
ਸੁਸ਼ਾਂਤ ਦੀ ਖੁਦਕੁਸ਼ੀ ਤੋਂ ਬਾਅਦ ਫਿਲਹਾਲ ਰੇਹਾ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ
ਮੁੰਬਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਰਾਜਪੂਤ ਵੱਲੋਂ ਖੁਦਕੁਸ਼ੀ ਕੀਤੇ ਜਾਣ ਮਗਰੋਂ ਬਾਲੀਵੁੱਡ 'ਚ ਇਕ ਵਾਰ ਫੇਰ ਸੰਨਾਟਾ ਛਾਅ ਗਿਆ ਹੈ। ਕਿਹਾ ਜਾ ਰਿਹਾ ਕਿ ਸੁਸ਼ਾਂਤ ਨੇ ਡਿਪਰੈਸ਼ਨ ਦੇ ਚੱਲਦਿਆਂ ਇਹ ਕਦਮ ਚੁੱਕਿਆ। ਸੁਸ਼ਾਂਤ ਰਾਜਪੂਤ ਤੇ ਅਦਾਕਾਰਾ ਰੇਹਾ ਚਕਰਵਰਤੀ ਦੇ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿਣ ਦੀ ਵੀ ਚਰਚਾ ਹੈ। ਅਜਿਹੇ 'ਚ ਖ਼ਬਰਾਂ ਨੇ ਕਿ ਰੇਹਾ ਪਿਛਲੇ ਕੁਝ ਦਿਨਾਂ ਤਕ ਸੁਸ਼ਾਂਤ ਦੇ ਨਾਲ ਸੀ, ਹਾਲਾਂਕਿ ਸੁਸ਼ਾਂਤ ਦੀ ਖੁਦਕੁਸ਼ੀ ਤੋਂ ਬਾਅਦ ਫਿਲਹਾਲ ਰੇਹਾ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ।
Sushant Singh Rajput
ਮੰਨਿਆ ਜਾਂਦਾ ਕਿ ਸੁਸ਼ਾਂਤ ਤੇ ਰੇਹਾ ਇਕ ਦੂਜੇ ਦੇ ਕਾਫੀ ਨੇੜੇ ਸਨ। ਅਜਿਹੇ ‘ਚ ਉਨ੍ਹਾਂ ਦੀ ਇਕੱਠਿਆਂ ਦੀ ਤਸਵੀਰ ਵੀ ਖੂਬ ਵਾਇਰਲ ਹੋ ਰਹੀ ਹੈ। ਦੱਸ ਦਈਏ ਕੀ 'ਐਮਐਸ ਧੋਨੀ : ਦ ਅਨਟੋਲਡ ਸਟੋਰੀ' ਫ਼ਿਲਮ ਵਿਚ ਉਨ੍ਹਾਂ ਦਾ ਰੋਲ ਬਹੁਤ ਹੀ ਚੁਨੌਤੀ ਭਰਪੂਰ ਸੀ। ਅਜਿਹੇ ਚੁਨੌਤੀ ਭਰੇ ਕਿਰਦਾਰ ਨਿਭਾਉਣ ਵਾਲਾ ਸਖ਼ਤ ਜ਼ਿੰਦਗੀ ਦੀ ਜੰਗ ਹਾਰਦਿਆਂ ਖੁਦਕੁਸ਼ੀ ਵਰਗਾ ਕਦਮ ਵੀ ਚੁੱਕ ਸਕਦਾ ਹੈ, ਇਹ ਗੱਲ ਕਿਸੇ ਦੇ ਵੀ ਗਲੇ ਨਹੀਂ ਉਤਰ ਰਹੀ। ਫ਼ਿਲਮ ਐਮਐਸ ਧੋਨੀ 'ਚ ਸੁਸ਼ਾਂਤ ਦੇ ਵਾਲਾਂ ਦਾ ਸਟਾਈਲ ਫ਼ਿਲਮ ਦੇ ਦਿੱਗਜ ਵਿਕੇਟਕੀਪਰ ਬੱਲੇਬਾਜ਼ ਦੀ ਤਰ੍ਹਾਂ ਬਣਾਇਆ ਗਿਆ ਸੀ।
Sushant Singh Rajput
ਇਸ ਲਈ ਉਨ੍ਹਾਂ ਨੂੰ ਕਈ ਕਈ ਘੰਟੇ ਵਿਕੇਟਕੀਪਿੰਗ ਕਰਨੀ ਪਈ ਸੀ। ਉਨ੍ਹਾਂ ਨੇ ਕਈ ਵੀਡੀਓ ਵੇਖੇ ਅਤੇ ਸਖ਼ਤ ਮਿਹਨਤ ਤੋਂ ਬਾਅਦ ਇਸ ਕਿਰਦਾਰ ਨੂੰ ਨਿਖਾਰ ਕੇ ਅਮਲੀ ਜਾਮਾ ਪਹਿਨਾਇਆ। ਸੁਸ਼ਾਂਤ ਨੂੰ ਧੋਨੀ ਤੇ ਕਿਰਦਾਰ ਲਈ ਸਾਬਕਾ ਭਾਰਤੀ ਵਿਕਟਕੀਪਰ ਕਿਰਨ ਮੋਰੇ ਤੋਂ ਸਿਖਲਾਈ ਲੈਣੀ ਪਈ ਸੀ। ਇੱਥੋਂ ਤਕ ਕਿ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਿਖਲਾਈ ਦੌਰਾਨ ਕਿਰਨ ਦੇ ਹੱਥਾਂ ਵਿਚ ਇਕ ਸੋਟੀ ਹੁੰਦੀ ਸੀ। ਉਹ ਰੋਜ਼ਾਨਾ ਧੁੱਪ ਵਿਚ ਸੁਸ਼ਾਂਤ ਤੋਂ ਵਿਕਟਕੀਪਿੰਡ ਦਾ ਅਭਿਆਸ ਕਰਵਾਉਂਦੇ ਸਨ।
Sushant Singh Rajput
ਸਿਖਲਾਈ ਦੀ ਸਖ਼ਤੀ ਦਾ ਅੰਦਾਜ਼ਾ ਇਸੇ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਇਸ ਦੌਰਾਨ ਸੁਸ਼ਾਂਤ ਦੀਆਂ ਦੋ ਉਂਗਲਾਂ ਵੀ ਟੁੱਟ ਗਈਆਂ ਸਨ। ਇਸ ਤੋਂ ਇਲਾਵਾ ਸੁਸ਼ਾਂਤ ਅਪਣੀ ਪਹਿਲੀ ਫ਼ਿਲਮ 'ਕਾ ਪੋ ਚੀ' ਵਿਚ ਵੀ ਕ੍ਰਿਕਟਰ ਦੀ ਭੂਮਿਕਾ 'ਚ ਨਜ਼ਰ ਆਏ ਸਨ। ਸੁਸ਼ਾਂਤ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਸ ਨੂੰ ਖੁਦ ਨੂੰ ਵੀ ਨਹੀਂ ਪਤਾ ਕਿ ਉਸ ਨੂੰ ਧੋਨੀ ਦੀ ਭੂਮਿਕਾ ਲਈ ਕਿਉਂ ਚੁਣਿਆ ਗਿਆ ਸੀ। ਉਸ ਨੂੰ ਇਹ ਕਿਰਦਾਰ ਇੰਨਾ ਪਸੰਦ ਆਇਆ ਕਿ ਉਸ ਨੇ ਕਦੇ ਇਸ ਬਾਰੇ ਪੁਛਿਆ ਵੀ ਨਹੀਂ ਸੀ।
Sushant Singh Rajput
ਇਕ ਨਿਊਜ਼ ਰਿਪੋਰਟ ਮੁਤਾਬਕ ਜਦੋਂ ਨੀਰਜ ਪਾਂਡੇ 'ਬੇਬੀ' ਦੀ ਸ਼ੂਟਿੰਗ ਕਰ ਰਹ ਸਨ ਤਾਂ ਧੋਨੀ ਦੇ ਮੈਨੇਜਰ ਪਾਂਡੇ ਨੇ ਉਨ੍ਹਾਂ ਨੂੰ ਧੋਨੀ ਦੇ ਜੀਵਨ 'ਤੇ ਅਧਾਰਤ ਇਕ ਫ਼ਿਲਮ ਬਣਾਉਣ ਬਾਰੇ ਦਸਿਆ। ਇਸ ਫ਼ਿਲਮ ਨੂੰ ਧੋਨੀ ਦੀ ਮਨਜ਼ੂਰੀ ਲੈਣ 'ਚ ਕਾਫ਼ੀ ਸਮਾਂ ਲੱਗ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਲੁੱਕ, ਸ਼ਾਟ ਲਗਾਉਣ ਅਤੇ ਫ਼ਿਲਮ 'ਚ ਉਸ ਦੇ ਕਿਰਦਾਰ ਵਿਚ ਕੋਈ ਕਮੀ ਨਾ ਰਹਿ ਜਾਵੇ, ਇਸ ਲਈ ਸੁਸ਼ਾਂਤ ਨੇ ਧੋਨੀ ਨਾਲ ਕਈ ਮੁਲਾਕਾਤਾਂ ਕੀਤੀਆਂ। ਕੁਲ ਮਿਲਾ ਕੇ ਸੁਸ਼ਾਂਤ ਨੂੰ ਫ਼ਿਲਮ ਵਿਚਲਾ ਕਿਰਦਾਰ ਨਿਭਾਉਣ ਲਈ ਭਰਪੂਰ ਚੁਨੌਤੀਆਂ ਤੋਂ ਇਲਾਵਾ ਸਖ਼ਤ ਮਿਹਨਤ ਕਰਨੀ ਪਈ ਸੀ
Sushant Singh Rajput
ਜਿਸ ਦੀ ਬਦੌਲਤ ਇਹ ਫ਼ਿਲਮ ਸੁਪਰਹਿੰਟ ਸਾਬਤ ਹੋਈ ਸੀ। ਹੁਣ ਜਦੋਂ ਉਹ ਸਾਡੇ ਵਿਚ ਨਹੀਂ ਰਹੇ, ਤਾਂ ਉਨ੍ਹਾਂ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਖ਼ਬਰਾਂ ਮੁਤਾਬਕ ਉਹ ਪਿਛਲੇ ਛੇ ਮਹੀਨੇ ਤੋਂ ਡਿਪਰੈਂਸ਼ਨ ਵਿਚ ਸਨ। ਉਹ ਇਸ ਤਰ੍ਹਾਂ ਖੁਦਕੁਸ਼ੀ ਕਰ ਸਕਦਾ ਹੈ, ਇਸ ਬਾਰੇ ਤਾਂ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ। ਮੀਡੀਆ 'ਚ ਆ ਰਹੀਆਂ ਖ਼ਬਰਾਂ ਮੁਤਾਬਕ ਉਸ ਦੇ ਦੋਸਤ ਦਰਵਾਜ਼ਾ ਤੋੜ ਕੇ ਅੰਦਰ ਪਹੁੰਚੇ ਜਿਥੇ ਸੁਸ਼ਾਂਤ ਦੀ ਪੱਖੇ ਨਾਲ ਲਟਕਦੀ ਲਾਸ਼ ਮਿਲੀ। ਫ਼ਿਲਹਾਲ ਪੁਲਿਸ ਮੁਢਲੀ ਜਾਂਚ ਕਰ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।