
ਅਕੈਡਮੀ ਐਵਾਰਡਜ਼ 'ਚ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ 'ਚ ਜਿੱਤਿਆ ਆਸਕਰ
ਲਾਸ ਏਂਜਲਸ: ਭਾਰਤੀ ਫਿਲਮ 'ਆਰਆਰਆਰ' ਦੇ ਗੀਤ 'ਨਾਟੂ ਨਾਟੂ' ਨੇ ਅਕੈਡਮੀ ਐਵਾਰਡਜ਼ 'ਚ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ 'ਚ ਆਸਕਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਕੈਟਾਗਰੀ 'ਚ ਨਾਟੂ ਨਾਟੂ ਨੇ ਫਿਲਮ 'ਟੈੱਲ ਇਟ ਲਾਈਕ ਏ ਵੂਮੈਨ' ਦੇ ਗੀਤ ‘ਆਪਲਾਜ’, 'ਟੌਪ ਗਨ: ਮੈਵਰਿਕ' ਦੇ 'ਹੋਲਡ ਮਾਈ ਹੈਂਡ', 'ਬਲੈਕ ਪੈਂਥਰ: ਵਾਕਾਂਡਾ ਫਾਰਐਵਰ'' ਦੇ ਲਿਫਟ ਮੀ ਅੱਪ' ਅਤੇ "ਐਵਰੀਥਿੰਗ ਐਵਰੇਵਰ ਆਲ ਐਟ ਵਨਸ" ਦੇ "ਦਿਸ ਇਜ਼ ਏ ਲਾਈਫ" ਨੂੰ ਮਾਤ ਦਿੱਤੀ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਤੇਜ਼ ਰਫਤਾਰ ਟਰਾਲੇ ਨੇ ਮੋਟਰਸਾਈਕਲ ਸਵਾਰਾਂ ਨੂੰ ਕੁਚਲਿਆ, ਦੋਵਾਂ ਦੀ ਮੌਤ
ਤੇਲਗੂ ਗੀਤ 'ਨਾਟੂ ਨਾਟੂ' ਐਮ ਐਮ ਕੀਰਵਾਨੀ ਦੁਆਰਾ ਰਚਿਆ ਗਿਆ ਹੈ ਅਤੇ ਕਾਲ ਭੈਰਵ ਅਤੇ ਰਾਹੁਲ ਸਿਪਲੀਗੰਜ ਦੁਆਰਾ ਗਾਇਆ ਗਿਆ ਹੈ। 'ਨਾਟੂ ਨਾਟੂ' ਦਾ ਅਰਥ ਹੈ 'ਨੱਚਣਾ'। ਇਹ ਗੀਤ ਅਭਿਨੇਤਾ ਰਾਮ ਚਰਨ ਅਤੇ ਜੂਨੀਅਰ ਐਨਟੀਆਰ 'ਤੇ ਫਿਲਮਾਇਆ ਗਿਆ ਹੈ, ਜਿਸ ਵਿਚ ਉਹਨਾਂ ਦੇ ਡਾਂਸ ਮੂਵਜ਼ ਨੂੰ ਵੀ ਬੇਹੱਦ ਸ਼ਲਾਘਾ ਮਿਲੀ ਹੈ।
ਇਹ ਵੀ ਪੜ੍ਹੋ: ਫੈਕਟਰੀ 'ਚ ਲੋਹਾ ਪਿਘਲਾ ਰਹੇ ਮਜ਼ਦੂਰਾਂ ਨਾਲ ਵਾਪਰਿਆ ਵੱਡਾ ਹਾਦਸਾ, 2 ਦੀ ਮੌਤ ਤੇ ਤਿੰਨ ਗੰਭੀਰ ਜ਼ਖ਼ਮੀ
ਇਸ ਤੋਂ ਪਹਿਲਾਂ 'ਨਾਟੂ ਨਾਟੂ' ਦੇ ਗਾਇਕ ਕਾਲ ਭੈਰਵ ਅਤੇ ਰਾਹੁਲ ਸਿਪਲੀਗੰਜ ਨੇ ਆਸਕਰ ਸਮਾਰੋਹ 'ਚ ਇਸ ਤੇਲਗੂ ਗੀਤ 'ਤੇ ਜ਼ਬਰਦਸਤ ਪਰਫਾਰਮੈਂਸ ਦੇ ਕੇ ਦਰਸ਼ਕਾਂ ਨੂੰ ਝੂਮਣ ਲਗਾ ਦਿੱਤਾ। ਪੇਸ਼ਕਾਰੀ 'ਤੇ ਹਾਜ਼ਰੀਨ 'ਚ ਬੈਠੇ ਲੋਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ। ਸਮਾਰੋਹ ਵਿਚ ਭਾਰਤੀ ਗਾਇਕਾਂ ਦੇ ਪ੍ਰਦਰਸ਼ਨ ਦਾ ਐਲਾਨ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਕੀਤਾ।
ਇਹ ਵੀ ਪੜ੍ਹੋ: ਚੀਨ: ਚੌਥੀ ਮੰਜ਼ਿਲ ਤੋਂ ਡਿੱਗਿਆ ਬੱਚਾ, ਰਾਹਗੀਰ ਨੇ ਪਾਈਪ 'ਤੇ ਚੜ੍ਹ ਕੇ ਬਚਾਈ ਬੱਚੇ ਦੀ ਜਾਨ
ਗੀਤ ਦੇ ਪ੍ਰਦਰਸ਼ਨ ਲਈ ਪ੍ਰਬੰਧਕਾਂ ਨੇ ਗੀਤ ਦਾ ਸੈੱਟ ਸਟੇਜ 'ਤੇ ਦਿਖਾਉਣ ਦੀ ਕੋਸ਼ਿਸ਼ ਕੀਤੀ। ਇਸ ਗੀਤ ਦੀ ਸ਼ੂਟਿੰਗ ਯੂਕਰੇਨ ਦੀ ਰਾਜਧਾਨੀ ਕੀਵ ਵਿਚ ਰਾਸ਼ਟਰਪਤੀ ਭਵਨ ਦੇ ਬਾਹਰ ਕੀਤੀ ਗਈ ਹੈ। ਆਸਕਰ ਸਮਾਰੋਹ ਸੋਮਵਾਰ ਸਵੇਰੇ (ਭਾਰਤੀ ਸਮੇਂ ਅਨੁਸਾਰ) ਹਾਲੀਵੁੱਡ ਦੇ ਡਾਲਬੀ ਥੀਏਟਰ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ।