
ਰਿਐਲਟੀ ਸ਼ੋਅ 'ਬਿੱਗ ਬਾਸ' ਆਪਣੇ ਸ਼ੁਰੁੂਆਤੀ ਦੌਰ ਤੋਂ ਹੀ ਕਾਫ਼ੀ ਚਰਚਾਵਾਂ ਵਿੱਚ ਹੈ। ਘਰ ਵਿੱਚ ਹੋ ਰਹੇ ਹਾਈਵੋਲਟੇਜ਼ ਡਰਾਮੇ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ
ਮੁੰਬਈ : ਰਿਐਲਟੀ ਸ਼ੋਅ 'ਬਿੱਗ ਬਾਸ' ਆਪਣੇ ਸ਼ੁਰੁੂਆਤੀ ਦੌਰ ਤੋਂ ਹੀ ਕਾਫ਼ੀ ਚਰਚਾਵਾਂ ਵਿੱਚ ਹੈ। ਘਰ ਵਿੱਚ ਹੋ ਰਹੇ ਹਾਈਵੋਲਟੇਜ਼ ਡਰਾਮੇ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ। ਸ਼ੋਅ ਨੂੰ ਮਿਲ ਰਹੇ ਜ਼ਬਰਦਸਤ ਰਿਸਪਾਂਸ ਨੂੰ ਦੇਖਦੇ ਹੋਏ ਮੇਕਰਸ ਨੇ ਇਹ ਫੈਸਲਾ ਲਿਆ ਹੈ ਕਿ ਇਸਦਾ ਫਿਨਾਲੇ ਕੁਝ ਸਮੇਂ ਲਈ ਅੱਗੇ ਵਧਾਇਆ ਜਾਵੇਗਾ।
Bigg Boss
ਪਹਿਲਾਂ 'ਬਿੱਗ ਬਾਸ13' ਦਾ ਫਿਨਾਲੇ 12 ਜਨਵਰੀ ਨੂੰ ਹੋਣ ਵਾਲਾ ਸੀ। ਉਥੇ ਹੀ ਹੁਣ ਸ਼ੋਅ ਦਾ ਫਿਨਾਲੇ 16 ਫਰਵਰੀ ਦੇ ਦਿਨ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਡੇਟਸ ਵਧਾਉਣ ਦੇ ਚਲਦੇ ਸ਼ੋਅ ਦੇ ਹੋਸਟ ਸਲਮਾਨ ਖਾਨ ਇਹ ਸ਼ੋਅ ਛੱਡ ਦੇਣ।
Bigg Boss
ਕਿਉਂਕਿ ਸਲਮਾਨ ਖਾਨ ਨੇ ਆਪਣੀ ਅਪਕਮਿੰਗ ਫਿਲਮ 'ਰਾਧੇ' ਲਈ ਪਹਿਲਾਂ ਤੋਂ ਹੀ ਡੇਟਸ ਬੁੱਕ ਕਰ ਰੱਖੀਆਂ ਹਨ ਅਤੇ 'ਬਿੱਗ ਬਾਸ' ਦੇ ਅੱਗੇ ਵਧਣ ਨਾਲ ਉਨ੍ਹਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ। ਜੇਕਰ ਸਲਮਾਨ ਇਹ ਸ਼ੋਅ ਛੱਡ ਦਿੰਦੇ ਹਨ ਤਾਂ 'ਬਿੱਗ ਬਾਸ 13 ਨੂੰ ਉਨ੍ਹਾਂ ਦੀ ਦੋਸਤ ਫਰਾਹ ਖਾਨ ਹੋਸਟ ਕਰ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।