ਵਿਆਹ ਦੇ ਬੰਧਨ ’ਚ ਬੱਝੇ ਅਦਾਕਾਰ ਰਣਬੀਰ ਕਪੂਰ ਅਤੇ ਅਦਾਕਾਰਾ ਆਲੀਆ ਭੱਟ, ਸਾਹਮਣੇ ਆਈਆਂ ਤਸਵੀਰਾਂ
Published : Apr 14, 2022, 8:08 pm IST
Updated : Apr 14, 2022, 8:28 pm IST
SHARE ARTICLE
Ranbir Kapoor, Alia Bhatt Wedding
Ranbir Kapoor, Alia Bhatt Wedding

ਜੋੜੇ ਨੇ ਆਪਣਾ ਵਿਆਹ ਬਹੁਤ ਹੀ ਸਾਦੇ ਅਤੇ ਸ਼ਾਂਤੀਪੂਰਵਕ ਢੰਗ ਨਾਲ ਕੀਤਾ।


ਮੁੰਬਈ: ਰਣਬੀਰ ਕਪੂਰ ਅਤੇ ਆਲੀਆ ਭੱਟ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਦੋਵਾਂ ਨੇ ਰਣਬੀਰ ਦੇ ਵਾਸਤੂ ਅਪਾਰਟਮੈਂਟ 'ਚ ਸੱਤ ਫੇਰੇ ਲਏ। ਜੋੜੇ ਨੇ ਆਪਣਾ ਵਿਆਹ ਬਹੁਤ ਹੀ ਸਾਦੇ ਅਤੇ ਸ਼ਾਂਤੀਪੂਰਵਕ ਢੰਗ ਨਾਲ ਕੀਤਾ।

Ranbir Kapoor, Alia Bhatt Wedding
Ranbir Kapoor, Alia Bhatt Wedding

ਵਿਆਹ 'ਚ ਸਿਰਫ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ ਸਨ। ਰਣਬੀਰ-ਆਲੀਆ ਨੇ ਆਪਣੇ ਵਿਆਹ 'ਚ ਮਹਿਮਾਨਾਂ ਨੂੰ ਨਾਨ-ਡਿਸਕਲੋਜ਼ਰ ਫਾਰਮ ਭਰਵਾਉਣ ਲਈ ਕਿਹਾ ਸੀ। ਜਿਸ ਕਾਰਨ ਉਸ ਦੀ ਕੋਈ ਵੀ ਫੋਟੋ ਸੋਸ਼ਲ ਮੀਡੀਆ 'ਤੇ ਨਹੀਂ ਆਈ। ਹੁਣ ਆਲੀਆ ਭੱਟ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।

Ranbir Kapoor, Alia Bhatt Wedding
Ranbir Kapoor, Alia Bhatt Wedding

ਵਿਆਹ ਮਗਰੋਂ ਆਲੀਆ ਭੱਟ ਵੱਲੋਂ ਇੰਸਟਾਗ੍ਰਾਮ 'ਤੇ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਉਹਨਾਂ ਨੇ ਪੋਸਟ ਲਿਖ ਕੇ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ। ਉਹਨਾਂ ਲਿਖਿਆ, ''ਇਹ ਵਿਆਹ ਸਾਡੀ ਸਭ ਤੋਂ ਮਨਪਸੰਦ ਜਗ੍ਹਾ- ਘਰ ਦੀ ਬਾਲਕਨੀ ਵਿਚ ਹੋਇਆ ਜਿੱਥੇ ਅਸੀਂ ਆਪਣੇ ਰਿਸ਼ਤੇ ਦੇ 5 ਸਾਲ ਬਿਤਾਏ। ਅਸੀਂ ਇਕੱਠੇ ਆਪਣੀਆਂ ਹੋਰ ਯਾਦਾਂ ਜੋੜਨ ਦਾ ਇੰਤਜ਼ਾਰ ਨਹੀਂ ਕਰ ਪਾ ਰਹੇ। ਯਾਦਾਂ ਪਿਆਰ ਦੀਆਂ, ਖੁਸ਼ੀ ਦੀਆਂ, ਮੁਵਿਜ਼ ਨਾਈਟਸ ਤੇ ਨਿੱਕੇ-ਮੋਟੇ ਝਗੜਿਆਂ ਦੀਆਂ।''

Ranbir Kapoor, Alia Bhatt Wedding
Ranbir Kapoor, Alia Bhatt Wedding

ਵਿਆਹ ਮੌਕੇ ਕਰੀਬ 50 ਕਰੀਬੀ ਦੋਸਤ ਅਤੇ ਰਿਸ਼ਤੇਦਾਰ ਸ਼ਾਮਲ ਹੋਏ, ਜਿਨ੍ਹਾਂ ਵਿਚ ਅਦਾਕਾਰਾ ਕਰੀਨਾ ਕਪੂਰ ਖਾਨ, ਕਰਿਸ਼ਮਾ ਕਪੂਰ, ਮਹੇਸ਼ ਭੱਟ, ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਨੰਦਾ, ਕਰਨ ਜੌਹਰ ,ਸੈਫ ਅਲੀ ਖਾਨ ਅਤੇ ਅੰਬਾਨੀ ਪਰਿਵਾਰ ਤੋਂ ਆਕਾਸ਼ ਅਤੇ ਸ਼ਲੋਕਾ ਅੰਬਾਨੀ ਆਦਿ ਮੌਜੂਦ ਸਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement