
ਸੋਸ਼ਲ ਮੀਡੀਆ 'ਤੇ ਆਪਣੀ ਅਜੀਬੋਗਰੀਬ ਹਰਕਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੇ ਦੀਪਕ ਕਲਾਲ ਆਪਣੀ ਇੱਕ ਵਾਇਰਲ ਵੀਡੀਓ ਨੂੰ ਲੈ ਕੇ
ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਆਪਣੀ ਅਜੀਬੋਗਰੀਬ ਹਰਕਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੇ ਦੀਪਕ ਕਲਾਲ ਆਪਣੀ ਇੱਕ ਵਾਇਰਲ ਵੀਡੀਓ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਵੀਡੀਓ ਵਿੱਚ ਦੀਪਕ ਕਲਾਲ ਨੂੰ ਇੱਕ ਲੜਕੀ ਥੱਪੜ ਮਾਰਦੇ ਨਜ਼ਰ ਆ ਰਹੀ ਹੈ। ਵੱਡੀ ਗੱਲ ਹੈ ਕਿ ਇਸ ਵੀਡੀਓ ਨੂੰ ਖੁਦ ਦੀਪਕ ਕਲਾਲ ਨੇ ਆਪਣੇ ਇੰਸਟਾਗਰਾਮ 'ਤੇ ਸ਼ੇਅਰ ਕੀਤਾ ਹੈ।
deepak kalalਦਰਅਸਲ 11 ਨਵੰਬਰ ਨੂੰ ਦੀਪਕ ਕਲਾਲ ਨੇ ਇੱਕ ਵੀਡੀਓ ਆਪਣੇ ਇੰਸਟਾਗਰਾਮ 'ਤੇ ਸਾਂਝੀ ਕੀਤੀ। ਇਸ ਵੀਡੀਓ ਵਿੱਚ ਦੀਪਕ ਦਿੱਲੀ ਮੈਟਰੋ ਵਿੱਚ ਸਫਰ ਕਰਦੇ ਨਜ਼ਰ ਆ ਰਿਹਾ ਸੀ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਦੀਪਕ ਇੱਕ ਲੜਕੀ 'ਤੇ ਚੀਕਣ ਲਗਦੇ ਹਨ। ਇਸ 'ਤੇ ਕੁੜੀ ਦੀਪਕ ਦੇ ਥੱਪੜ ਜੜ੍ਹ ਦਿੰਦੀ ਹੈ।
ਵੀਡੀਓ ਵਿੱਚ ਦੀਪਕ ਕਹਿੰਦਾ ਹੈ, ਮੈਂ ਤੈਨੂੰ ਜਾਣਦਾ ਤੱਕ ਨਹੀਂ ਹਾਂ ਅਤੇ ਤੂੰ ਮੇਰੇ ਨਾਲ ਇਸ ਤਰ੍ਹਾਂ ਸੈਲਫੀ ਲੈ ਰਹੀ ਹੈ ਉਹ ਵੀ ਮੇਰੀ ਆਗਿਆ ਤੋਂ ਬਗੈਰ। ਮੈਂ ਇੱਕ ਸੈਲੀਬਰਿਟੀ ਹਾਂ ਤੈਨੂੰ ਪਹਿਲਾਂ ਮੇਰੀ ਪਰਮਿਸ਼ਨ ਲੈਣੀ ਚਾਹੀਦੀ ਹੈ। ਇੰਨਾ ਕਹਿਣ ਤੋਂ ਬਾਅਦ ਵੀ ਦੀਪਕ ਰੁਕਦੇ ਨਹੀਂ ਹਨ ਤਾਂ ਕੁੜੀ ਉਸਦੇ ਥੱਪੜ ਮਾਰ ਦਿੰਦੀ ਹੈ। ਹਾਲਾਂਕਿ ਇਸ ਤੋਂ ਬਾਅਦ ਵੀ ਦੀਪਕ ਚੁਪ ਨਹੀਂ ਹੁੰਦਾ ਤੇ ਬੋਲਦਾ ਰਹਿੰਦਾ ਹੈ।
deepak kalal
ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਸਨੇ ਕੈਪਸ਼ਨ ਵੀ ਲਿਖੀ ਹੈ ਦਿੱਲੀ ਦੀਆਂ ਲੜਕੀਆਂ ਤੁਹਾਨੂੰ ਮੇਰੇ ਨਾਲ ਸੈਲਫੀ ਲੈਣ ਦੀ ਇਜਾਜ਼ਤ ਨਹੀਂ ਹੈ। ਤੁਹਾਡੇ ਖਿਲਾਫ ਮੈ ਐਕਸ਼ਨ ਲਵਾਂਗਾ। ਇਸ ਤੋਂ ਅੱਗੇ ਦੀਪਕ ਨੇ ਲਿਖਿਆ, ਮੋਹਿਤ ਅਰੋੜਾ ਤੂੰ ਵਿਖਾ ਦਿੱਤੀ ਨਾ ਆਪਣੀ ਔਕਾਤ, ਤੈਨੂੰ ਤਾਂ ਨਹੀਂ ਛੱਡਣ ਵਾਲਾ ਪੁੱਤ ਮੈਂ ਦਿੱਲੀ ਵਿੱਚ ਕਰਦਾ ਹੈ ਨਹੀਂ ਤੂੰ ਫ਼ੈਸ਼ਨ ਸ਼ੋਅ, ਹੁਣ ਤੂੰ ਕਰਕੇ ਵੇਖ ਕੋਈ ਫ਼ੈਸ਼ਨ ਸ਼ੋਅ, ਅਤੇ ਉਹ ਕੁੜੀ ਵੀ ਜਾਵੇਗੀ ਜੇਲ੍ਹ ਵਿੱਚ ਤੇ ਤੂੰ ਵੀ। ਫੈਨਜ਼ ਪਲੀਜ ਮੇਰਾ ਸਪੋਰਟ ਕਰੋ ਤੇ ਮੋਹਿਤ ਨੂੰ ਸਬਕ ਸਿਖਾਓ । ਮੋਹਿਤ ਦੀ ਕੰਪਨੀ ਨੂੰ ਬੰਦ ਕਰਵਾਉਣਾ ਹੈ।’
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।