
ਪ੍ਰਿਯੰਕਾ ਨੇ ਬ੍ਰਿਟਿਸ਼ ਵੋਗ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੀ ਬੇਟੀ ਦਾ ਜਨਮ ਬਹੁਤ ਜਲਦੀ ਹੋ ਗਿਆ ਸੀ।
ਮੁੰਬਈ: ਪ੍ਰਿਯੰਕਾ ਚੋਪੜਾ ਭਾਰਤੀ ਸਿਨੇਮਾ ਦੀ ਇਕਲੌਤੀ ਅਭਿਨੇਤਰੀ ਹੈ ਜੋ 40 ਤੋਂ ਵੱਧ ਅੰਤਰਰਾਸ਼ਟਰੀ ਮੈਗਜ਼ੀਨਾਂ 'ਤੇ ਦਿਖਾਈ ਦਿੱਤੀ ਹੈ ਅਤੇ ਇਸ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਦਾ ਨਵੀਨਤਮ ਐਡੀਸ਼ਨ ਬ੍ਰਿਟਿਸ਼ ਵੋਗ ਕਵਰ ਹੈ, ਜਿਸ ਵਿਚ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ। ਇਸ ਵਿਚ ਉਹ ਆਪਣੀ ਧੀ ਨਾਲ ਨਜ਼ਰ ਆ ਰਹੀ ਹੈ। ਪ੍ਰਿਯੰਕਾ ਬ੍ਰਿਟਿਸ਼ ਵੋਗ ਦੇ ਕਵਰ ’ਤੇ ਦਿਖਾਈ ਦੇਣ ਵਾਲੀ ਪਹਿਲੀ ਭਾਰਤੀ ਅਭਿਨੇਤਰੀ ਬਣ ਗਈ ਹੈ।
ਬਾਲੀਵੁੱਡ ਅਦਾਕਾਰਾ ਨੇ ਹਾਲ ਹੀ ਵਿਚ ਲਾਸ ਏਂਜਲਸ ’ਚ ਆਪਣੇ ਸਾਥੀ ਅਕੈਡਮੀ ਮੈਂਬਰਾਂ ਲਈ ਆਸਕਰ ਨਾਮਜ਼ਦ ਐਸਐਸ ਰਾਜਾਮੌਲੀ ਦੀ 'ਆਰਆਰਆਰ' ਦੀ ਵਿਸ਼ੇਸ਼ ਸਕ੍ਰੀਨਿੰਗ ਦੀ ਮੇਜ਼ਬਾਨੀ ਕੀਤੀ। ਫਿਲਮ ਨੇ ਸਰਵੋਤਮ ਮੂਲ ਗੀਤ ਦਾ ਪੁਰਸਕਾਰ ਵੀ ਜਿੱਤਿਆ ਅਤੇ ਪ੍ਰਿਯੰਕਾ ਨੇ ਇਸ ਨੂੰ ਮਾਣ, ਸਨਮਾਨ ਅਤੇ ਇਕ ਵੱਡੀ ਮੁਸਕਰਾਹਟ ਨਾਲ ਆਪਣੇ ਵਿਸ਼ਵਵਿਆਪੀ ਦਰਸ਼ਕਾਂ ਨਾਲ ਸਾਂਝਾ ਕੀਤਾ।
Priyanka Chopra becomes first Indian actor to feature on British Vogue magazine cover
ਪ੍ਰਿਯੰਕਾ ਨੇ ਬ੍ਰਿਟਿਸ਼ ਵੋਗ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੀ ਬੇਟੀ ਦਾ ਜਨਮ ਬਹੁਤ ਜਲਦੀ ਹੋ ਗਿਆ ਸੀ। ਉਹ ਕਹਿੰਦੀ ਹੈ, 'ਜਦੋਂ ਉਹ ਪੈਦਾ ਹੋਈ ਤਾਂ ਮੈਂ ਆਪਰੇਸ਼ਨ ਰੂਮ ਵਿਚ ਸੀ। ਉਹ ਮੇਰੇ ਹੱਥ ਨਾਲੋਂ ਵੀ ਛੋਟੀ ਸੀ। ਮੈਂ ਦੇਖਿਆ ਕਿ ਕਿਵੇਂ ਨਰਸਾਂ ਇੰਟੈਂਸਿਵ ਕੇਅਰ ਵਿਚ ਬੱਚੇ ਦੀ ਦੇਖਭਾਲ ਕਰਦੀਆਂ ਹਨ। ਉਹ ਰੱਬ ਦਾ ਕੰਮ ਕਰਦੇ ਹਨ। ਜਦੋਂ ਉਹ ਧੀ ਨੂੰ ਸੰਭਾਲ ਰਹੇ ਸੀ ਤਾਂ ਨਿਕ ਅਤੇ ਮੈਂ ਉੱਥੇ ਖੜ੍ਹੇ ਸੀ’।