁਤ ਮੁਸ਼ਕਲ ਮੁੱਦੀਆਂ ਉਤੇ ਕੰਮ ਕਰਨ ਦੀ ਜ਼ਰੂਰਤ ਹੈ। ਜੇਕਰ ਮੇਰੇ ਭਰਾ ਨੇ ਅਜਿਹਾ ਵਰਤਾਓ ਕੀਤਾ ਹੈ ਤਾਂ ਉਸ ਨੂੰ ਇਸ ਦਾ ਬਹੁਤ ਖਾਮਿਆਜਾ ਭੁਗਤਣਾ ਪਵੇਗਾ। ਮੈਂ ਕਿਸੇ ਵੀ ਤਰ੍ਹਾਂ ਨਾਲ ਇਸ ਵਰਤਾਓ ਦਾ ਸਮਰਥਨ ਨਹੀਂ ਕਰਦੀ ਹਾਂ ਅਤੇ ਆਹਤ ਔਰਤਾਂ ਦੀ ਇਕ ਜੁੱਟਤਾ ਵਿਚ ਉਨ੍ਹਾਂ ਦੇ ਨਾਲ ਹਾਂ।