
ਪਾਕਿਸਤਾਨੀ ਅਭਿਨੇਤਾ ਅਦਨਾਨ ਸਿੱਦੀਕੀ ਨੇ ਅਭਿਨੇਤਰੀ ਸ਼ਰਮੀਨ ਓਬੈਦ ਚਿਨੌਏ ਨੂੰ 'ਸਾਊਥ ਏਸ਼ੀਅਨ' ਟੈਗ ਕਰਨ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ
ਮੁੰਬਈ: ਮਸ਼ਹੂਰ ਅਦਾਕਾਰਾ ਪ੍ਰਿਅੰਕਾ ਚੋਪੜਾ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ 'ਚ ਹੈ। ਹਾਲ ਹੀ ਵਿਚ ਬਾਲੀਵੁੱਡ ਬਾਰੇ ਉਹਨਾਂ ਦੇ ਖੁਲਾਸੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ 'ਤੇ ਭਾਰਤੀ ਸਿਤਾਰਿਆਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਉਹਨਾਂ ਦੀ ਇਕ ਤਾਜ਼ਾ ਪੋਸਟ 'ਤੇ ਨਾ ਸਿਰਫ ਭਾਰਤ ਬਲਕਿ ਪਾਕਿਸਤਾਨੀ ਸੈਲੇਬਸ ਦੀ ਵੀ ਪ੍ਰਤੀਕਿਰਿਆ ਆਈ ਹੈ। ਦਰਅਸਲ ਪਾਕਿਸਤਾਨੀ ਅਭਿਨੇਤਾ ਅਦਨਾਨ ਸਿੱਦੀਕੀ ਨੇ ਅਭਿਨੇਤਰੀ ਸ਼ਰਮੀਨ ਓਬੈਦ ਚਿਨੌਏ ਨੂੰ 'ਸਾਊਥ ਏਸ਼ੀਅਨ' ਟੈਗ ਕਰਨ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ, ਜਿਸ ਕਾਰਨ ਉਹ ਸੁਰਖੀਆਂ 'ਚ ਆ ਗਈ ਹੈ।
ਇਹ ਵੀ ਪੜ੍ਹੋ: ਵਿਰਾਟ ਕੋਹਲੀ ਨਹੀਂ ਸਗੋਂ ਇਹ ਦਿੱਗਜ ਹੈ IPL ਦਾ GOAT, ਏਬੀ ਡਿਵਿਲੀਅਰਜ਼ ਨੇ ਦੱਸਿਆ ਨਾਂ
ਪਾਕਿਸਤਾਨੀ ਅਭਿਨੇਤਾ ਨੇ ਇਕ ਟਵੀਟ ਵਿਚ ਲਿਖਿਆ, 'ਪ੍ਰਿਅੰਕਾ ਚੋਪੜਾ, ਮੈਂ ਤੁਹਾਨੂੰ ਪੂਰੇ ਸਨਮਾਨ ਨਾਲ ਪੁੱਛਣਾ ਚਾਹੁੰਦਾ ਹਾਂ ਕਿ ਪਹਿਲਾਂ ਤੁਸੀਂ ਆਪਣੇ ਗਿਆਨ ਨੂੰ ਠੀਕ ਕਰੋ ਕਿ ਸ਼ਰਮੀਨ ਓਬੈਦ ਚਿਨੌਏ ਪਹਿਲੇ ਪਾਕਿਸਤਾਨੀ ਹਨ। ਬਿਲਕੁਲ ਉਸੇ ਤਰ੍ਹਾਂ ਜਿਵੇਂ ਦੱਖਣੀ ਏਸ਼ੀਆਈ ਹੋਣ ਦਾ ਦਾਅਵਾ ਕਰਨ ਤੋਂ ਪਹਿਲਾਂ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਹੈ ਤਾਂ, ਤੁਸੀਂ ਆਪਣੀ ਭਾਰਤੀ ਨਾਗਰਿਕਤਾ ਦਾ ਪ੍ਰਦਰਸ਼ਨ ਕਰਦੇ ਹੋ’।
ਇਹ ਵੀ ਪੜ੍ਹੋ: IPL 2023: ਸਨਰਾਈਜ਼ਰਜ਼ ਹੈਦਰਾਬਾਦ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 23 ਦੌੜਾਂ ਨਾਲ ਹਰਾਇਆ
ਦਰਅਸਲ ਮਾਮਲਾ ਇਹ ਹੈ ਕਿ ਹਾਲ ਹੀ 'ਚ ਅਦਾਕਾਰਾ ਨੇ ਇੰਸਟਾਗ੍ਰਾਮ ਸਟੋਰੀਜ਼ 'ਤੇ ਸ਼ਰਮੀਨ ਨੂੰ ਸਟਾਰ ਵਾਰਜ਼ ਦਾ ਨਿਰਦੇਸ਼ਨ ਕਰਨ ਲਈ ਵਧਾਈ ਦਿੱਤੀ ਹੈ। ਇਸ ਵਿਚ, ਉਸ ਨੇ ਲਿਖਿਆ, 'ਪਹਿਲੀ ਵਾਰ ਇਕ ਔਰਤ ਸਟਾਰ ਵਾਰਜ਼ ਫਿਲਮ ਦਾ ਨਿਰਦੇਸ਼ਨ ਕਰ ਰਹੀ ਹੈ ਅਤੇ ਉਹ ਦੱਖਣੀ ਏਸ਼ੀਆਈ ਹੈ! ਸ਼ਰਮੀਨ ਇਕ ਸ਼ਾਨਦਾਰ ਇਤਿਹਾਸਕ ਪਲ ਹੈ। ਮੈਨੂੰ ਤੁਹਾਡੇ 'ਤੇ ਮਾਣ ਹੈ ਮੇਰੇ ਦੋਸਤ। ਪ੍ਰਮਾਤਮਾ ਤੁਹਾਡੀ ਹਰ ਤਰ੍ਹਾਂ ਨਾਲ ਮਦਦ ਕਰੇ’। ਇਸ ਦੇ ਨਾਲ ਹੀ ਪ੍ਰਿਅੰਕਾ ਤੋਂ ਇਲਾਵਾ ਕਈ ਸੈਲੇਬਸ ਨੇ ਉਹਨਾਂ ਨੂੰ ਵਧਾਈ ਦਿੱਤੀ।
With due respect, @priyankachopra . Sharmeen Obaid Chinoy is a Pakistani first just to brush up your knowledge. Much like the way you flaunt your Indian nationality whenever you get the opportunity before claiming to be a South Asian.???????? pic.twitter.com/B7wy8gD8QB
ਇਹ ਵੀ ਪੜ੍ਹੋ: CBI ਵਲੋਂ ਤਲਬ ਕੀਤੇ ਜਾਣ ’ਤੇ ਬੋਲੇ ਕੇਜਰੀਵਾਲ, “ਜੇ ਮੈਂ ਭ੍ਰਿਸ਼ਟਾਚਾਰੀ ਹਾਂ ਤਾਂ ਦੁਨੀਆਂ ’ਚ ਕੋਈ ਇਮਾਨਦਾਰ ਨਹੀਂ”
ਇਸ 'ਚ ਕਈ ਪਾਕਿਸਤਾਨੀ ਸੈਲੇਬਸ ਵੀ ਸ਼ਾਮਲ ਹੋਏ, ਜਿਸ 'ਚ ਮੇਹਵਿਸ਼ ਹਯਾ, ਵਜਾਹਤ ਰਾਊਫ ਅਤੇ ਅਦਨਾਨ ਮਲਿਕ ਵਰਗੇ ਪਾਕਿਸਤਾਨੀ ਸਿਤਾਰਿਆਂ ਨੇ ਉਹਨਾਂ ਦਾ ਸਾਥ ਦਿੱਤਾ। ਦੱਸ ਦੇਈਏ ਕਿ ਪਾਕਿਸਤਾਨੀ ਮੂਲ ਦੀ ਕੈਨੇਡੀਅਨ ਸ਼ਰਮੀਨ ਡੇਜ਼ੀ ਰਿਡਲੇ ਦੀ ਸਟਾਰ ਵਾਰਜ਼ ਨੂੰ ਡਾਇਰੈਕਟ ਕਰਦੀ ਨਜ਼ਰ ਆਵੇਗੀ। ਇਹ ਫਿਲਮ 2019 'ਚ ਸਟਾਰ ਵਾਰਜ਼: ਰਾਈਜ਼ ਆਫ ਸਕਾਈਵਾਕਰ ਤੋਂ ਬਾਅਦ ਦੀ ਕਹਾਣੀ 'ਤੇ ਆਧਾਰਿਤ ਹੋਵੇਗੀ।