
ਉਨ੍ਹਾਂ ਨੇ ਸਾਰਿਆਂ ਦਾ ਧਨਵਾਦ ਕੀਤਾ ਹੈ
ਨਵੀਂ ਦਿੱਲੀ: ਬਾਲੀਵੁਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਸੰਸਦ ਮੈਂਬਰ ਰਾਘਵ ਚੱਢਾ ਦੀ ਕੁੜਮਾਈ ਤੋਂ ਬਾਅਦ ਉਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਲਗਾਤਾਰ ਵਧਾਈਆਂ ਦਿਤੀਆਂ ਜਾ ਰਹੀਆਂ ਹਨ। ਉਨ੍ਹਾਂ ਦੀਆਂ ਤਸਵੀਰਾਂ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਸਾਰਿਆਂ ਦਾ ਧਨਵਾਦ ਕੀਤਾ ਹੈ।
ਇਹ ਵੀ ਪੜ੍ਹੋ: BSE ਨੇ ਸੈਂਸੈਕਸ, ਬੈਂਕੈਕਸ ਫਿਊਚਰਜ਼ ਕੰਟਰੈਕਟਸ ਨੂੰ ਦੁਬਾਰਾ ਕੀਤਾ ਪੇਸ਼
ਪਰਿਣੀਤੀ ਚੋਪੜਾ ਨੇ ਲਿਖਿਆ ਹੈ, 'ਰਾਘਵ ਅਤੇ ਮੈਂ ਬਹੁਤ ਖੁਸ਼ਕਿਸਮਤ ਹਾਂ, ਪਿਛਲੇ ਕੁੱਝ ਹਫ਼ਤਿਆਂ ਤੋਂ ਸਾਨੂੰ ਇੰਨੀ ਪਾਜ਼ੇਟੀਵਿਟੀ ਅਤੇ ਪਿਆਰ ਮਿਲਿਆ ਹੈ। ਅਸੀਂ ਦੋਵੇਂ ਵੱਖ-ਵੱਖ ਦੁਨੀਆਂ ਤੋਂ ਆਏ ਹਾਂ ਅਤੇ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਨਾਲ-ਨਾਲ ਸਾਡੀ ਦੁਨੀਆਂ ਵੀ ਇਕ ਹੋ ਗਈ ਹੈ। ਜਿੰਨਾ ਵੱਡਾ ਪ੍ਰਵਾਰ ਮਿਲਿਆ ਹੈ, ਉਸ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਸੀ’।
ਇਹ ਵੀ ਪੜ੍ਹੋ: ਅਬੋਹਰ 'ਚ ਕੈਂਟਰ 'ਤੇ ਡਿੱਗਿਆ ਦਰਖੱਤ, ਬੁਰੀ ਤਰ੍ਹਾਂ ਅੰਦਰ ਫਸਿਆ ਡਰਾਈਵਰ
ਉਨ੍ਹਾਂ ਅੱਗੇ ਲਿਖਿਆ, ‘ਮੀਡੀਆ ਵਿਚ ਸਾਡੇ ਦੋਸਤਾਂ ਦਾ ਵਿਸ਼ੇਸ਼ ਧਨਵਾਦ। ਉਸ ਖ਼ਾਸ ਦਿਨ 'ਤੇ ਸਾਡੇ ਨਾਲ ਰਹਿਣ ਅਤੇ ਸਾਡਾ ਹੌਸਲਾ ਵਧਾਉਣ ਲਈ ਤੁਹਾਡਾ ਸਾਰਿਆਂ ਦਾ ਧਨਵਾਦ’। ਜ਼ਿਕਰਯੋਗ ਹੈ ਕਿ ਪਰਿਣੀਤੀ ਚੋਪੜਾ ਪਿਛਲੇ ਕਈ ਦਿਨਾਂ ਤੋਂ ਰਾਘਵ ਚੱਢਾ ਨਾਲ ਅਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ਵਿਚ ਸੀ। ਦੋਹਾਂ ਨੂੰ ਲੰਚ ਡੇਟ ’ਤੇ ਅਤੇ ਕਦੇ ਆਈਪੀਐਲ ਮੈਚ ਦੇਖਦੇ ਹੋਏ ਦੇਖਿਆ ਗਿਆ ਸੀ ਪਰ ਜੋੜੇ ਨੇ ਕਦੇ ਵੀ ਅਪਣੇ ਰਿਸ਼ਤੇ ’ਤੇ ਮੋਹਰ ਨਹੀਂ ਲਗਾਈ। ਹਾਲਾਂਕਿ ਹੁਣ ਦੋਹਾਂ ਦੀ ਕੁੜਮਾਈ ਹੋ ਗਈ ਹੈ।