Ankita Lokhande News: Bigg Boss 17 ਤੋਂ ਬਾਅਦ ਤਣਾਅ ਦਾ ਸ਼ਿਕਾਰ ਹੋਈ ਸੀ ਅੰਕਿਤਾ ਲੋਖੰਡੇ; ਦਸਿਆ ਕਿਸ ਦੀ ਮਦਦ ਨਾਲ ਹੋਈ ਠੀਕ
Published : Apr 15, 2024, 3:17 pm IST
Updated : Apr 15, 2024, 3:17 pm IST
SHARE ARTICLE
Ankita Lokhande Reveals Facing Anxiety And Depression After Bigg Boss 17
Ankita Lokhande Reveals Facing Anxiety And Depression After Bigg Boss 17

ਤਣਾਅ ਅਤੇ ਚਿੰਤਾ ਬਾਰੇ ਗੱਲ ਕਰਦਿਆਂ ਅੰਕਿਤਾ ਲੋਖੰਡੇ ਨੇ ਕਿਹਾ, 'ਬਿੱਗ ਬੌਸ' ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਵੀ ਮੇਰੇ ਲਈ ਚੀਜ਼ਾਂ ਆਸਾਨ ਨਹੀਂ ਸਨ'

Ankita Lokhande News: ਮਸ਼ਹੂਰ ਟੀਵੀ ਅਦਾਕਾਰਾ ਅੰਕਿਤਾ ਲੋਖੰਡੇ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਹਾਲ ਹੀ 'ਚ ਅੰਕਿਤਾ ਲੋਖੰਡੇ ਅਪਣੇ ਪਤੀ ਵਿੱਕੀ ਜੈਨ ਨਾਲ ਮਿਊਜ਼ਿਕ ਵੀਡੀਓ 'ਲਾ ਪਿਲਾ ਦੇ' 'ਚ ਨਜ਼ਰ ਆਈ ਸੀ। ਇਸ ਤੋਂ ਪਹਿਲਾਂ ਅੰਕਿਤਾ ਅਤੇ ਵਿੱਕੀ 'ਬਿੱਗ ਬੌਸ 17' 'ਚ ਬਤੌਰ ਪ੍ਰਤੀਯੋਗੀ ਇਕੱਠੇ ਹਿੱਸਾ ਲੈ ਚੁੱਕੇ ਹਨ। ਹਾਲ ਹੀ 'ਚ ਅੰਕਿਤਾ ਨੂੰ ਇਕ ਇੰਟਰਵਿਊ ਦੌਰਾਨ ਡਿਪ੍ਰੈਸ਼ਨ ਬਾਰੇ ਖੁੱਲ੍ਹ ਕੇ ਗੱਲ ਕਰਦੇ ਦੇਖਿਆ ਗਿਆ।

ਅੰਕਿਤਾ ਲੋਖੰਡੇ ਮਸ਼ਹੂਰ ਟੀਵੀ ਅਭਿਨੇਤਰੀਆਂ ਵਿਚੋਂ ਇਕ ਹੈ। ਹਾਲ ਹੀ 'ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅੰਕਿਤਾ ਨੇ ਖੁਲਾਸਾ ਕੀਤਾ ਕਿ 'ਬਿੱਗ ਬੌਸ' ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਉਹ ਤਣਾਅ ਅਤੇ ਚਿੰਤਾ ਦਾ ਸ਼ਿਕਾਰ ਹੋ ਗਈ ਸੀ। ਅਭਿਨੇਤਰੀ ਨੇ ਕਿਹਾ, 'ਬਿੱਗ ਬੌਸ' ਦੌਰਾਨ ਹੀ ਮੈਨੂੰ ਇਹ ਮਹਿਸੂਸ ਹੋਣ ਲੱਗਿਆ ਕਿ ਮੈਂ ਰਾਤ ਨੂੰ ਸੌਂ ਨਹੀਂ ਪਾ ਰਹੀ ਹਾਂ ਅਤੇ ਮੈਂ ਇਸ ਗੱਲ ਦਾ ਜ਼ਿਕਰ ਵਿੱਕੀ ਨਾਲ ਕਈ ਵਾਰ ਕੀਤਾ ਸੀ।'

ਅੰਕਿਤਾ ਲੋਖੰਡੇ ਨੇ ਅੱਗੇ ਕਿਹਾ, 'ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੀ ਹਾਂ ਕਿ ਮੈਨੂੰ ਵਿੱਕੀ ਵਰਗਾ ਸਾਥੀ ਮਿਲਿਆ ਹੈ। ਵਿੱਕੀ ਮੈਨੂੰ ਅਤੇ ਮੇਰੇ ਕੰਮ ਨੂੰ ਸਮਝਦਾ ਹੈ ਅਤੇ ਇਹ ਸਾਡੇ ਰਿਸ਼ਤੇ ਦੀ ਸੱਭ ਤੋਂ ਖੂਬਸੂਰਤ ਗੱਲ ਹੈ। ਜਦੋਂ ਵੀ ਮੈਂ ਪਰੇਸ਼ਾਨ ਹੁੰਦੀ ਹਾਂ, ਵਿੱਕੀ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲਦਾ ਹੈ’।

ਤਣਾਅ ਅਤੇ ਚਿੰਤਾ ਬਾਰੇ ਗੱਲ ਕਰਦਿਆਂ ਅੰਕਿਤਾ ਲੋਖੰਡੇ ਨੇ ਕਿਹਾ, 'ਬਿੱਗ ਬੌਸ' ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਵੀ ਮੇਰੇ ਲਈ ਚੀਜ਼ਾਂ ਆਸਾਨ ਨਹੀਂ ਸਨ। ਲੋਕ ਵੱਖ-ਵੱਖ ਤਰੀਕਿਆਂ ਨਾਲ ਸਵਾਲ ਪੁੱਛਦੇ ਸਨ ਅਤੇ ਮੈਂ ਉਨ੍ਹਾਂ ਸਵਾਲਾਂ ਤੋਂ ਪਰੇਸ਼ਾਨ ਸੀ, ਪਰ ਵਿੱਕੀ ਅਤੇ ਮੇਰੇ ਪਰਿਵਾਰ ਦੀ ਮਦਦ ਨਾਲ ਅੱਜ ਮੈਂ ਬਿਲਕੁਲ ਠੀਕ ਹਾਂ। '

ਅੰਕਿਤਾ ਲੋਖੰਡੇ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਅਪਣੇ ਪਤੀ ਵਿੱਕੀ ਨਾਲ ਮਿਊਜ਼ਿਕ ਵੀਡੀਉ 'ਲਾ ਪਿਲਾ ਦੇ' 'ਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਉਹ ਰਣਦੀਪ ਹੁੱਡਾ ਦੀ ਫਿਲਮ 'ਵੀਰ ਸਾਵਰਕਰ' 'ਚ ਵੀ ਨਜ਼ਰ ਆ ਚੁੱਕੀ ਹੈ।

(For more Punjabi news apart from Ankita Lokhande Reveals Facing Anxiety And Depression After Bigg Boss 17, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement