ਸੁਸ਼ਮਿਤਾ ਸੇਨ ਤੇ ਲਲਿਤ ਮੋਦੀ ਕਰਵਾਉਣਗੇ ਵਿਆਹ, ਲਲਿਤ ਮੋਦੀ ਨੇ ਸਾਂਝੀ ਕੀਤੀ ਪੋਸਟ
Published : Jul 15, 2022, 11:38 am IST
Updated : Jul 15, 2022, 2:01 pm IST
SHARE ARTICLE
Sushmita Sen is dating Lalit Modi
Sushmita Sen is dating Lalit Modi

ਲਲਿਤ ਮੋਦੀ ਨੇ ਸੋਸ਼ਲ ਮੀਡੀਆ 'ਤੇ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਹਨ, ਜਿਸ ਤੋਂ ਪਹਿਲਾਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਦੋਵਾਂ ਦਾ ਵਿਆਹ ਹੋ ਗਿਆ ਹੈ

 


ਮੁੰਬਈ: ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਅਤੇ ਲਲਿਤ ਮੋਦੀ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਲਲਿਤ ਮੋਦੀ ਨੇ ਖੁਦ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਲਲਿਤ ਮੋਦੀ ਨੇ ਸੋਸ਼ਲ ਮੀਡੀਆ 'ਤੇ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਹਨ, ਜਿਸ ਤੋਂ ਪਹਿਲਾਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਦੋਵਾਂ ਦਾ ਵਿਆਹ ਹੋ ਗਿਆ ਹੈ ਪਰ ਕੁਝ ਸਮੇਂ ਬਾਅਦ ਉਹਨਾਂ ਨੇ ਸਪੱਸ਼ਟ ਕੀਤਾ ਕਿ ਉਹ ਰਿਲੇਸ਼ਨਸ਼ਿਪ 'ਚ ਹਨ। ਇਸ ਤੋਂ ਬਾਅਦ ਉਹਨਾਂ ਕਿਹਾ ਸੀ ਕਿ ਉਹ ਜਲਦ ਹੀ ਵਿਆਹ ਕਰਨਗੇ।

Lalit Modi shares pictures with Sushmita SenLalit Modi shares pictures with Sushmita Sen

ਮੀਡੀਆ ਰਿਪੋਰਟਾਂ ਅਨੁਸਾਰ 18 ਸਾਲ ਦੀ ਉਮਰ 'ਚ ਮਿਸ ਇੰਡੀਆ ਅਤੇ 19 ਸਾਲ ਦੀ ਉਮਰ 'ਚ ਮਿਸ ਯੂਨੀਵਰਸ ਬਣੀ ਸੁਸ਼ਮਿਤਾ ਆਪਣੀ ਪਹਿਲੀ ਫਿਲਮ ਤੋਂ ਹੀ ਆਪਣੇ ਅਫੇਅਰਜ਼ ਨੂੰ ਲੈ ਕੇ ਚਰਚਾ 'ਚ ਹੈ। ਨਿਰਦੇਸ਼ਕ ਵਿਕਰਮ ਭੱਟ ਸੁਸ਼ਮਿਤਾ ਦੀ ਪਹਿਲੀ ਫਿਲਮ 'ਦਸਤਕ' ਦੇ ਲੇਖਕ ਸਨ। ਦੋਹਾਂ ਦਾ ਨਾਂ ਕਾਫੀ ਜੁੜਿਆ ਸੀ ਅਤੇ ਸਾਲਾਂ ਤੱਕ ਸੁਰਖੀਆਂ 'ਚ ਰਿਹਾ। 1996 'ਚ ਸ਼ੁਰੂ ਹੋਇਆ ਰਿਸ਼ਤਿਆਂ ਦਾ ਇਹ ਸਿਲਸਿਲਾ 2021 'ਚ ਰੋਹਮਨ ਸ਼ਾਲ ਨਾਲ ਬ੍ਰੇਕਅੱਪ ਤੱਕ ਜਾਰੀ ਰਿਹਾ। ਸੁਸ਼ਮਿਤਾ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹੀ। ਉਹ ਵਿਆਹ ਦੇ ਸਵਾਲ ਨੂੰ ਹਮੇਸ਼ਾ ਟਾਲਦੀ ਰਹੀ ਪਰ ਦੋ ਬੇਟੀਆਂ ਨੂੰ ਗੋਦ ਲੈ ਕੇ ਉਹਨਾਂ ਦੀ ਜ਼ਿੰਮੇਵਾਰੀ ਸੰਭਾਲਣ 'ਤੇ ਵੀ ਉਸ ਦੀ ਕਾਫੀ ਤਾਰੀਫ ਹੋਈ।

TweetTweet

ਸੁਸ਼ਮਿਤਾ ਦਾ ਜਨਮ 19 ਨਵੰਬਰ 1975 ਨੂੰ ਇਕ ਬੰਗਾਲੀ ਪਰਿਵਾਰ ਵਿਚ ਹੋਇਆ ਸੀ। ਹੈਦਰਾਬਾਦ ਵਿਚ ਪੈਦਾ ਹੋਈ ਸੁਸ਼ਮਿਤਾ ਦੇ ਪਿਤਾ ਸੁਬੀਰ ਸੇਨ ਭਾਰਤੀ ਹਵਾਈ ਸੈਨਾ ਵਿਚ ਇਕ ਵਿੰਗ ਕਮਾਂਡਰ ਸਨ ਅਤੇ ਮਾਂ ਸ਼ੁਭਰਾ ਸੇਨ ਇਕ ਗਹਿਣਿਆਂ ਦੀ ਡਿਜ਼ਾਈਨਰ ਸੀ। ਮੁੱਢਲੀ ਸਿੱਖਿਆ ਹੈਦਰਾਬਾਦ ਵਿਚ ਹੀ ਹੋਈ। ਫਿਰ ਏਅਰਫੋਰਸ ਗੋਲਡ ਜੁਬਲੀ ਇੰਸਟੀਚਿਊਟ, ਨਵੀਂ ਦਿੱਲੀ ਤੋਂ ਗ੍ਰੈਜੂਏਸ਼ਨ ਕੀਤੀ। ਇਸ ਦੌਰਾਨ ਹੀ ਸੁਸ਼ਮਿਤਾ ਮਾਡਲਿੰਗ ਨਾਲ ਜੁੜੀ ਸੀ। 1994 ਵਿਚ ਸੁਸ਼ਮਿਤਾ ਨੇ ਮਾਡਲਿੰਗ ਦੇ ਨਾਲ-ਨਾਲ ਸੁੰਦਰਤਾ ਮੁਕਾਬਲੇ ਵਿਚ ਹਿੱਸਾ ਲਿਆ। ਇਸ ਮੁਕਾਬਲੇ 'ਚ ਐਸ਼ਵਰਿਆ ਰਾਏ ਵੀ ਸੀ ਪਰ ਸੁਸ਼ਮਿਤਾ ਨੇ ਮਿਸ ਇੰਡੀਆ ਦਾ ਖਿਤਾਬ ਜਿੱਤਿਆ। ਐਸ਼ਵਰਿਆ ਉਦੋਂ ਕੁਝ ਅੰਕਾਂ ਨਾਲ ਹਾਰ ਗਈ ਸੀ ਪਰ ਉਸ ਨੇ ਉਸੇ ਸਾਲ ਮਿਸ ਵਰਲਡ ਦਾ ਖਿਤਾਬ ਜਿੱਤਿਆ, ਜਦੋਂ ਸੁਸ਼ਮਿਤਾ ਮਿਸ ਯੂਨੀਵਰਸ ਬਣੀ।

Lalit Modi shares pictures with Sushmita SenLalit Modi shares pictures with Sushmita Sen

ਸੁਸ਼ਮਿਤਾ ਸੇਨ ਨੇ 24 ਸਾਲ ਦੀ ਉਮਰ ਵਿਚ ਆਪਣੀ ਪਹਿਲੀ ਬੇਟੀ ਰੇਨੀ ਨੂੰ ਗੋਦ ਲਿਆ ਸੀ। ਇਸ ਤੋਂ ਬਾਅਦ ਲਗਭਗ 10 ਸਾਲ ਬਾਅਦ ਦੂਜੀ ਬੇਟੀ ਅਲੀਸ਼ਾ ਨੂੰ ਗੋਦ ਲਿਆ ਗਿਆ। ਰਿਪੋਰਟਾਂ ਅਨੁਸਾਰ ਪਹਿਲੀ ਫਿਲਮ 'ਦਸਤਕ' 'ਚ ਲੇਖਕ-ਨਿਰਦੇਸ਼ਕ ਵਿਕਰਮ ਭੱਟ ਤੋਂ ਲੈ ਕੇ ਮਾਡਲ ਰੋਹਮਨ ਸ਼ਾਲ ਤੱਕ ਸੁਸ਼ਮਿਤਾ ਦੇ ਕਈ ਲੋਕਾਂ ਨਾਲ ਰਿਸ਼ਤੇ ਸਨ। ਸੁਸ਼ਮਿਤਾ ਨੇ ਖੁਦ ਇਕ ਇੰਟਰਵਿਊ 'ਚ ਕਬੂਲ ਕੀਤਾ ਸੀ ਕਿ ਉਹ ਆਪਣੇ ਰਿਸ਼ਤੇ 'ਚ ਤਿੰਨ ਵਾਰ ਵਿਆਹ ਦੇ ਬੰਧਨ 'ਚ ਬੱਝਣ ਵਾਲੀ ਸੀ ਪਰ ਕਿਸੇ ਕਾਰਨ ਗੱਲ ਨਹੀਂ ਬਣ ਸਕੀ। ਵਿਕਰਮ ਭੱਟ ਤੋਂ ਬਾਅਦ ਅਦਾਕਾਰ ਰਣਦੀਪ ਹੁੱਡਾ, ਸਾਬਕਾ ਪਾਕਿਸਤਾਨੀ ਕ੍ਰਿਕਟਰ ਵਸੀਮ ਅਕਰਮ, ਇਕ ਰੈਸਟੋਰੈਂਟ ਦੇ ਮਾਲਕ ਰਿਤਿਕ, ਨਿਰਦੇਸ਼ਕ ਮੁਦੱਸਰ, ਮਾਡਲ ਰੋਹਮਨ ਸ਼ਾਲ ਤੋਂ ਇਲਾਵਾ ਸੁਸ਼ਮਿਤਾ ਦਾ ਨਾਂ ਕਈ ਹੋਰ ਲੋਕਾਂ ਨਾਲ ਜੁੜ ਚੁੱਕਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement