ਵਿਆਹ ਤੋਂ ਬਾਅਦ ਦੀਪਿਕਾ ਨੇ ਕੀਤਾ ਰਣਵੀਰ ਦੇ ਨਾਲ ਕੰਮ ਕਰਨ ਤੋਂ ਇਨਕਾਰ
Published : Jan 13, 2019, 3:25 pm IST
Updated : Jan 13, 2019, 3:25 pm IST
SHARE ARTICLE
Deepika Padukone Ranveer Singh
Deepika Padukone Ranveer Singh

ਬੀਤੇ ਦਿਨੀਂ ਅਜਿਹੀ ਖਬਰਾਂ ਸਾਹਮਣੇ ਆਈਆਂ ਸਨ ਕਿ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਵਿਆਹ ਤੋਂ ਬਾਅਦ ਡਾਇਰੈਕਟਰ ਕਬੀਰ ਖਾਨ ਦੀ ਨਵੀਂ ਫ਼ਿਲਮ 83 ਵਿਚ ਨਾਲ ...

ਮੁੰਬਈ : ਬੀਤੇ ਦਿਨੀਂ ਅਜਿਹੀ ਖਬਰਾਂ ਸਾਹਮਣੇ ਆਈਆਂ ਸਨ ਕਿ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਵਿਆਹ ਤੋਂ ਬਾਅਦ ਡਾਇਰੈਕਟਰ ਕਬੀਰ ਖਾਨ ਦੀ ਨਵੀਂ ਫ਼ਿਲਮ 83 ਵਿਚ ਨਾਲ ਨਜ਼ਰ ਆ ਸਕਦੇ ਹਨ। ਇਹ ਫ਼ਿਲਮ ਭਾਰਤੀ ਕ੍ਰਿਕੇਟ ਟੀਮ ਵਲੋਂ ਸਾਲ 1983 ਵਿਚ ਜਿੱਤੇ ਗਏ ਕ੍ਰਿਕੇਟ ਵਰਲਡ ਕਪ 'ਤੇ ਆਧਾਰਿਤ ਹੋਵੇਗੀ। ਜਿਸ ਵਿਚ ਰਣਵੀਰ ਸਿੰਘ ਮਸ਼ਹੂਰ ਕ੍ਰਿਕੇਟਰ ਕਪਿਲ ਦੇਵ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਖਬਰ ਸੀ ਕਿ ਦੀਪਿਕਾ ਨੂੰ ਕਪਿਲ ਦੇਵ ਦੀ ਪਤਨੀ ਦਾ ਰੋਲ ਆਫਰ ਕੀਤਾ ਗਿਆ ਸੀ ਪਰ ਹੁਣ ਦੀਪਿਕਾ ਪਾਦੁਕੋਣ ਨੇ ਫ਼ਿਲਮ 83 ਵਿਚ ਕੰਮ ਕਰਨ ਤੋਂ ਇਨਕਾਰ ਕਰ ਦਿਤਾ ਹੈ।

Deepika - RanveerDeepika - Ranveer

ਦਰਅਸਲ, ਦੀਪਿਕਾ ਨੂੰ ਲੱਗਦਾ ਹੈ ਕਿ ਫ਼ਿਲਮ ਵਿਚ ਉਨ੍ਹਾਂ ਲਈ ਕਰਨ ਨੂੰ ਕੁੱਝ ਖਾਸ ਹੈ ਨਹੀਂ, ਜਿਸ ਕਾਰਨ ਉਨ੍ਹਾਂ ਨੇ ਇਸ ਤੋਂ ਅਪਣੇ ਹੱਥ ਪਿੱਛੇ ਖਿੱਚ ਲਏ ਹਨ। ਡੈੱਕਨ ਕਰਾਨਿਕਲ ਦੀ ਰਿਪੋਰਟ ਦੇ ਮੁਤਾਬਕ ਫ਼ਿਲਮ 83 ਦੀ ਕਹਾਣੀ ਕਪਿਲ ਦੇਵ ਅਤੇ ਕ੍ਰਿਕੇਟ ਵਰਲਡ ਕਪ ਦੇ ਆਸ-ਪਾਸ ਹੀ ਘੁੰਮਦੀ ਵਿਖਾਈ ਦੇਵੇਗੀ।  ਦੀਪਿਕਾ ਪਾਦੁਕੋਣ ਨੂੰ ਫ਼ਿਲਮ ਵਿਚ ਜੋ ਰੋਲ ਆਫ਼ਰ ਹੋਇਆ ਸੀ, ਉਸ ਦੀ ਲੰਮਾਈ ਬਹੁਤ ਹੀ ਘੱਟ ਸੀ। ਇਹੀ ਵਜ੍ਹਾ ਹੈ ਕਿ ਦੀਪਿਕਾ ਪਾਦੁਕੋਣ ਨੇ ਇਸ ਫ਼ਿਲਮ ਵਿਚ ਕੰਮ ਕਰਨ ਤੋਂ ਇਨਕਾਰ ਕਰ ਦਿਤਾ ਹੈ।

Ranveer Deepika Ranveer Deepika

ਦੀਪਿਕਾ ਨਹੀਂ ਚਾਹੁੰਦੀ ਹਨ ਕਿ ਉਹ ਕਿਸੇ ਵੀ ਫ਼ਿਲਮ ਨੂੰ ਬਸ ਇਸਲਈ ਸਾਈਨ ਕਰੀਏ ਕਿਉਂਕਿ ਉਸ ਵਿਚ ਰਣਵੀਰ ਸਿੰਘ ਹੈ। ਉਂਝ ਵੇਖਿਆ ਜਾਵੇ ਤਾਂ ਦੀਪਿਕਾ ਪਾਦੁਕੋਣ ਦਾ ਇਹ ਫ਼ੈਸਲਾ ਇਕ ਤਰ੍ਹਾਂ ਨਾਲ ਠੀਕ ਹੈ ਕਿਉਂਕਿ, ਉਹ ਜਾਣਦੀ ਹੈ ਕਿ ਦਰਸ਼ਕ ਉਨ੍ਹਾਂ ਦੀ ਅਤੇ ਰਣਵੀਰ ਦੀ ਜੋਡ਼ੀ ਨੂੰ ਦੇਖਣ ਲਈ ਹੀ ਫ਼ਿਲਮ ਦੀ ਟਿਕਟ ਖਰੀਦਣਗੇ ਅਤੇ ਜੇਕਰ ਫਿਲਮ ਉਨ੍ਹਾਂ ਦੀ ਉਮੀਦਾਂ 'ਤੇ ਖਰੀ ਨਹੀਂ ਉਤਰਦੀ ਹੈ ਤਾਂ ਦਰਸ਼ਕ ਕਾਫ਼ੀ ਨਿਰਾਸ਼ ਹੋਣਗੇ। ਬਾਜੀਰਾਵ ਮਸਤਾਨੀ, ਰਾਮਲੀਲਾ ਵਰਗੀ ਫਿਲਮਾਂ ਵਿਚ ਦੋਵਾਂ ਦੇ ਕਿਰਦਾਰ ਬਰਾਬਰ ਸਨ, ਇਸਲਈ ਦਰਸ਼ਕਾਂ ਨੇ ਉਨ੍ਹਾਂ ਦੀਆਂ ਫ਼ਿਲਮਾਂ ਦਾ ਆਨੰਦ ਮਾਣਿਆ।

Ranveer And Deepika Airport PictureRanveer And Deepika Airport Picture

ਗੱਲ ਕਰੀਏ ਦੀਪਿਕਾ ਪਾਦੁਕੋਣ ਦੀ ਪ੍ਰੋਫੈਸ਼ਨਲ ਲਾਈਫ ਦੀ ਤਾਂ ਉਹ ਇਸ ਸਮੇਂ ਮੇਘਨਾ ਗੁਲਜ਼ਾਰ ਦੀ ਛਪਾਕ ਵਿਚ ਵਿਅਸਤ ਹੈ। ਇਸ ਫਿਲਮ ਵਿਚ ਉਹ ਇਕ ਐਸਿਡ ਅਟੈਕ ਸਰਵਾਇਵਰ ਦਾ ਕਿਰਦਾਰ ਨਿਭਾ ਰਹੀ ਹੈ। ਜੇਕਰ ਖਬਰਾਂ ਦੀਆਂ ਮੰਨੀਏ ਤਾਂ ਇਸ ਤੋਂ ਬਾਅਦ ਉਹ ਇਕ ਸੁਪਰਹੀਰੋ ਫਿਲਮ ਕਰ ਸਕਦੀ ਹਨ। ਜਿਸ ਵਿਚ ਮੁੱਖ ਕਿਰਦਾਰ ਉਨ੍ਹਾਂ ਦਾ ਹੀ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement