ਰਾਮ ਮੰਦਰ ਦੀ ਜ਼ਮੀਨ ਖਰੀਦਣ ’ਚ ਘੁਟਾਲੇ ਦੇ ਆਰੋਪ, ‘ਮਿੰਟਾਂ ’ਚ ਜ਼ਮੀਨ ਦੀ ਕੀਮਤ 2 ਤੋਂ 18 ਕਰੋੜ ਹੋਈ’
Published : Jun 14, 2021, 11:30 am IST
Updated : Jun 14, 2021, 11:31 am IST
SHARE ARTICLE
Opposition accuses Ram Mandir Trust of land scam in Ayodhya
Opposition accuses Ram Mandir Trust of land scam in Ayodhya

ਅਯੁੱਧਿਆ ਵਿਚ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਵੱਲੋਂ ਰਾਮ ਮੰਦਰ ਨਿਰਮਾਣ ਲਈ ਖਰੀਦੀ ਗਈ ਜ਼ਮੀਨ ’ਤੇ ਸਵਾਲ ਚੁੱਕੇ ਜਾ ਰਹੇ ਹਨ।

ਅਯੁੱਧਿਆ: ਅਯੁੱਧਿਆ (Ayodhya) ਵਿਚ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ (Ram Janmbhoomi Teerth Kshetra Trust) ਵੱਲੋਂ ਰਾਮ ਮੰਦਰ ਨਿਰਮਾਣ ਲਈ ਖਰੀਦੀ ਗਈ ਜ਼ਮੀਨ ’ਤੇ ਸਵਾਲ ਚੁੱਕੇ ਜਾ ਰਹੇ ਹਨ। ਸਮਾਜਵਾਦੀ ਪਾਰਟੀ (Samajwadi Party) ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤੀਰ ਤੇਜ ਨਰਾਇਣ ਪਾਂਡੇ ਪਵਨ ਨੇ ਟਰੱਸਟ ’ਤੇ ਜ਼ਮੀਨ ਖਰੀਦ ਵਿਚ ਭ੍ਰਿਸ਼ਟਾਚਾਰ ਦਾ ਆਰੋਪ ਲਗਾਇਆ ਹੈ। ਉਹਨਾਂ ਨੇ ਕਿਹਾ ਕਿ ਦੋ ਕਰੋੜ ਰੁਪਏ ਵਿਚ ਬੈਨਾਮਾ ਕਰਾਈ ਗਈ ਜ਼ਮੀਨ ਨੂੰ 10 ਮਿੰਟ ਵਿਚ 18.50 ਕਰੋੜ ਰੁਪਏ ਵਿਚ ਖਰੀਦਿਆ ਗਿਆ। ਟਰੱਸਟ ਦੇ ਸਕੱਤਰ ਚੰਪਤ ਰਾਏ (Champat Rai) ਨੇ ਇਸ ਬਾਰੇ ਕਿਹਾ ਕਿ ਉਹ ਇਹਨਾਂ ਆਰੋਪਾਂ ਦੀ ਕੋਈ ਚਿੰਤਾ ਨਹੀਂ ਕਰਦੇ। ਉਹਨਾਂ ਨੇ ਇਹਨਾਂ ਆਰੋਪਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ।

ram mandirRam mandir

ਹੋਰ ਪੜ੍ਹੋ: LJP ਮੁਖੀ ਚਿਰਾਗ ਪਾਸਵਾਨ ਖ਼ਿਲਾਫ਼ ਬਗਾਵਤ, ਪਾਰਟੀ ਦੇ ਪੰਜ MPs ਨੇ ਓਮ ਬਿਰਲਾ ਨੂੰ ਲਿਖੀ ਚਿੱਠੀ

ਸਪਾ ਨੇਤਾ ਨੇ ਲਗਾਏ ਆਰੋਪ

ਸਮਾਜਵਾਦੀ ਪਾਰਟੀ ਦੇ ਆਗੂ (Samajwadi Party leader Tej Narayan Pandey) ਨੇ ਅਯੁੱਧਿਆ ਵਿਚ ਮੀਡੀਆ ਸਾਹਮਣੇ ਰਜਿਸਟਰੀ ਦੇ ਦਸਤਾਵੇਜ਼ ਪੇਸ਼ ਕਰਦਿਆਂ ਆਰੋਪ ਲਗਾਇਆ ਕਿ ਰਾਮ ਜਨਮ ਭੂਮੀ ਦੀ ਜ਼ਮੀਨ ਨਾਲ ਲੱਗਦੀ ਇਕ ਜ਼ਮੀਨ ਪੁਜਾਰੀ ਹਰੀਸ਼ ਪਾਠਕ ਅਤੇ ਉਹਨਾਂ ਦੀ ਪਤਨੀ ਨੇ 18 ਮਾਰਚ ਦੀ ਸ਼ਾਮ ਨੂੰ ਸੁਲਤਾਨ ਅੰਸਾਰੀ ਅਤੇ ਰਵਿ ਮੋਹਨ ਨੂੰ ਦੋ ਕਰੋੜ ਰੁਪਏ ਵਿਚ ਵੇਚੀ ਸੀ। ਉਹੀ ਜ਼ਮੀਨ ਸਿਰਫ ਕੁਝ ਮਿੰਟਾਂ ਬਾਅਦ ਚੰਪਤ ਰਾਏ ਨੇ ਰਾਮ ਜਨਮ ਭੂਮੀ ਟਰੱਸਟ ਵੱਲੋਂ 18.5 ਕਰੋੜ ਰੁਪਏ ਵਿਚ ਖਰੀਦ ਲਈ।

Samajwadi Party leader Tej Narayan PandeySamajwadi Party leader Tej Narayan Pandey

ਉਹਨਾਂ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ (CBI probe) ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਸਮਝੌਤੇ ਅਤੇ ਬੈਨਾਮਾ ਦੋਵਾਂ ਵਿਚ ਹੀ ਟਰੱਸਟੀ ਅਨਿਲ ਮਿਸ਼ਰਾ ਅਤੇ ਮੇਅਰ ਰਿਸ਼ੀਕੇਸ਼ ਉਪਾਧਿਆਏ ਗਵਾਹ ਹਨ। ਇਸ ਮਾਮਲੇ ਨੂੰ ਲੈ ਕੇ ਕਾਂਗਰਸ (Congress) ਅਤੇ ਆਮ ਆਦਮੀ ਪਾਰਟੀ (Aam Aadmi Party) ਨੇ ਵੀ ਯੂਪੀ ਸਰਕਾਰ ਨੂੰ ਸਵਾਲਾਂ ਵਿਚ ਲਿਆ ਹੈ।

ਹੋਰ ਪੜ੍ਹੋ: ਰਹਿੰਦੇ ਅਸੀਂ ਪੰਜਾਬ ਵਿਚ ਹਾਂ ਤਾਂ ਗੱਲ ਪੰਜਾਬ ਦੀ ਕਿਉਂ ਨਾ ਕਰੀਏ?: BJP ਆਗੂ ਅਨਿਲ ਜੋਸ਼ੀ

ਕਾਂਗਰਸ ਨੇ ਕੀਤੀ ਜਾਂਚ ਦੀ ਮੰਗ

ਇਸ ਸਬੰਧੀ ਕਾਂਗਰਸ ਦੇ ਬੁਲਾਰੇ ਸੁਰਿੰਦਰ ਰਾਜਪੂਤ ਨੇ ਕਿਹਾ ਕਿ ਅੱਜ ਜਿਹੜੇ ਆਰੋਪ ਵਿਸ਼ਵ ਹਿੰਦੂ ਪਰੀਸ਼ਦ ਉੱਤੇ ਲੱਗ ਰਹੇ ਹਨ। ਇਸ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਸਵਾਲ ਕੀਤਾ ਕਿ ਕੀ ਰਾਮ ਦੇ ਨਾਮ ’ਤੇ ਪੈਸੇ ਲੁੱਟਣ ਦਾ ਕੰਮ ਤਾਂ ਨਹੀਂ ਹੋ ਰਿਹਾ।  ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਦੀ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ, ਜੇ ਇਹ ਲੁੱਟ ਹੋਈ ਹੈ ਤਾਂ ਉਹਨਾਂ ਲੋਕਾਂ ਨੂੰ ਆਮ ਲੋਕਾਂ ਨਾਲੋਂ ਕਈ ਗੁਣਾ ਜ਼ਿਆਦਾ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

Ram MandirRam Mandir

ਹੋਰ ਪੜ੍ਹੋ: ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਪਾਣੀ 'ਚ ਡੁੱਬਣ ਨਾਲ ਹੋਈ ਮੌਤ

 ਆਪ ਨੇ ਕਿਹਾ- ਸੀਬੀਆਈ ਤੇ ਈਡੀ ਕਰਨ ਮਾਮਲੇ ਦੀ ਜਾਂਚ

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ (Sanjay Singh) ਨੇ ਵੀ ਲਖਨਊ ਵਿਚ ਪ੍ਰੈੱਸ ਕਾਨਫਰੰਸ ਕਰਕੇ ਰਾਮ ਮੰਦਰ ਦੇ ਨਾਂਅ ’ਤੇ ਖਰੀਦੀ ਜਾ ਰਹੀ ਜ਼ਮੀਨ ਦੇ ਮਾਮਲੇ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ। ਸੰਜੇ ਸਿੰਘ ਨੇ ਕਿਹਾ ਕਿ, ‘ਕਰੀਬ 5.5 ਲੱਖ ਰੁਪਏ ਪ੍ਰਤੀ ਸੈਕਿੰਡ ਜ਼ਮੀਨ ਦੀ ਕੀਮਤ ਵਧ ਗਈ। ਭਾਰਤ ਕੀ ਦੁਨੀਆਂ ਵਿਚ ਕਿਤੇ ਵੀ ਕੋਈ ਜ਼ਮੀਨ ਇਕ ਸੈਕਿੰਡ ਵਿਚ ਇੰਨੀ ਮਹਿੰਗੀ ਨਹੀਂ ਹੋਈ ਹੋਵੇਗੀ। ਮੈਂ ਮੰਗ ਕਰਦਾ ਹਾਂ ਕਿ ਇਸ ਮਾਮਲੇ ਦੀ ਤੁਰੰਤ ਈਡੀ ਅਤੇ ਸੀਬੀਆਈ ਕੋਲੋਂ ਜਾਂਚ ਕਰਵਾਈ ਜਾਵੇ ਅਤੇ ਜੋ ਵੀ ਭ੍ਰਿਸ਼ਟਾਚਾਰੀ ਹਨ, ਉਹਨਾਂ ਨੂੰ ਜੇਲ੍ਹ ਅੰਦਰ ਕੀਤਾ ਜਾਵੇ’।

TweetTweet

  ਇਹ ਵੀ ਪੜ੍ਹੋ:  ਝੋਨੇ ਦੇ ਸੀਜ਼ਨ ਅਤੇ ਵਰ੍ਹਦੇ ਮੀਂਹ ਦੇ ਬਾਵਜੂਦ ਧਰਨਿਆਂ ’ਚ ਡਟੇ ਕਿਸਾਨ

ਆਰੋਪਾਂ ’ਤੇ ਟਰੱਸਟ ਦਾ ਬਿਆਨ

ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਇਹਨਾਂ ਆਰੋਪਾਂ ਨੂੰ ਗਲਤ ਦੱਸਿਆ ਹੈ। ਉਹਨਾਂ ਨੇ ਇਕ ਅਧਿਕਾਰਤ ਪੱਤਰ ਜਾਰੀ ਕਰਦਿਆਂ ਇਹਨਾਂ ਦਾ ਖੰਡਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸਿਆਸਤ ਤੋਂ ਪ੍ਰੇਰਿਤ ਲੋਕ ਜ਼ਮੀਨ ਖਰੀਦ ਸਬੰਧੀ ਸਮਾਜ ਨੂੰ ਗੁੰਮਰਾਹ ਕਰਨ ਲਈ ਪ੍ਰਚਾਰ ਕਰ ਰਹੇ ਹਨ। ਚੰਪਤ ਰਾਏ ਨੇ ਕਿਹਾ ਕਿ ਉਹ ਇਹਨਾਂ ਆਰੋਪਾਂ ਦੀ ਪਰਵਾਹ ਨਹੀਂ ਕਰਦੇ।

TweetTweet

ਉਹਨਾਂ ਕਿਹਾ, ‘ਸਾਡੇ ਉੱਤੇ ਆਰੋਪ ਲੱਗਦੇ ਹੀ ਰਹਿੰਦੇ ਹਨ। 100 ਸਾਲ ਤੋਂ ਆਰੋਪ ਹੀ ਦੇਖ ਰਹੇ ਹਾਂ ਅਸੀਂ। ਸਾਡੇ ਉੱਤੇ ਮਹਾਮਤਾ ਗਂਧੀ ਦੀ ਹੱਤਿਆ ਦੇ ਆਰੋਪ ਵੀ ਲੱਗੇ। ਅਸੀਂ ਇਹਨਾਂ ਦੀ ਚਿੰਤਾ ਨਹੀਂ ਕਰਦੇ, ਤੁਸੀਂ ਵੀ ਨਾ ਕਰੋ।‘ ਉਧਰ ਵਿਸ਼ਵ ਹਿੰਦੂ ਪਰੀਸ਼ਦ ਨੇ ਇਸ ਮਾਮਲੇ ਵਿਚ ਕੋਈ ਟਿੱਪਣੀ ਨਹੀਂ ਕੀਤੀ। ਵਿਸ਼ਵ ਹਿੰਦੂ ਸੰਗਠਨ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸਾਰੇ ਦਸਤਾਵੇਜ਼ਾਂ ਨੂੰ ਦੇਖ ਕੇ ਉਸ ਦੀ ਸਚਾਈ ਦਾ ਪਤਾ ਲਗਾਉਣਗੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement