
ਰੋਹਿਤ ਸ਼ੈੱਟੀ ਦੀ ਆਗਾਮੀ ਫਿਲਮ 'ਸੂਰਿਆਵੰਸ਼ੀ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਪਰ ਅਕਸ਼ੈ ਕੁਮਾਰ ਨਾਲ ਡਾਇਰੈਕਟਰ ਰੋਹਿਤ ਸ਼ੈੱਟੀ ਦਾ ਇਕ ਅਜਿਹਾ ਵੀਡੀਓ
ਮੁੰਬਈ : ਰੋਹਿਤ ਸ਼ੈੱਟੀ ਦੀ ਆਗਾਮੀ ਫਿਲਮ 'ਸੂਰਿਆਵੰਸ਼ੀ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਪਰ ਅਕਸ਼ੈ ਕੁਮਾਰ ਨਾਲ ਡਾਇਰੈਕਟਰ ਰੋਹਿਤ ਸ਼ੈੱਟੀ ਦਾ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਉਂਕਿ ਇਸ ਵੀਡੀਓ 'ਚ ਅਕਸ਼ੈ ਕੁਮਾਰ ਤੇ ਰੋਹਿਤ ਸ਼ੈੱਟੀ ਆਪਸ 'ਚ ਹੱਥੋਂਪਾਈ ਕਰਦੇ ਨਜ਼ਰ ਆ ਰਹੇ ਹਨ।
akshay kumar and rohit shetty
ਹੁਣ ਅਕਸ਼ੈ ਕੁਮਾਰ ਦਾ ਇਹ ਹੈਰਾਨੀਜਨਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖ ਕੇ ਹਰ ਕੋਈ ਚਿੰਤਾ 'ਚ ਹੈ ਕਿ ਹੁਣ ਪਤਾ ਨਹੀਂ ਇਨ੍ਹਾਂ ਦੋਵਾਂ ਦੀ ਫਿਲਮ 'ਸੂਰਿਆਵੰਸ਼ੀ' ਅੱਗੇ ਵਧ ਪਾਏਗੀ ਜਾਂ ਨਹੀਂ ਕਿਉਂਕਿ ਇਨ੍ਹਾਂ ਦੋਵਾਂ ਵਿਚਕਾਰ ਹੱਥੋਂਪਾਈ ਦੀ ਨੌਬਤ ਤਾਂ ਆਈ ਹੀ ਹੈ ਪਰ ਗੱਲ ਇੰਨ੍ਹੀ ਵਧ ਗਈ ਕਿ ਬਚਾਅ ਕਰਨ ਲਈ ਪੁਲਿਸ ਨੂੰ ਅੱਗੇ ਆਉਣਾ ਪਿਆ।
#BreakingNews - A fallout which might just make your day ? pic.twitter.com/gH2jgTQqhT
— Akshay Kumar (@akshaykumar) November 12, 2019
ਇਸ ਵੀਡੀਓ ਦੀ ਗੱਲ ਕਰੀਏ ਤਾਂ ਇਸ 'ਚ ਅਕਸ਼ੈ ਕੁਮਾਰ ਤੇ ਰੋਹਿਤ ਸ਼ੈੱਟੀ ਪੂਰੀ ਤਰ੍ਹਾਂ ਫਿਲਮੀ ਅੰਦਾਜ਼ 'ਚ ਇਕ-ਦੂਜੇ ਨੂੰ ਕੁੱਟ ਰਹੇ ਹਨ। ਇਸ ਝਗੜੇ ਨੂੰ ਸ਼ੂਟ ਕਰਨ ਵਾਲਾ ਵੀ ਕੋਈ ਅਣਜਾਣ ਸ਼ਖਸ ਨਹੀਂ ਸਗੋਂ ਫਿਲਮ ਅਦਾਕਾਰਾ ਕੈਟਰੀਨਾ ਕੈਫ ਹੈ।
akshay kumar and rohit shetty
ਇਸ ਵੀਡੀਓ ਨੂੰ ਖੁਦ ਅਕਸ਼ੈ ਕੁਮਾਰ ਨੇ ਆਪਣੇ ਟਵਿਟਰ ਅਕਾਊਂਟ ਤੋਂ ਸ਼ੇਅਰ ਕੀਤਾ ਹੈ, ਜਿਸ ਨਾਲ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''ਬ੍ਰੇਕਿੰਗ ਨਿਊਜ਼-ਇਕ ਅਜਿਹਾ ਝਗੜਾ, ਜੋ ਤੁਹਾਡਾ ਦਿਨ ਬਣਾ ਸਕਦਾ ਹੈ।'' ਹੁਣ ਅਕਸ਼ੈ ਦਾ ਇਹ ਟਵੀਟ ਖੂਬ ਵਾਇਰਲ ਹੋ ਰਿਹਾ ਹੈ। ਲੋਕ ਇਸ ਵੀਡੀਓ ਨੂੰ ਦੇਖ ਕੇ ਕਾਫੀ ਮਜ਼ੇਦਾਰ ਕੁਮੈਂਟ ਕਰ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।