
ਬਾਲੀਵੁਡ ਦੇ ਟਰੈਂਡਿਗ ਕਪੱਲ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਵਿਆਹ ਕੋਂਕਣੀ ਰੀਤੀ-ਰਿਵਾਜ ਨਾਲ ਬੁੱਧਵਾਰ ਨੂੰ ਇਟਲੀ ਦੇ ਲੋਮਬਾਰਡੀ ਵਿਚ ਲੇਕ ਕੋਮੋ 'ਤੇ ਬਣੇ ...
ਬਾਲੀਵੁਡ ਦੇ ਟਰੈਂਡਿਗ ਕਪੱਲ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਵਿਆਹ ਕੋਂਕਣੀ ਰੀਤੀ-ਰਿਵਾਜ ਨਾਲ ਬੁੱਧਵਾਰ ਨੂੰ ਇਟਲੀ ਦੇ ਲੋਮਬਾਰਡੀ ਵਿਚ ਲੇਕ ਕੋਮੋ 'ਤੇ ਬਣੇ ਵਿਲਾ ਡੇਲ ਬਾਲਬਿਆਨੇਲੋ ਵਿਚ ਹੋਈ ਹੈ ਜਿਸ ਦੇ ਚਲਦਿਆਂ ਹੁਣ ਨਵੇਂ ਵਿਆਹੇ ਜੋੜੇ ਦੀ ਪਹਿਲੀ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Wedding pics
ਜਦੋਂ ਕਿ ਇਸ ਤਸਵੀਰ 'ਚ ਰਣਵੀਰ-ਦੀਪਿਕਾ ਦਾ ਚਿਹਰਾ ਸਾਫ ਦਿਖਾਈ ਨਹੀਂ ਦੇ ਰਿਹਾ ਪਰ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਵੱਲੋਂ ਕੋਈ ਵੀ ਆਫਿਸ਼ਿਅਲ ਤਸਵੀਰਾਂ ਜਾਂ ਵੀਡੀਓ ਸ਼ੇਅਰ ਨਹੀਂ ਕੀਤੀਆਂ। ਜ਼ਿਕਰਯੋਗ ਹੈ ਕਿ ਕਈ ਮੀਡੀਆ ਹਾਊਸ ਦੇ ਬਾਲੀਵੁਡ ਪੱਤਰਕਾਰ ਨੇ ਮੌਕੇ 'ਤੇ ਤਸਵੀਰਾਂ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਪੂਰੀ ਤਰ੍ਹਾਂ ਸਫਲ ਨਹੀਂ ਹੋ ਪਾਏ।
Deepika Wedding pic
ਦੱਸ ਦਈਏ ਕਿ ਇਸ ਵਿਆਹ 'ਚ ਕੁੱਖ ਖਾਸ ਹਸਤੀਆਂ ਅਤੇ ਪਰਿਵਾਰ ਦੇ ਲੋਕ ਸ਼ਾਮਿਲ ਸਨ। ਦੱਸ ਦਈਏ ਕਿ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦਾ ਵਿਆਹ ਕੋਂਕਣੀ ਰੀਤੀ ਰਿਵਾਜ ਨਾਲ ਪੂਰਾ ਹੋਇਆ ਹੈ। ਗੱਲ ਕੀਤੀ ਜਾਵੇ ਤਸਵੀਰਾਂ ਦੀ ਤਾਂ ਇਹ ਚੰਗੀ ਤਰ੍ਹਾਂ ਤਾਂ ਨਹੀਂ ਵਿੱਖ ਰਹੀਆਂ ਪਰ ਇਹ ਸਾਫ ਹੈ ਕਿ ਰਣਵੀਰ-ਦੀਪਿਕਾ ਦੀ ਜੋੜੀ ਨੇ ਕਿਵੇਂ ਦੇ ਕਪੜੇ ਪਾਏ ਹੋਏ ਹਨ।
Wedding Photo
ਦੋਨਾਂ ਹੀ ਵਹਾਇਟ ਰੰਗ ਦੇ ਵਿਆਹ ਦੇ ਜੋੜੇ ਵਿਚ ਹਨ। ਫਿਲਹਾਲ ਹੁਣ ਸਿਰਫ ਦੋਨਾਂ ਦੀ ਚੰਗੀ ਤਸਵੀਰ ਆਉਣ ਦਾ ਇੰਤਜਾਰ ਹੈ ਅਤੇ ਦੋਨਾਂ ਦੀਆਂ ਤਸਵੀਰਾਂ ਕਦੋਂ ਸਾਹਮਣੇ ਪੋਸਟ ਕੀਤੀਆਂ ਜਾਣਗੀਆਂ ਇਸ ਦੀ ਹੁਣ ਤੱਕ ਕੋਈ ਜਾਣਕਾਰੀ ਨਹੀਂ ਹੈ।