ਸੁਸ਼ਾਂਤ ਖੁਦਕੁਸ਼ੀ ਮਾਮਲਾ: ਇਕ ਸਾਲ ਦੌਰਾਨ ਕੇਸ ਵਿਚ ਹੁਣ ਤੱਕ ਕੀ-ਕੀ ਹੋਇਆ?
Published : Jun 14, 2021, 1:51 pm IST
Updated : Jun 14, 2021, 1:51 pm IST
SHARE ARTICLE
Sushant Singh Rajput
Sushant Singh Rajput

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦੀ ਮੌਤ ਨੂੰ ਅੱਜ ਇਕ ਸਾਲ ਹੋ ਗਿਆ ਹੈ।

ਮੁੰਬਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦੀ ਮੌਤ ਨੂੰ ਅੱਜ ਇਕ ਸਾਲ ਹੋ ਗਿਆ ਹੈ। ਸੁਸ਼ਾਂਤ ਦੀ ਮੌਤ ਨਾਲ ਜੁੜੇ ਡਰੱਗ ਮਾਮਲੇ ਵਿਚ ਹੁਣ ਤੱਕ 35 ਆਰੋਪੀ ਸਾਹਮਣੇ ਆ ਚੁੱਕੇ ਹਨ ਪਰ ਇਹਨਾਂ ਵਿਚ ਸੁਸ਼ਾਂਤ ਦੀ ਦੋਸਤ ਰੀਆ ਚੱਕਰਵਰਤੀ (Rhea Chakraborty) ਤੋਂ ਇਲਾਵਾ ਕੋਈ ਵੱਡਾ ਨਾਮ ਨਹੀਂ ਹੈ। ਕੇਸ ਵਿਚ 35 ਆਰੋਪੀਆਂ ਖਿਲਾਫ਼ ਚਾਰਜਸ਼ੀਟ ਦਾਖਲ ਹੋਈ ਹੈ, ਜਿਨ੍ਹਾਂ ਵਿਚੋਂ 8 ਨੂੰ ਛੱਡ ਕੇ ਬਾਕੀਆਂ ਨੂੰ ਜ਼ਮਾਨਤ ਵੀ ਮਿਲ ਚੁੱਕੀ ਹੈ। ਸੁਸ਼ਾਂਤ ਦੇ ਰੂਮਮੇਟ ਸਿਧਾਰਥ ਪਿਠਾਨੀ ਨੂੰ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ।

Delhi HC issues notice to makers of films on late actor Sushant Singh RajputSushant Singh Rajput

ਹੋਰ ਪੜ੍ਹੋ: Unlock Delhi: ਅੱਜ ਤੋਂ ਕਈ ਰਿਆਇਤਾਂ, ਜਾਣੋ ਕਿਹੜੀਆਂ ਚੀਜ਼ਾਂ ’ਤੇ ਜਾਰੀ ਰਹਿਣਗੀਆਂ ਪਾਬੰਦੀਆਂ

ਹੁਣ ਤੱਕ ਇਸ ਕੇਸ ਵਿਚ ਕੀ-ਕੀ ਹੋਇਆ?

-ਈਡੀ (Enforcement Directorate) ਨੂੰ ਟਰੇਸ ਕੀਤੇ ਗਏ ਮੈਸੇਜ ਤੋਂ ਡਰੱਗ ਦੇ ਲੈਣ-ਦੇਣ ਬਾਰੇ ਪਤਾ ਚੱਲਿਆ। ਐਨਸੀਬੀ ਨੂੰ ਸੂਚਨਾ ਦਿੱਤੀ ਗਈ ਏਤੇ ਕੇਸ ਸੰਖਿਆ ਸੀਆਰ 16/ 2020 ਦਰਜ ਕਰਕੇ ਐਨਸੀਬੀ ਨੇ ਜਾਂਚ ਸ਼ੁਰੂ ਕੀਤੀ।

-ਐਨਸੀਬੀ ਨੇ ਰੀਆ ਚੱਕਰਵਰਤੀ, ਉਸ ਦੇ ਭਰਾ ਸ਼ੌਵਿਕ ਅਤੇ ਹੋਰ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕੀਤਾ, ਜਿਨ੍ਹਾਂ ਵਿਚ ਜ਼ਿਆਦਾਤਰ ਡਰੱਗਸ ਦੇ ਲੈਣ-ਦੇਣ ਵਿਚ ਸ਼ਾਮਲ ਸਨ।

-ਰੀਆ ਨੂੰ ਜ਼ਮਾਨਤ ਮਿਲ ਗਈ।

-ਐਨਸੀਬੀ ਨੇ 12 ਹਜ਼ਾਰ ਪੇਜ ਦੀ ਚਾਰਜਸ਼ੀਟ ਦਾਖਲ ਕੀਤੀ ਅਤੇ 50 ਹਜ਼ਾਰ ਪੇਜ ਡਿਜੀਟਲ ਫਾਰਮੈਟ ਵਿਚ ਹਨ। ਚਾਰਜਸ਼ੀਟ ਵਿਚ 200 ਗਵਾਹਾਂ ਦੇ ਬਿਆਨ ਜੋੜੇ ਗਏ।

Rhea ChakrabortyRhea Chakraborty

ਹੋਰ ਪੜ੍ਹੋ: ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ

ਰੀਆ ਚੱਕਰਵਰਤੀ ਖਿਲਾਫ਼ ਲੱਗੇ ਆਰੋਪ

ਰੀਆ ਚੱਕਰਵਰਤੀ ਖਿਲਾਫ਼ ਨਾਰਕੋਟਿਕਸ ਡਰੱਗਜ਼ ਅਤੇ ਸਾਈਕੋਟ੍ਰੋਪਿਕ ਪਦਾਰਥ ਐਕਟ 1985 ਦੇ ਸੈਕਸ਼ਨ 22 (ਬੀ) (2) ਅਤੇ 8 (ਸੀ) ਸੈਕਸ਼ਨ 27ਏ, 28,29 ਅਤੇ 30 ਦੇ ਤਹਿਤ ਕੇਸ ਦਰਜ ਕੀਤਾ ਗਿਆ।

-ਸੈਕਸ਼ਨ 20 ਤੋਂ ਭਾਵ ਗੈਰ-ਕਾਨੂੰਨੀ ਢੰਗ ਨਾਲ ਗਾਂਜਾ ਅਪਣੇ ਕੋਲ ਰੱਖਣਾ ਜਾਂ ਉਸ ਦੇ ਲੈਣ-ਦੇਣ ਸਬੰਧੀ ਅਪਰਾਧ

-ਸੈਕਸ਼ਨ 27 ਏ ਤੋਂ ਭਾਵ ਪਾਬੰਦੀਸ਼ੁਦਾ ਨਸ਼ਿਆਂ ਦੇ ਵਪਾਰ ਲਈ ਪੈਸੇ ਮੁਹੱਈਆ ਕਰਵਾਉਣਾ

-ਸੈਕਸ਼ਨ 28 ਤੋਂ ਭਾਵ ਅਪਰਾਧ ਕਰਨ ਦੀ ਕੋਸ਼ਿਸ਼

-ਸੈਕਸ਼ਨ 29 ਤੋਂ ਭਾਵ ਅਪਰਾਧ ਕਰਨ ਦੀ ਸਾਜ਼ਿਸ਼ ਰਚਣਾ।

-ਸੈਕਸ਼ਨ 30 ਤੋਂ ਭਾਵ ਅਪਰਾਧ ਦੀਆਂ ਤਿਆਰੀਆਂ ਵਿਚ ਸ਼ਾਮਲ ਹੋਣਾ।

NCBNCB

ਹੋਰ ਪੜ੍ਹੋ: ਰਾਮ ਮੰਦਰ ਦੀ ਜ਼ਮੀਨ ਖਰੀਦਣ ’ਚ ਘੁਟਾਲੇ ਦੇ ਆਰੋਪ, ‘ਮਿੰਟਾਂ ’ਚ ਜ਼ਮੀਨ ਦੀ ਕੀਮਤ 2 ਤੋਂ 18 ਕਰੋੜ ਹੋਈ’

ਕਈ ਬਾਲੀਵੁੱਡ ਸਿਤਾਰਿਆਂ ਕੋਲੋਂ ਹੋਈ ਪੁੱਛਗਿੱਛ

ਚੈਟ ਰਿਕਾਰਡ ਅਤੇ ਹੋਰ ਅਧਾਰਾਂ ’ਤੇ ਐਨਸੀਬੀ ਨੇ ਬਾਲੀਵੁੱਡ ਸਿਤਾਰਿਆਂ (Bollywood stars) ਕੋਲੋਂ ਪੁੱਛਗਿੱਛ ਕੀਤੀ। ਇਹਨਾਂ ਵਿਚ ਅਦਾਕਾਰਾ ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ, ਸ਼ਰਧਾ ਕਪੂਰ, ਰਕੁਲਪ੍ਰੀਤ ਸਿੰਘ ਅਤੇ ਅਦਾਕਾਰ ਅਰਜੁਨ ਰਾਮਪਾਲ ਦੇ ਨਾਂਅ ਸ਼ਾਮਲ ਹਨ। ਇਹਨਾਂ ਖਿਲਾਫ਼ ਕੋਈ ਠੋਸ ਜਾਣਕਾਰੀ ਨਹੀਂ ਮਿਲੀ।

sushant singh rajputSushant singh rajput

ਇਹ ਵੀ ਪੜ੍ਹੋ:  ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਪਾਣੀ 'ਚ ਡੁੱਬਣ ਨਾਲ ਹੋਈ ਮੌਤ

ਡਰੱਗ ਮਾਮਲੇ ਵਿਚ ਜਾਂਚ ਜਾਰੀ

ਐਨਸੀਬੀ (NCB) ਮੁੰਬਈ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਅਨੁਸਾਰ ਇਸ ਕੇਸ ਦੀ ਜਾਂਚ ਖਤਮ ਨਹੀਂ ਹੋਈ ਹੈ।

ਮਾਮਲੇ ਦੀ ਸੀਬੀਆਈ ਜਾਂਚ

ਸੀਬੀਆਈ (CBI) ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ 19 ਅਗਸਤ 2020 ਨੂੰ ਕੇਸ ਦੀ ਜਾਂਚ ਸ਼ੁਰੂ ਕੀਤੀ ਸੀ। ਸੀਬੀਆਈ ਨੇ ਰੀਆ ਸਮੇਤ ਛੇ ਲੋਕਾਂ ਉੱਤੇ ਕੇਸ ਦਰਜ ਕੀਤਾ ਪਰ ਪਿਛਲੇ 11 ਮਹੀਨਿਆਂ ਤੋਂ ਸੀਬੀਆਈ ਹੱਥ ਕੁਝ ਨਹੀਂ ਲੱਗਿਆ। ਕੋਈ ਗ੍ਰਿਫ਼ਤਾਰੀ ਵੀ ਨਹੀਂ ਹੋਈ ਅਤੇ ਨਾ ਹੀ ਕੋਈ ਚਾਰਜਸ਼ੀਟ ਦਾਖਲ ਕੀਤੀ ਗਈ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement