
ਇਨ੍ਹੀਂ ਦਿਨੀਂ ਸਟਾਰ ਕਿਡਜ਼ ਫਿਲਮ ਇੰਡਸਟਰੀ 'ਚ ਚੱਲ ਰਹੇ ਹਨ
ਮੁੰਬਈ- ਇਨ੍ਹੀਂ ਦਿਨੀਂ ਸਟਾਰ ਕਿਡਜ਼ ਫਿਲਮ ਇੰਡਸਟਰੀ 'ਚ ਚੱਲ ਰਹੇ ਹਨ। ਕਈ ਸਟਾਰ ਕਿਡਜ਼ ਨੇ ਫਿਲਮਾਂ 'ਚ ਐਂਟਰੀ ਵੀ ਲਈ ਹੈ। ਸੈਫ਼ ਅਲੀ ਖਾਨ ਅਤੇ ਅਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਵੀ ਅਜਿਹੇ ਸਟਾਰ ਬੱਚਿਆਂ ਵਿਚ ਸ਼ਾਮਲ ਹਨ। ਸਾਰਾ ਨੇ ਫਿਲਮ 'ਕੇਦਾਰਨਾਥ' ਤੋਂ ਸ਼ਾਨਦਾਰ ਸ਼ੁਰੂਆਤ ਕੀਤੀ। ਉਦੋਂ ਤੋਂ ਫਿਲਮਾਂ ਦੀ ਕੋਈ ਘਾਟ ਨਹੀਂ ਆਈ ਹੈ।
File
ਇਸ ਦੇ ਨਾਲ ਹੀ ਸਾਰਾ ਆਪਣੇ ਪਿਤਾ ਸੈਫ਼ ਅਲੀ ਖਾਨ ਨਾਲ ਕੰਮ ਕਰਨਾ ਚਾਹੁੰਦੀ ਹੈ। ਉਸ ਨੇ ਅੱਬਾ ਸੈਫ਼ ਨਾਲ ਫ਼ਿਲਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ ਪਰ ਸ਼ਰਤ ਸਿਰਫ਼ ਚੰਗੀ ਸਕ੍ਰਿਪਟ ਦੀ ਹੈ। ਇਸ ਤੋਂ ਇਲਾਵਾ, ਸਾਰਾ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ। ਦੱਸ ਦਈਏ ਕਿ ਸਾਰਾ ਸੈਫ਼ ਅਲੀ ਖਾਨ ਦੇ ਨਾਲ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੀ ਸੀ।
File
ਅਜਿਹੀਆਂ ਚਰਚਾਵਾਂ ਸਨ ਕਿ ਫਿਲਮ 'ਜਵਾਨੀ ਜਾਨੇਮਨ' ਵਿਚ ਪਹਿਲਾਂ ਉਨ੍ਹਾਂ ਦੀ ਬੇਟੀ ਦੇ ਕਿਰਦਾਰ ਵਿਚ ਸਾਰਾ ਨਜ਼ਰ ਆਉਣ ਵਾਲੀ ਸੀ, ਪਰ ਬਾਅਦ ਵਿਚ ਇਹ ਕਿਰਦਾਰ ਅਲਾਯਾ ਫਰਨੀਚਰਵਾਲਾ ਨੇ ਨਿਭਾਈ। ਹੁਣ ਸਾਰਾ ਨੇ ਪਿਤਾ ਸੈਫ਼ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਸਾਰਾ ਨੇ ਹਾਲ ਹੀ ਵਿਚ ਇਸ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ ਹੈ।
File
ਇਕ ਇੰਟਰਵਿਊ ਦੌਰਾਨ ਸਾਰਾ ਨੇ ਕਿਹਾ, 'ਉਮੀਦ ਹੈ, ਉਹ ਮੌਕਾ ਜਲਦੀ ਆਵੇਗਾ, ਜਦੋਂ ਮੈਂ ਆਪਣੇ ਪਿਤਾ ਨਾਲ ਕੰਮ ਕਰਾਂਗੀ'। ਸੈਫ਼ ਨਾਲ ਕੰਮ ਕਰਨ ਦੀ ਸ਼ਰਤ ਜ਼ਾਹਰ ਕਰਦਿਆਂ ਸਾਰਾ ਨੇ ਕਿਹਾ- ‘ਮੈਨੂੰ ਲੱਗਦਾ ਹੈ ਕਿ ਜਦੋਂ ਵੀ ਕੋਈ ਚੰਗਾ ਪ੍ਰੋਜੈਕਟ ਆਉਂਦਾ ਹੈ ਤਾਂ ਅੱਬਾ ਮੇਰੇ ਨਾਲ ਕੰਮ ਕਰਨਾ ਪਸੰਦ ਕਰਣਗੇ।
File
ਨਿਰਦੇਸ਼ਕ ਵੀ ਸਾਨੂੰ ਕਾਸਟ ਕਰਨ ਲਈ ਤਿਆਰ ਹੋਣਗੇ। ਸਾਰਾ ਨੇ ਵੀ ਸਹਿਮਤੀ ਦਿੱਤੀ ਕਿ 'ਮੇਰੇ ਪਿਤਾ ਦੇ ਨਾਲ ਕੰਮ ਕਰਨਾ ਮੇਰੇ ਲਈ ਸਨਮਾਨ ਵਾਲੀ ਗੱਲ ਹੋਵੇਗੀ'। ਇਸ ਦੇ ਨਾਲ ਹੀ ਸਾਰਾ ਨੇ ਆਪਣੇ ਪਿਤਾ ਦੀ ਫਿਲਮ 'ਜਵਾਨੀ ਜਾਨੇਮਨ' ਬਾਰੇ ਵੀ ਗੱਲ ਕੀਤੀ। ਉਸ ਨੇ ਕਿਹਾ ਕਿ- ‘ਮੈਂ ਇਹ ਫਿਲਮ ਵੇਖੀ ਹੈ।
File
ਫਿਲਮ 'ਚ ਸੈਫ਼ ਕਾਫ਼ੀ ਕੂਲ, ਮਜ਼ਾਕੀਆ ਅਤੇ ਕਮਾਲ ਦੇ ਸੀ। ਅਲਾਯਾ ਨੇ ਵੀ ਪਹਿਲੀ ਫ਼ਿਲਮ ਵਿਚ ਇਕ ਸ਼ਾਨਦਾਰ ਕੰਮ ਕੀਤਾ। ਦੋਵਾਂ ਵਿਚਾਲੇ ਕੈਮਿਸਟਰੀ ਕਾਫ਼ੀ ਖੂਬਸੂਰਤ ਲੱਗ ਰਹੀ ਸੀ। ਸਾਰਾ ਨੇ ਕਿਹਾ ਕਿ ਉਸ ਨੇ ਖ਼ੁਦ ਸੈਫ਼ ਨੂੰ ਕਿਹਾ ਸੀ ਕਿ ਉਸ ਨੂੰ ਇਹ ਫਿਲਮ ਬਹੁਤ ਪਸੰਦ ਆਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।