ਆਸਕਰ ਲਈ ਨਾਮਜ਼ਦ ਹੋ ਸਕਦੇ ਹਨ RRR ਸਟਾਰ ਰਾਮ ਚਰਨ! ਟਵਿਟਰ ’ਤੇ ਟਰੈਂਡ ਹੋਇਆ #RamCharanForOscars
Published : Sep 16, 2022, 2:21 pm IST
Updated : Sep 16, 2022, 2:22 pm IST
SHARE ARTICLE
Ram Charan For Oscars Trends on twitter
Ram Charan For Oscars Trends on twitter

ਪ੍ਰਸ਼ੰਸਕਾਂ ਦੇ ਟਵੀਟਸ ਨਾਲ ਟਵਿੱਟਰ 'ਤੇ #RamCharanForOscars ਟਰੈਂਡ ਕਰ ਰਿਹਾ ਹੈ।

 

ਮੁੰਬਈ:  ਐਸਐਸ ਰਾਜਾਮੌਲੀ ਦੀ ਫ਼ਿਲਮ ਆਰਆਰਆਰ ਦੀ ਹਰ ਪਾਸੇ ਚਰਚਾ ਰਹੀ। ਫਿਲਮ ਵਿਚ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ, ਜਿਨ੍ਹਾਂ ਦਾ ਅਮਰੀਕਾ ਵਿਚ ਕਈ ਮੈਗਜ਼ੀਨਾਂ ਅਤੇ ਨਿਊਜ਼ ਪੋਰਟਲਾਂ ਦੁਆਰਾ ਜਾਰੀ ਕੀਤੀ ਗਈ ਆਸਕਰ 2023 ਨਾਮਜ਼ਦਗੀਆਂ ਦੀ ਭਵਿੱਖਬਾਣੀ ਸੂਚੀ ਵਿਚ ਜ਼ਿਕਰ ਦੇਖਣ ਨੂੰ ਮਿਲਿਆ ਹੈ।

ਹਾਲ ਹੀ ਵਿਚ ਇਕ ਵਾਰ ਫਿਰ ਅਗਲੇ ਸਾਲ ਆਸਕਰ ਲਈ ਸਰਬੋਤਮ ਅਭਿਨੇਤਾ ਸ਼੍ਰੇਣੀ ਵਿਚ ਰਾਮ ਚਰਨ ਨੂੰ ਨਾਮਜ਼ਦ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਅਦਾਕਾਰ ਦੇ ਪ੍ਰਸ਼ੰਸਕਾਂ ਵਿਚ ਖੁਸ਼ੀ ਦੀ ਲਹਿਰ ਹੈ।   ਪ੍ਰਸ਼ੰਸਕਾਂ ਨੇ ਅਭਿਨੇਤਾ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰਸ਼ੰਸਾ ਕੀਤੀ ਹੈ। ਇਸ ਤੋਂ ਪਹਿਲਾਂ ਮੈਗਜ਼ੀਨ ਨੇ ਆਸਕਰ ਸੂਚੀ ਵਿਚ ਜੂਨੀਅਰ ਐਨਟੀਆਰ ਦੀਆਂ ਨਾਮਜ਼ਦਗੀਆਂ ਦੀ ਵੀ ਭਵਿੱਖਬਾਣੀ ਕੀਤੀ ਸੀ।

ਵੈਰਾਇਟੀ ਦੀ ਆਸਕਰ ਨਾਮਜ਼ਦਗੀਆਂ ਦੀ ਪੂਰਵ-ਅਨੁਮਾਨ ਸੂਚੀ ਵਿਚ ਰਾਮ ਚਰਨ ਦਾ ਨਾਂਅ ਕਾਫੀ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕਾਂ ਦੇ ਟਵੀਟਸ ਨਾਲ ਟਵਿੱਟਰ 'ਤੇ #RamCharanForOscars ਟਰੈਂਡ ਕਰ ਰਿਹਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement