ਉੱਥੇ ਹੀ ਮਸਤੀ ਮਜ਼ਾਕ ਦੌਰਾਨ ਸਲਮਾਨ ਖਾਨ ਨੇ ਕੁੱਝ ਅਜਿਹਾ ਕਹਿ ਦਿੱਤਾ...
ਮੁੰਬਈ: ਸਲਮਾਨ ਖਾਨ ਅਪਣੀ ਆਉਣ ਵਾਲੀ ਫ਼ਿਲਮ ਦਬੰਗ 3 ਦੇ ਪ੍ਰਮੋਸ਼ਨ ਵਿਚ ਜੁਟੇ ਹੋਏ ਹਨ। ਇਸ ਫ਼ਿਲਮ ਲਈ ਸਲਮਾਨ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ। ਹਾਲ ਹੀ ਵਿਚ ਉਹ ਅਪਣੀ ਇਸ ਫ਼ਿਲਮ ਦੇ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਦੇ ਕਾਮੇਡੀ ਸ਼ੋ 'ਦ ਕਪਿਲ ਸ਼ਰਮਾ ਸ਼ੋਅ' 'ਤੇ ਪਹੁੰਚੇ। ਇਸ ਦੌਰਾਨ ਸਲਮਾਨ ਨਾਲ 'ਦਬੰਗ 3' ਦੀ ਪੂਰੀ ਟੀਮ ਵੀ ਨਜ਼ਰ ਆਈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਪਿਲ ਦੇ ਸ਼ੋਅ ਵਿਚ ਸਲਮਾਨ ਖਾਨ ਹੱਸਦੇ-ਹੱਸਦੇ ਲੋਟ-ਪੋਟ ਹੁੰਦੇ ਦਿਖਾਈ ਦਿੰਦੇ ਹਨ।
ਉੱਥੇ ਹੀ ਮਸਤੀ ਮਜ਼ਾਕ ਦੌਰਾਨ ਸਲਮਾਨ ਖਾਨ ਨੇ ਕੁੱਝ ਅਜਿਹਾ ਕਹਿ ਦਿੱਤਾ ਕਿ ਕਪਿਲ ਸ਼ਰਮਾ ਹੱਕਾ-ਬੱਕਾ ਰਹਿ ਗਿਆ। ਦਰਅਸਲ ਸਲਮਾਨ ਖ਼ਾਨ 'ਦ ਕਪਿਲ ਸ਼ਰਮਾ ਸ਼ੋਅ' ਦੇ ਪ੍ਰੋਡਿਊਸਰ ਹਨ। ਸਲਮਾਨ ਨੇ ਹਾਲ ਹੀ ਵਿਚ ਗੱਲਾਂ-ਗੱਲਾਂ 'ਚ ਸ਼ੋਅ ਦੇ ਹੋਸਟ ਯਾਨੀ ਕਪਿਲ ਸ਼ਰਮਾ ਨੂੰ ਸ਼ੋਅ ਦੇ ਅਗਲੇ ਸੀਜ਼ਨ ਵਿਚ ਰਿਪਲੇਸ ਕਰਨ ਦੀ ਗੱਲ ਕਹਿ ਦਿੱਤੀ।
ਹੋਇਆ ਕੁੱਝ ਅਜਿਹਾ ਕਿ ਕਪਿਲ ਨੇ ਮਜ਼ਾਕ-ਮਜ਼ਾਕ ਵਿਚ ਸਲਮਾਨ ਨੂੰ ਪੁੱਛਿਆ ਕਿ 'ਦਬੰਗ' ਵਿਚ ਉਹ ਸਿਰਫ਼ ਅਦਾਕਾਰ ਸੀ ਪਰ 'ਦਬੰਗ 2' ਵਿਚ ਉਹਨਾਂ ਨੇ ਅਪਣਾ ਨਿਰਮਾਤਾ ਬਦਲ ਲਿਆ। ਹੋਰ ਤੇ ਹੋਰ 'ਦਬੰਗ 3' ਵਿਚ ਉਹਨਾਂ ਨੇ ਲਿਖਣ ਦਾ ਵੀ ਕ੍ਰੈਡਿਟ ਲੈ ਲਿਆ ਹੈ ਤਾਂ ਹੁਣ 'ਦਬੰਗ 4' ਵਿਚ ਕਿਸ ਨੂੰ ਫੜਨਗੇ। ਯਾਨੀ ਕਿਸ ਨੂੰ ਰਿਪਲੇਸ ਕਰਨਗੇ। ਇਸ ਦੇ ਜਵਾਬ ਵਿਚ ਸਲਮਾਨ ਨੇ ਕਿਹਾ ਦਿੱਤਾ ਕਿ ਇਸ ਦਾ ਜਵਾਬ ਹੈ...ਕਪਿਲ ਸ਼ਰਮਾ ਸ਼ੋਅ, ਅਗਲੇ ਸੀਜ਼ਨ ਵਿਚ ਕਪਿਲ ਸ਼ਰਮਾ ਜਾਵੇਗਾ।
ਸਲਮਾਨ ਦੀ ਇਹ ਗੱਲ ਸੁਣ ਕੇ ਸਾਰੇ ਜ਼ੋਰ ਨਾਲ ਹੱਸ ਪੈਂਦੇ ਹਨ ਅਤੇ ਕਪਿਲ ਸ਼ਰਮਾ ਦੀ ਬੋਲਦੀ ਬੰਦ ਹੋ ਗਈ। ਜ਼ਾਹਿਰ ਤੌਰ 'ਤੇ ਇਹ ਗੱਲ ਸਲਮਾਨ ਨੇ ਸਿਰਫ ਮਜ਼ਾਕ ਵਿਚ ਹੀ ਬੋਲੀ ਪਰ ਕਪਿਲ ਸ਼ਰਮਾ ਨੂੰ ਚੁੱਪ ਕਰਵਾ ਦਿੱਤਾ। ਗੱਲ ਕੀਤੀ ਜਾਵੇ 'ਦਬੰਗ 3' ਦੀ ਤਾਂ ਇਸ ਫ਼ਿਲਮ ਵਿਚ ਸਲਮਾਨ ਖਾਨ ਤੋਂ ਇਲਾਵਾ ਸੋਨਾਕਸ਼ੀ ਸਿਨਹਾ, ਸਈ ਮਾਂਜਰੇਕਰ, ਕਿੱਚਾ ਸੁਦੀਪ ਅਤੇ ਅਰਬਾਜ ਖਾਨ ਨਜ਼ਰ ਆਉਣ ਵਾਲੇ ਹਨ।
ਦਬੰਗ ਫ੍ਰੈਂਚਾਈਜ਼ੀ ਦੀ ਇਸ ਤੀਜੀ ਫ਼ਿਲਮ ਦਾ ਨਿਰਦੇਸ਼ਨ ਪ੍ਰਭੁਦੇਵ ਨੇ ਕੀਤਾ ਹੈ। ਇਹ ਫ਼ਿਲਮ 20 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਵਿਚ ਖ਼ਾਸ ਗੱਲ ਇਹ ਹੈ ਕਿ ਸਲਮਾਨ ਖ਼ਾਨ ਦੀਆਂ ਦੋ-ਦੋ ਲਵਸਟੋਰੀਜ਼ ਦੇਖਣ ਨੂੰ ਮਿਲਣਗੀਆਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।