ਪੀਐਮ ਨਰਿੰਦਰ ਮੋਦੀ ਦੀ ਬਾਇਓਪਿਕ 'ਚ ਨਜ਼ਰ ਆਉਣਗੇ ਵਿਵੇਕ ਉਬਰਾਏ 
Published : Jan 4, 2019, 5:06 pm IST
Updated : Jan 4, 2019, 5:06 pm IST
SHARE ARTICLE
PM Modi and Vivek Oberoi
PM Modi and Vivek Oberoi

ਇੰਨੀ ਦਿਨੀਂ ਬਾਲੀਵੁੱਡ ਵਿਚ ਰਾਜਨੀਤਕ ਬਾਇਓਪਿਕ‍ ਦਾ ਬੋਲਬਾਲਾ ਚੱਲ ਰਿਹਾ ਹੈ। ਹਾਲ ਹੀ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਬਾਇਓਪਿਕ 'ਦ ਐਕਸੀਡੈਂਟਲ ...

ਮੁੰਬਈ : ਇੰਨੀ ਦਿਨੀਂ ਬਾਲੀਵੁੱਡ ਵਿਚ ਰਾਜਨੀਤਕ ਬਾਇਓਪਿਕ‍ ਦਾ ਬੋਲਬਾਲਾ ਚੱਲ ਰਿਹਾ ਹੈ। ਹਾਲ ਹੀ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਬਾਇਓਪਿਕ 'ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਅਤੇ ਸ਼ਿਵਸੇਨਾ ਪ੍ਰਮੁੱਖ ਬਾਲਾ ਸਾਹਿਬ ਠਾਕਰੇ ਦੀ ਬਾਇਓਪਿਕ 'ਠਾਕਰੇ' ਦੇ ਟ੍ਰੇਲਰ ਰਿਲੀਜ਼ ਹੋਏ ਹਨ। ਇਸ ਟਰੇਲਰਾਂ ਦੇ ਰਿਲੀਜ ਦੇ ਨਾਲ ਹੀ ਇਹ ਖਬਰਾਂ ਵਿਚ ਛਾ ਗਈਆਂ। ਇਸ ਵਿਚ ਦੇਸ਼ ਦੇ ਵਰਤਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ ਜਿਸ ਤੇ ਹੁਣ ਮੁਹਰ ਲੱਗ ਗਈ ਹੈ।

 Vivek OberoiVivek Oberoi

ਪੀਐਮ ਮੋਦੀ ਦੀ ਬਾਇਓਪਿਕ ਦੀ ਆਧਿਕਾਰਿਕ ਐਲਾਨ ਹੋ ਚੁੱਕਿਆ ਹੈ, ਜਿਸ ਨੂੰ ਨਿਰਦੇਸ਼ਕ ਓਮੰਗ ਕੁਮਾਰ ਨਿਰਦੇਸ਼ਤ ਕਰਨਗੇ। ਇਸ ਫਿਲ‍ਮ ਵਿਚ ਅਦਾਕਾਰ ਵਿਵੇਕ ਉਬਰਾਏ ਪ੍ਰਧਾਨ ਮੰਤਰੀ ਮੋਦੀ ਦਾ ਕਿਰਦਾਰ ਨਿਭਾਉਣਗੇ। ਟ੍ਰੇਡ ਐਨਲਿਸ‍ਟ ਤਰਣ ਆਦਰਸ਼ ਨੇ ਕੁੱਝ ਦੇਰ ਪਹਿਲਾਂ ਹੀ ਇਸ ਫਿਲ‍ਮ ਦੀ ਆਧਿਕਾਰਿਕ ਐਲਾਨ ਦੀ ਜਾਣਕਾਰੀ ਦਿਤੀ ਹੈ। ਇਸ ਫਿਲ‍ਮ ਦਾ ਪਹਿਲਾ ਪੋਸ‍ਟਰ 7 ਜਨਵਰੀ ਨੂੰ  ਰਿਲੀਜ਼ ਕੀਤਾ ਜਾਵੇਗਾ। ਫਿਲ‍ਮ ਦਾ ਟਾਈਟਲ ਹਲੇ 'ਪੀਐਮ ਨਰਿੰਦਰ ਮੋਦੀ' ਰੱਖਿਆ ਗਿਆ ਹੈ। ਇਸ ਫਿਲ‍ਮ ਦੀ ਸ਼ੂਟਿੰਗ ਮਿਡ - ਜਨਵਰੀ ਤੋਂ ਸ਼ੁਰੂ ਹੋ ਜਾਵੇਗੀ।

 Vivek OberoiVivek Oberoi

ਜਾਣਕਾਰੀ ਦੇ ਅਨੁਸਾਰ ਵਿਵੇਕ ਉਬਰਾਏ ਨੇ ਤਾਂ ਅਪਣੇ ਲੁਕ ਅਤੇ ਬਾਡੀਸ਼ੇਪ 'ਤੇ ਕੰਮ ਕਰਨਾ ਵੀ ਸ਼ੁਰੂ ਕਰ ਦਿਤਾ ਹੈ। ਉਹ ਇਸ ਰੋਲ ਲਈ ਅਪਣੇ ਕਰੀਅਰ ਦਾ ਸੱਭ ਤੋਂ ਚੈਲੇਂਜਿੰਗ ਰੋਲ ਮੰਨ ਰਹੇ ਹਨ। ਇਸ ਬਾਇਓਪਿਕ ਦੀ ਆਉਟਡੋਰ ਸ਼ੂਟਿੰਗ ਲਈ ਦਿੱਲੀ ਦੇ ਨਾਲ ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿਚ ਹੋਵੇਗੀ। ਪਿਛਲੇ ਡੇਢ ਸਾਲ ਤੋਂ ਉਮੰਗ ਕੁਮਾਰ  ਫਿਲਮ ਦੀ ਟੀਮ ਦੇ ਨਾਲ ਮਿਲ ਕੇ ਇਸ ਦੀ ਕਹਾਣੀ ਨੂੰ ਲੈ ਕੇ ਕੰਮ ਕਰ ਰਹੇ ਸਨ। ਅਹਿਮ ਕਿਰਦਾਰਾਂ ਵਿਚ ਕੌਣ ਕੌਣ ਹੋਵੇਗਾ ਇਸ ਦਾ ਐਲਾਨ ਵੀ ਬਹੁਤ ਛੇਤੀ ਹੀ ਕੀਤਾ ਜਾਵੇਗਾ।

 Vivek OberoiVivek Oberoi

ਹਾਲਾਂਕਿ ਪਹਿਲਾਂ ਪਰੇਸ਼ ਰਾਵਲ ਪੀਐਮ ਨਰਿੰਦਰ ਮੋਦੀ ਦੀ ਭੂਮਿਕਾ ਨਿਭਾਉਣ ਪੂਰੀ ਤਰ੍ਹਾਂ ਨਾਲ ਤਿਆਰ ਸਨ ਪਰ ਕਈ ਕਾਰਣਾਂ ਦੇ ਚਲਦੇ ਪਰੇਸ਼ ਨੇ ਫਿਲਮ ਛੱਡ ਦਿੱਤੀ। ਫਿਲਮ ਦੀਆਂ ਤਿਆਰੀਆਂ ਦੋ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ। ਲੋਕ ਸਭਾ ਚੋਣ ਤੋਂ ਪਹਿਲਾਂ ਤੱਕ ਸ਼ੂਟਿੰਗ ਪੂਰੀ ਕਰ ਲਈ ਜਾਵੇਗੀ।

 Vivek OberoiVivek Oberoi

ਫਿਲਮ ਦਾ ਪ੍ਰੋਡਕਸ਼ਨ ਸੰਦੀਪ ਐਸ ਸਿੰਘ ਕਰਨ ਜਾ ਰਹੇ ਹਨ। ਓਮੰਗ ਇਸ ਤੋਂ ਪਹਿਲਾਂ 6 ਵਾਰ ਦੀ ਵਰਲਡ ਬਾਕਸਿੰਗ ਚੈਂਪੀਅਨ ਰਹਿ ਚੁਕੀ ਐਮਸੀ ਮੈਰੀਕਾਮ 'ਤੇ ਪ੍ਰਿਅੰਕਾ ਚੋਪੜਾ   ਦੇ ਨਾਲ ਬਾਇਓਪਿਕ ਮੈਰੀਕਾਮ ਅਤੇ ਰਣਦੀਪ ਹੁੱਡਾ - ਐਸ਼ਵਰਿਆ ਰਾਏ ਦੇ ਨਾਲ ਬਾਇਓਪਿਕ ਸਰਬਜੀਤ ਵੀ ਬਣਾ ਚੁੱਕੇ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement