Film Subedar Joginder Singh : ਕੇਬਲਵਨ ਇਸ ਆਜ਼ਾਦੀ ਦਿਵਸ 'ਤੇ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਕਰ ਰਿਹਾ ਹੈ ਰਿਲੀਜ਼

By : BALJINDERK

Published : Aug 13, 2024, 1:28 pm IST
Updated : Aug 13, 2024, 1:28 pm IST
SHARE ARTICLE
Film Subedar Joginder Singh
Film Subedar Joginder Singh

Film Subedar Joginder Singh : Kableone OTT ਦਾ ਸਫ਼ਰ ਇੱਥੋਂ ਸ਼ੁਰੂ ਹੁੰਦਾ ਹੈ

Film Subedar Joginder Singh : Kableone, ਜੋ ਕਿ ਇਕ ਉਭਰਦਾ ਹੋਇਆ ਗਲੋਬਲ OTT ਪਲੇਟਫਾਰਮ ਹੈ, ਅਗਸਤ 2024 ਵਿਚ ਆਪਣੇ ਲਾਂਚ ਲਈ ਤਿਆਰ ਹੈ। OTT ਪਲੇਟਫਾਰਮ ਦੇ ਸੋਸ਼ਲ ਮੀਡੀਆ ਹੈਂਡਲਾਂ 'ਤੇ ਇੱਕ ਘੋਸ਼ਣਾ ਕੀਤੀ ਗਈ, ਜਿਸ ਵਿਚ ‘ਸੂਬੇਦਾਰ ਜੋਗਿੰਦਰ ਸਿੰਘ’ ਫ਼ਿਲਮ ਦੀ ਰਿਲੀਜ਼ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਪੰਜਾਬੀ ਫ਼ਿਲਮ 15 ਅਗਸਤ, 2024 ਨੂੰ http://Kableone.com ’ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਆਜ਼ਾਦੀ ਦਿਵਸ 'ਤੇ, ਸਾਡੇ ਗੁੰਮਨਾਮ ਨਾਇਕ, PVC ਐਵਾਰਡ ਪ੍ਰਾਪਤਕਰਤਾ, ਸੂਬੇਦਾਰ ਜੋਗਿੰਦਰ ਸਿੰਘ ਦੀ ਕਹਾਣੀ ਦੇਖੋ, ਜਿਸ ਨੇ ਆਪਣੀ ਲੱਤ 'ਚ ਗੋਲੀ ਲੱਗਣ ਦੇ ਬਾਵਜੂਦ ਹਜ਼ਾਰਾਂ ਚੀਨੀ ਸੈਨਿਕਾਂ ਦੇ ਖ਼ਿਲਾਫ਼ ਬਹਾਦਰੀ ਨਾਲ ਲੜਾਈ ਲੜੀ। ਇਸ ਬਹਾਦੁਰ ਸੈਨਿਕ ਨੇ 1965 ਦੀ ਭਾਰਤ-ਚੀਨ ਜੰਗ ਵਿੱਚ 21 ਸਿੱਖ ਸੈਨਿਕਾਂ ਦੀ ਇੱਕ ਟੁਕੜੀ ਦਾ ਨੇਤ੍ਰਤਵ ਕੀਤਾ, ਜੋ ਹਜ਼ਾਰਾਂ ਚੀਨੀ ਸੈਨਿਕਾਂ ਦੇ ਖ਼ਿਲਾਫ ਖੜ੍ਹੇ ਰਹੇ।

ਇਹ ਵੀ ਪੜੋ:Hoshiarpur News : ਜੇਜੋਂ ਹਾਦਸੇ ’ਚ ਮ੍ਰਿਤਕਾਂ ਦੇ ਪਰਵਾਰਾਂ ਲਈ 4-4 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ 

ਸੂਬੇਦਾਰ ਜੋਗਿੰਦਰ ਸਿੰਘ, ਜੋ 15 ਅਗਸਤ, 2024 ਨੂੰ http://Kableone.com 'ਤੇ ਰਿਲੀਜ਼ ਹੋਵੇਗੀ, PVC ਐਵਾਰਡ ਪ੍ਰਾਪਤਕਰਤਾ 'ਤੇ ਬਣੀ ਪਹਿਲੀ ਫ਼ਿਲਮ ਹੈ। ਇਸ ਨੂੰ ਦ੍ਰਾਸ, ਕਾਰਗਿਲ ਅਤੇ ਸੂਰਤਗੜ੍ਹ ਵਿੱਚ ਸ਼ੂਟ ਕੀਤਾ ਗਿਆ ਹੈ। ਇਹ ਪੰਜਾਬੀ ਫ਼ਿਲਮ ਇੱਕ ਸਿਨੇਮਾਈ ਚਮਤਕਾਰ ਹੈ। Kableone ਇੱਕ ਐਸਾ ਪਲੇਟਫਾਰਮ ਹੈ, ਜੋ ਪੰਜਾਬ ਦੀਆਂ ਕਹਾਣੀਆਂ ਨੂੰ ਅੱਗੇ ਲਿਆ ਰਿਹਾ ਹੈ ਅਤੇ ਸੂਬੇਦਾਰ ਜੋਗਿੰਦਰ ਸਿੰਘ ਵਰਗੀ ਪੰਜਾਬੀ ਫ਼ਿਲਮ ਦੇ ਨਾਲ ਇਸ ਦਾ ਲਾਂਚ ਹੈ। ਇਸ ਪੰਜਾਬੀ ਫ਼ਿਲਮ ਦੇ ਨਿਰਮਾਤਾਵਾਂ ਨੇ ਇਸ ਨੂੰ ਵੱਡੇ ਪਰਦੇ 'ਤੇ ਸ਼ਾਨਦਾਰ ਦਿਖਾਉਣ ਲਈ ਵਧੀਆ ਤਕਨੀਸ਼ੀਅਨਾਂ ਨੂੰ ਸ਼ਾਮਲ ਕੀਤਾ । ਅਕਾਦਮੀ ਐਵਾਰਡ ਜੇਤੂ ਸਾਊਂਡ ਡਿਜ਼ਾਈਨਰ ਰੇਸੁਲ  ਪੁਕੁਟੀ ਨੂੰ ਫ਼ਿਲਮ ਦੇ ਸਾਊਂਡ ਡਿਜ਼ਾਈਨ ਲਈ ਸਾਈਨ ਕੀਤਾ ਗਿਆ ਸੀ। ਫ਼ਿਲਮ ਦਾ ਬੈਕਗ੍ਰਾਊਂਡ ਸਕੋਰ ਅਮਰ ਮੋਹੀਲੇ ਨੇ ਕੀਤਾ ਹੈ। ਫ਼ਿਲਮ ਦੇ ਕ੍ਰੀਏਟਿਵ ਪ੍ਰੋਡਿਊਸਰ, ਰਾਸ਼ਟਰੀ ਐਵਾਰਡ ਜੇਤੂ, ਰਾਸ਼ਿਦ ਰੰਗਰੇਜ਼ ਹਨ। ਸੂਬੇਦਾਰ ਜੋਗਿੰਦਰ ਸਿੰਘ, ਫ਼ਿਲਮ ਇੰਡਸਟਰੀ ਦੇ ਵੱਡੇ ਸਿਤਾਰਿਆਂ ਨਾਲ ਭਰੀ ਹੋਈ ਫ਼ਿਲਮ ਹੈ, ਜਿਸ ਵਿੱਚ ਗਿੱਪੀ ਗਰੇਵਾਲ, ਕੁਲਵਿੰਦਰ ਬਿੱਲਾ, ਰਾਜਵੀਰ ਜਵੰਦਾ, ਅਦਿਤੀ ਸ਼ਰਮਾ, ਜਾਰਡਨ ਸੰਧੂ, ਹਰੀਸ਼ ਵਰਮਾ, ਗੁੱਗੂ ਗਿੱਲ, ਰੋਸ਼ਨ ਪ੍ਰਿੰਸ, ਕਰਮਜੀਤ ਅਨਮੋਲ ਅਤੇ ਹੋਰ ਕਈ ਕਲਾਕਾਰਾਂ ਨੇ ਸ਼ਾਨਦਾਰ ਮੌਜੂਦਗੀ ਦਰਜ ਕਰਾਈ ਹੈ, ਜਿਸ ਨਾਲ ਇਹ ਪੰਜਾਬੀ ਫ਼ਿਲਮ ਉਸ ਸਮੇਂ ਦੀ ਸਭ ਤੋਂ ਮਹਿੰਗੀ ਫ਼ਿਲਮ ਬਣ ਗਈ।

ਇਹ ਵੀ ਪੜੋ:Ludhiana News : ਸਿੱਖ ਪੰਥ ਲਈ ਵਧੀਆ ਮਾਰਗ ਦਰਸ਼ਕ ਤੇ ਮਹਾਨ ਦਾਰਸ਼ਨਿਕ ਸਖਸ਼ੀਅਤ ਸਨ ਸ. ਜੋਗਿੰਦਰ ਸਿੰਘ – ਬੈਂਸ

Kableone ਦੇ CEO, ਸਿਮਰਨਜੀਤ ਸਿੰਘ ਨਾਲ ਗੱਲ ਕਰਨ 'ਤੇ ਉਹਨਾਂ ਨੇ ਕਿਹਾ, “ਸਾਡਾ OTT ਪਲੇਟਫਾਰਮ ਅਜੇ ਵੀ ਟੈਸਟਿੰਗ ਫੇਜ਼ ਵਿੱਚ ਹੈ, ਅਤੇ ਸਾਡੇ ਗਲੋਬਲ ਦਰਸ਼ਕਾਂ ਨੇ ਟੈਸਟਿੰਗ ਫੇਜ਼ ਵਿਚ ਹੀ ਸਬਸਕ੍ਰਿਪਸ਼ਨ ਲਈ ਹੈ। ਇਸ ਲਈ, ਅਸੀਂ ਇੱਕ ਟੀਮ ਵਜੋਂ ਇਹ ਯਕੀਨੀ ਬਣਾਇਆ ਹੈ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਸਭ ਤੋਂ ਵਧੀਆ ਮਨੋਰੰਜਨ ਦਾ ਤਜਰਬਾ ਦੇਈਏ। ਮੈਂ ਹਮੇਸ਼ਾ ਆਪਣੇ ਕਸਟਮਰ ਬੇਸ ਲਈ ਮਜ਼ਬੂਤੀ ਨਾਲ ਖੜ੍ਹਾ ਰਹਾਂਗਾ, ਅਤੇ ਇਸ ਪਲੇਟਫਾਰਮ ਨੂੰ ਉਨ੍ਹਾਂ ਦੀਆਂ ਸਾਰੀਆਂ ਮਨੋਰੰਜਨ ਦੀਆਂ ਲੋੜਾਂ ਲਈ ਇੱਕੋ ਇੱਕ ਹੱਲ ਬਣਾਉਣ ਦਾ ਯਤਨ ਕਰਾਂਗਾ।”

ਇਹ ਵੀ ਪੜੋ:Haryana News : ਡੇਰੇ ਦੀ ਜ਼ਮੀਨ ਦੇ ਝਗੜੇ ਨੂੰ ਲੈ ਕੇ ਚਲੀਆਂ ਗੋਲ਼ੀਆਂ, 6 ਨਾਮਧਾਰੀ ਸਿੰਘ ਜ਼ਖ਼ਮੀ

Kableone, ਇੱਕ ਗਲੋਬਲ OTT ਪਲੇਟਫਾਰਮ, ਇੱਕ ਆਲ-ਇਨ-ਵਨ ਐਪਲੀਕੇਸ਼ਨ ਹੈ ਜਿਸ ਵਿੱਚ VOD, ਡਿਜ਼ੀਟਲ ਲੀਨੀਅਰ ਟੀਵੀ, ਅਤੇ 24x7 ਡਿਜ਼ੀਟਲ ਰੇਡੀਓ ਸ਼ਾਮਲ ਹੈ। ਇਹ ਐਪ IOS ਅਤੇ Android ਲਈ ਮੋਬਾਈਲ 'ਤੇ ਡਾਊਨਲੋਡ ਅਤੇ ਸਬਸਕ੍ਰਿਪਸ਼ਨ ਲਈ ਉਪਲਬਧ ਹੈ। ਇਹ ਸੈਂਮਸੰਗ, LG, ਅਤੇ ਹੋਰ ਕਈ ਪਲੇਟਫਾਰਮਾਂ ਵਿੱਚ ਵੀ ਐਂਬੈਡ ਕੀਤੀ ਗਈ ਹੈ। ਪਲੇਟਫਾਰਮ ਦਾ ਸਾਫਟ ਲਾਂਚ ਹੋ ਚੁੱਕਾ ਹੈ। ਇਸ ਪਲੇਟਫਾਰਮ ਦਾ ਆਫ਼ੀਸ਼ਿਅਲ ਲਾਂਚ ਬਸ ਕੁਝ ਹੀ ਦੂਰ ਹੈ, ਅਤੇ ਲੋਕ ਦੁਨੀਆ ਭਰ ਵਿੱਚ ਇਸ OTT ਪਲੇਟਫਾਰਮ 'ਤੇ ਆਪਣੀਆਂ ਮਨਪਸੰਦ ਫ਼ਿਲਮਾਂ ਅਤੇ ਹੋਰ ਬਹੁਤ ਕੁਝ ਦੇਖਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।"

(For more news apart from  kableOne is releasing the movie 'Subedar Joginder Singh' on this Independence Day News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement