ਦੀਪਿਕਾ ਪਾਦੁਕੋਣ ਸੀ ਮੁੰਬਈ ਸਥਿਤ ਬਿਲਡਿੰਗ 'ਚ ਲੱਗੀ ਅੱਗ 
Published : Jun 13, 2018, 8:03 pm IST
Updated : Jun 13, 2018, 8:03 pm IST
SHARE ARTICLE
Deepika Padukone's building fire
Deepika Padukone's building fire

ਮੁੰਬਈ ਦੇ ਵਰਲੀ ਇਲਾਕੇ ਵਿਚ ਸਥਿਤ 33 ਮੰਜ਼ਿਲਾ ਬਿਲਡਿੰਗ ਵਿਚ ਭਿਆਨਕ ਅੱਗ ਲੱਗ ਗਈ ਹੈ।

ਮੁੰਬਈ : ਮੁੰਬਈ ਦੇ ਵਰਲੀ ਇਲਾਕੇ ਵਿਚ ਸਥਿਤ 33 ਮੰਜ਼ਿਲਾ ਬਿਲਡਿੰਗ ਵਿਚ ਭਿਆਨਕ ਅੱਗ ਲੱਗ ਗਈ ਹੈ। ਦੀਪੀਕਾ ਪਾਦੁਕੋਣ ਇਸੇ ਬਿਲਡ‍ਿੰਗ ਵਿਚ ਰਹਿੰਦੀਆਂ ਹੈ। ਹਾਲਾਂਕਿ, ਜਿਸ ਵਕਤ ਅੱਗ ਲੱਗੀ ਪਦਮਾਵਤ ਫੇਮ ਅਦਾਕਾਰ ਘਰ ਤੋਂ ਬਾਹਰ ਸੀ। ਅੱਗ ਬਿਲਡਿੰਗ ਦੀ 32ਵੀ ਮੰਜਿਲ ਉਤੇ ਲਗੀ ਹੈ। ਇਸ ਹਾਦਸੇ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖਬਰ ਨਹੀਂ ਮਿਲੀ।   

Deepika Padukone's building fireDeepika Padukone's building fire

ਇਥੇ ਤੁਹਾਨੂੰ ਦਸ ਦਈਏ ਕਿ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀ 8 ਗੱਡੀਆਂ ਮੌਕੇ ਉਤੇ ਮੌਜੂਦ ਹਨ। ਬਿਲਡਿੰਗ 'ਚ ਲੱਗੀ ਇਹ ਅੱਗ ਇੰਨੀ ਭਿਆਨਕ ਸੀ ਕਿ ਕੁੱਝ ਹੀ ਦੇਰ 'ਚ ਦੋ-ਤਿੰਨ ਮੰਜ਼ਿਲਾਂ 'ਚ ਫੈਲ ਗਈ ਹੈ। ਰਿਪੋਰਟਸ ਦੇ ਮੁਤਾਬਕ ਜਿਸ ਸਮੇਂ ਅੱਗ ਲੱਗੀ ਉਹ ਘਰ 'ਚ ਨਹੀਂ ਸੀ। ਉਹ ਕਿਸੇ ਬਰਾਂਡ ਦੇ ਇਸ਼ਤਿਹਾਰ ਲਈ ਬਾਹਰ ਗਈ ਹੋਈ ਸੀ। 

Deepika Padukone's building fireDeepika Padukone's building fire

ਇਹ ਬਿਲਡਿੰਗ ਵਰਲੀ ਦੇ ਵੀਰ ਸਾਵਰਕਰ ਰਸਤਾ 'ਤੇ ਮੌਜੂਦ ਹੈ। ਬਿਲਡਿੰਗ 'ਚ ਇਸ ਅੱਗਜਨੀ ਕਿਵੇਂ ਹੋਈ ਇਸਦਾ ਅਜੇ ਕੁਝ ਪਤਾ ਨਹੀਂ ਲੱਗਿਆ। ਬਿਲਡਿੰਗ ਦਾ ਨਾਮ Beaumonde ਦਸਿਆ ਜਾ ਰਿਹਾ ਹੈ, ਦੀਪਿਕਾ ਦਾ ਫਲੈਟ ਇਸ ਇਮਾਰਤ ਦੀ 26ਵੇਂ ਫਲੋਰ ਉਤੇ ਹੈ। ਮੁੰਬਈ ਪੁਲਿਸ ਨੇ ਟਵੀਟ ਰਾਹੀਂ ਜਾਣਕਾਰੀ ਦਿਤੀ ਕਿ ਫਾਇਰ ਬ੍ਰਿਗੇਡ ਕਰਮੀ ਮੌਕੇ ਉਤੇ ਮੌਜੂਦ ਹਨ ਅਤੇ ਅੱਗ ਬੁਝਾਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਦਸ ਦੀਏ ਕਿ  ਹੁਣ ਤੱਕ 100 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਿਆ ਹੈ। ਫਾਇਰ ਟੇਂਡਰ ਦੀ ਟੀਮ ਟਾਪ ਫਲੋਰ ਤੱਕ ਪਹੁੰਚ ਚੁੱਕੀ ਹੈ। 

Deepika Padukone's building fireDeepika Padukone's building fire

ਬਿਲਡਿੰਗ ਦੀਆਂ 33ਵੇਂ ਫਲੋਰ ਉਤੇ ਦੁਪਹਿਰ 2 ਵੱਜ ਕੇ 16 ਮਿੰਟ ਉਤੇ ਅੱਗ ਲੱਗਣ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਮਿਲੀ। ਫਾਇਰ ਬ੍ਰਿਗੇਡ ਦੀ ਟੀਮ ਅੱਗ ਬੁਝਾਣ ਲਈ ਫਾਇਰ ਬਾਲ ਦਾ ਇਸਤੇਮਾਲ ਕਰ ਰਹੀ ਹੈ। ਟੀਮ ਦੇ ਕੋਲ ਸਕਾਈ ਲਿਫਟ ਹੈ ਜੋ ਕੇਵਲ 28ਵੀਂ ਮੰਜਿਲ ਤੱਕ ਹੀ ਜਾ ਸਕਦੀ ਹੈ। ਇਸਦੀ ਵਜ੍ਹਾ ਨਾਲ ਸਕਾਈ ਲਿਫਟ ਦਾ ਇਸਤੇਮਾਲ ਨਹੀਂ ਹੋ ਪਾ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ ਫਾਇਰ ਬ੍ਰਿਗੇਡ ਦੇ ਕਰਮੀ ਪੌੜੀਆਂ ਤੋਂ 32ਵੀ ਮੰਜ਼ਿਲ ਤੱਕ ਪੁੱਜੇ ਹਨ ਅਤੇ ਅੱਗ ਬੁਝਾਣ ਦੀ ਕੋਸ਼ਿਸ਼ ਕਰ ਰਹੇ ਹਨ। 

Deepika Padukone's building fireDeepika Padukone's building fire

ਦੀਪੀਕਾ ਪਾਦੁਕੋਣ ਨੇ ਟਵੀਟ ਕੀਤਾ, ਮੈਂ ਸੁਰੱਖਿਅਤ ਹਾਂ। ਤੁਹਾਡਾ ਸਾਰਿਆਂ ਦਾ ਧੰਨਵਾਦ। ਮੈਂ ਉਨ੍ਹਾਂ ਫਾਇਰ ਫਾਇਟਰਸ ਲਈ ਅਰਦਾਸ ਕਰ ਰਹੀ ਹਾਂ ਜੋ ਆਪਣੀ ਜਾਨ ਜੋਖਮ ਵਿਚ ਪਾ ਕੇ ਅੱਗ ਬੁਝਾਣ ਦੀ ਕੋਸ਼ਿਸ਼ ਕਰਨ 'ਚ ਜੁਟੇ ਹੋਏ ਹਨ। 

Deepika Padukone's building fireDeepika Padukone's building fire

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement