
ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੀ ਕੈਮਿਸਟਰੀ ਫੈਂਨਜ਼ ਨੂੰ ਖੂਬ ਪਸੰਦ ਆਉਂਦੀ ਹੈ। ਰਣਵੀਰ ਸੋਸ਼ਲ ਮੀਡੀਆ 'ਤੇ ..
ਮੁੰਬਈ: ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੀ ਕੈਮਿਸਟਰੀ ਫੈਂਨਜ਼ ਨੂੰ ਖੂਬ ਪਸੰਦ ਆਉਂਦੀ ਹੈ। ਰਣਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ ਅਤੇ ਦੀਪਿਕਾ ਦੇ ਨਾਲ ਮਸਤੀ ਕਰਦੇ ਹੋਏ ਫੋਟੋਜ਼ ਅਤੇ ਵੀਡੀਓਜ਼ ਵੀ ਪੋਸਟ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਖ਼ਬਰ ਆਈ ਹੈ ਕਿ ਬਾਲੀਵੁੱਡ ਦੀ ਫੇਮਸ ਜੋੜੀ ਰਣਵੀਰ ਤੇ ਦੀਪਿਕਾ ਇੱਕ ਵਾਰ ਫੇਰ ਤੋਂ ਇਕੱਠੇ ਨਜ਼ਰ ਆਉਣ ਵਾਲੇ ਹਨ। ਜੀ ਹਾਂ, ਰਣਵੀਰ ਦੀ ਫ਼ਿਲਮ ‘83’ ‘ਚ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਰੀਅਲ ਲਾਈਫ ਪਤਨੀ ਦੀਪਿਕਾ ਪਾਦੁਕੋਣ ਹੀ ਪਲੇਅ ਕਰ ਰਹੀ ਹੈ।
Story of my Life ? Real & Reel ! @deepikapadukone @83thefilm ??? pic.twitter.com/Q9Q6mbywu6
— Ranveer Singh (@RanveerOfficial) June 12, 2019
ਇਸ ਗੱਲ ਦੀ ਪੁਸ਼ਟੀ ਵੀ ਹੋ ਚੁੱਕੀ ਹੈ। ਦੀਪਿਕਾ ਫ਼ਿਲਮ ਦੀ ਸ਼ੂਟਿੰਗ ਦੇ ਲਈ ਲੰਦਨ ਲਈ ਰਵਾਨਾ ਵੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ‘ਚ ਦੀਪਿਕਾ ਸ਼ੂਟਿੰਗ ਤੋਂ ਪਹਿਲਾਂ ਰਣਵੀਰ ਦੇ ਬੱਲਾ ਮਾਰਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੂੰ ਕੈਪਸ਼ਨ ਦਿੰਦੇ ਹੋਏ ਰਣਵੀਰ ਸਿੰਘ ਨੇ ਲਿਖਿਆ ਮੇਰੀ ਰਿਅਲ ਤੇ ਰੀਲ ਲਾਈਫ ਕਹਾਣੀ। ਇਸ ਦੌਰਾਨ ਦੋਵੇਂ ਪੂਰੀ ਮਸਤੀ ਦੇ ਮੂਡ ‘ਚ ਨਜ਼ਰ ਆ ਰਹੇ ਹਨ।
ਦੋਵਾਂ ਦੇ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਫੈਨਸ ਕਾਫੀ ਪਸੰਦ ਕਰ ਰਹੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਇੱਕ ਹੋਰ ਤਸਵੀਰ ਹੈ ਜਿਸ ‘ਚ ਫ਼ਿਲਮ ਦੇ ਡਾਇਰੈਕਟਰ ਕਬੀਰ ਖ਼ਾਨ ਨਾਲ ਦੀਪਿਕਾ-ਰਣਵੀਰ ਵੀ ਨਜ਼ਰ ਆ ਰਹੇ ਹਨ। ਇਸ ਨੂੰ ਰਣਵੀਰ ਨੇ ਕੈਪਸ਼ਨ ਦੇ ਲਿਖਿਆ ਹੈ ਕਿ ਕੀ ਮੇਰੀ ਪਤਨੀ ਦਾ ਕਿਰਦਾਰ ਮੇਰੀ ਅਸਲ ਪਤਨੀ ਤੋਂ ਇਲਾਵਾ ਵਧੀਆ ਕੌਣ ਨਿਭਾਅ ਸਕਦਾ ਹੈ। ਫ਼ਿਲਮ 1983 ਵਰਲਡ ਕੱਪ ਦੀ ਕਹਾਣੀ ਹੈ ਜਿਸ ‘ਚ ਰਣਵੀਰ ਸਿੰਘ ਕਪਿਲ ਦੇਵ ਦਾ ਕਿਰਦਾਰ ਨਿਭਾਉਣਗੇ। ਫ਼ਿਲਮ 2020 ‘ਚ ਰਿਲੀਜ਼ ਹੋਣੀ ਹੈ।