
ਦੀਪਿਕਾ ਪਾਦੁਕੋਣ ਬਹੁਤ ਕਿਸਮਤ ਵਾਲੀ ਹੈ ਜੋ ਉਨ੍ਹਾਂ ਨੂੰ ਰਣਵੀਰ ਸਿੰਘ ਵਰਗਾ ਲਵਿੰਗ ਅਤੇ ਕਿਊਟ ਪਾਰਟਨਰ ਮਿਲਿਆ ਹੈ। ਰਣਵੀਰ ਸਿੰਘ ਇਸ ਗੱਲ ਨੂੰ ਹਰ ਪਲ ਸੱਚ ...
ਮੁੰਬਈ : ਦੀਪੀਕਾ ਪਾਦੁਕੋਣ ਬਹੁਤ ਕਿਸਮਤ ਵਾਲੀ ਹੈ ਜੋ ਉਨ੍ਹਾਂ ਨੂੰ ਰਣਵੀਰ ਸਿੰਘ ਵਰਗਾ ਲਵਿੰਗ ਅਤੇ ਕਿਊਟ ਪਾਰਟਨਰ ਮਿਲਿਆ ਹੈ। ਰਣਵੀਰ ਸਿੰਘ ਇਸ ਗੱਲ ਨੂੰ ਹਰ ਪਲ ਸੱਚ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ ਹਨ। ਸੋਸ਼ਲ ਮੀਡੀਆ 'ਤੇ ਇਸ ਪਾਵਰ ਕਪਲ ਦਾ ਇਕ ਨਵਾਂ ਵੀਡੀਓ ਖੂਬ ਦੇਖਿਆ ਜਾ ਰਿਹਾ ਹੈ। ਵੀਰਵਾਰ ਰਾਤ ਨੂੰ ਡਿਨਰ ਡੇਟ 'ਤੇ ਗਿਆ ਇਹ ਕਪਲ ਮੀਡੀਆ ਦੇ ਕੈਮਰਿਆਂ ਵਿਚ ਕੈਦ ਹੋਇਆ।
DeeVeer
ਇਸ ਦੌਰਾਨ ਰਣਵੀਰ ਨੇ ਕੁੱਝ ਅਜਿਹਾ ਕੀਤਾ ਕਿ ਜਿਸ ਨੂੰ ਦੇਖ ਕੇ ਤੁਹਾਡਾ ਦਿਲ ਖੁਸ਼ ਹੋ ਜਾਵੇਗਾ। ਮੁੰਬਈ ਦੇ ਸੋਹੋ ਹਾਊਸ ਤੋਂ ਡਿਨਰ ਕਰਕੇ ਬਾਹਰ ਨਿਕਲੇ ਰਣਵੀਰ ਸਿੰਘ ਅਤੇ ਦੀਪੀਕਾ ਪਾਦੁਕੋਣ ਪੈਪਰੀਜ ਨੂੰ ਫੋਟੋ ਦੇ ਰਹੇ ਸਨ। ਇਸ ਦੌਰਾਨ ਰਣਵੀਰ ਨੇ ਦੇਖਿਆ ਕਿ ਦੀਪਿਕਾ ਦੀ ਜੀਂਸ 'ਤੇ ਕੁੱਝ ਲਗਾ ਹੋਇਆ ਹੈ ਅਤੇ ਰਣਵੀਰ ਨੇ ਮੀਡੀਆ ਦੇ ਸਾਹਮਣੇ ਹੀ ਦੀਪਿਕਾ ਦੀ ਜੀਂਸ ਨੂੰ ਸਾਫ਼ ਕੀਤਾ।
ਹੱਥਾਂ 'ਚ ਹੱਥ ਪਾਏ ਇਸ ਕਪਲ ਨੂੰ ਜਿੰਨੀ ਵਾਰ ਵੀ ਦੇਖਿਆ ਸੱਭ ਦਾ ਦਿਲ ਖੁਸ਼ ਹੋ ਜਾਂਦਾ ਹੈ। ਦੱਸ ਦਈਏ ਕਿ ਲਾਸਟ ਈਅਰ ਨਵੰਬਰ ਵਿਚ ਦੋਵਾਂ ਨੇ ਕੋਂਕਣੀ ਅਤੇ ਸਿੰਧੀ ਰੀਤੀ - ਰਿਵਾਜ ਨਾਲ ਇਟਲੀ ਦੇ ਲੇਕ ਕੋਮੋ ਦੇ ਕੰਡੇ ਵਿਆਹ ਕੀਤਾ ਸੀ। ਇਸ ਤੋਂ ਬਾਅਦ ਮੁੰਬਈ ਅਤੇ ਬੇਂਗਲੁਰੂ ਵਿਚ ਦੋਵਾਂ ਦੇ ਮਾਤਾ -ਪਿਤਾ ਨੇ ਰਿਸੇਪਸ਼ਨ ਦੀ ਪਾਰਟੀ ਦਾ ਪ੍ਰਬੰਧ ਵੀ ਕੀਤਾ ਸੀ।
DeeVeer
ਉਥੇ ਹੀ ਸਾਲ 2018 ਦੀਪਿਕਾ ਲਈ ਚੰਗੇ ਨੋਟ 'ਤੇ ਖਤਮ ਹੋਇਆ ਹੈ। ਫੋਰਬਸ ਇੰਡੀਆ 2018 ਨੇ ਸੱਭ ਤੋਂ ਅਮੀਰ ਸੇਲੀਬ੍ਰਿਟੀ ਦੀ ਲਿਸਟ ਜਾਰੀ ਕੀਤੀ। ਇਸ ਲਿਸਟ ਵਿਚ ਪਹਿਲੀ ਵਾਰ ਕਿਸੇ ਅਦਾਕਾਰਾ ਨੇ ਟਾਪ 5 ਵਿਚ ਜਗ੍ਹਾ ਬਣਾਈ ਹੈ ਅਤੇ ਉਹ ਹੈ ਇਕਲੌਤੀ ਦੀਪਿਕਾ ਪਾਦੁਕੋਣ।
DeepVeer
ਦੀਪੀਕਾ ਪਾਦੁਕੋਣ ਦੇ ਪਤੀ ਅਤੇ ਅਦਾਕਾਰ ਰਣਵੀਰ ਸਿੰਘ ਵੀ ਇਸ ਲਿਸਟ 'ਚ ਸ਼ਾਮਲ ਹਨ। ਇਸ ਸਾਲ ਆਈ ਲਿਸਟ 'ਚ ਦੀਪੀਕਾ ਪਾਦੁਕੋਣ ਚੌਥੇ ਨੰਬਰ 'ਤੇ ਹਨ। ਸਾਲ 2018 ਵਿਚ ਦੀਪੀਕਾ ਪਾਦੁਕੋਣ ਦੀ ਕੁਲ ਕਮਾਈ 112.8 ਕਰੋੜ ਹੋਈ ਹੈ, ਉਥੇ ਹੀ ਇਸ ਲਿਸਟ ਵਿਚ ਰਣਵੀਰ ਸਿੰਘ ਅਠਵੇਂ ਨੰਬਰ 'ਤੇ ਹਨ। ਰਣਵੀਰ ਨੇ ਇਸ ਸਾਲ 84.67 ਕਰੋੜ ਰੁਪਏ ਕਮਾਏ ਹਨ।