
ਬਾਲੀਵੁਡ ਦੀ ਮਸਤਾਨੀ ਦੀਪੀਕਾ ਪਾਦੁਕੋਣ ਨੂੰ ਆਪਣਾ ਹਮਸਫ਼ਰ ਮਿਲ ਹੀ ਗਿਆ। ਦੀਪੀਕਾ ਪਾਦੁਕੋਣ ਅਤੇ ਰਣਵੀਰ ਸਿੰਘ ਆਖ਼ਿਰਕਾਰ ਇਟਲੀ ਵਿਚ ਵਿਆਹ ਦੇ ਬੰਧਨ ਵਿਚ ਬੰਨ੍ਹੇ ...
ਮੁੰਬਈ (ਭਾਸ਼ਾ): ਬਾਲੀਵੁਡ ਦੀ ਮਸਤਾਨੀ ਦੀਪੀਕਾ ਪਾਦੁਕੋਣ ਨੂੰ ਆਪਣਾ ਹਮਸਫ਼ਰ ਮਿਲ ਹੀ ਗਿਆ। ਦੀਪੀਕਾ ਪਾਦੁਕੋਣ ਅਤੇ ਰਣਵੀਰ ਸਿੰਘ ਆਖ਼ਿਰਕਾਰ ਇਟਲੀ ਵਿਚ ਵਿਆਹ ਦੇ ਬੰਧਨ ਵਿਚ ਬੰਨ੍ਹੇ ਗਏ ਹਨ।
Smashing arrangements for #DeepveerKiShaadi pic.twitter.com/vnvClHV5AS
— Faridoon Shahryar (@iFaridoon) November 14, 2018
ਦੀਪਿਕਾ ਅਤੇ ਰਣਵੀਰ ਨੇ ਅੱਜ ਇਟਲੀ ਦੇ 'ਲੇਕ ਕੋਮਾਂ' ਵਿਚ ਕੋਂਕਣੀ ਰੀਤੀ - ਰਿਵਾਜ ਨਾਲ ਵਿਆਹ ਕਰ ਲਿਆ ਹੈ। ਦੱਸ ਦਈਏ ਕਿ ਇਹ ਕਪਲ ਕੱਲ ਮਤਲਬ 15 ਨਵੰਬਰ ਨੂੰ ਇਕ ਵਾਰ ਫਿਰ ਵਿਆਹ ਕਰੇਗਾ ਅਤੇ ਇਸ ਵਾਰ ਇਹ ਵਿਆਹ ਸਿੰਧੀ ਰੀਤੀ - ਰਿਵਾਜ ਨਾਲ ਹੋਵੇਗਾ।
ਜਾਣਕਾਰੀ ਦੇ ਅਨੁਸਾਰ ਅੱਜ ਦੇ ਵਿਆਹ ਵਿਚ ਦੀਪਿਕਾ ਨੇ ਸਫੇਦ ਅਤੇ ਗੋਲਡਨ ਸਾੜ੍ਹੀ ਪਹਿਨੀ ਹੈ। ਇਸ ਜੋੜੀ ਨੇ ਅਪਣੇ ਇਸ ਵਿਆਹ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਿਆਹ ਦੀ ਇਕ ਵੀ ਝਲਕ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਇਕ ਵੇਬਪੋਰਟਲ ਦੀ ਖਬਰ ਦੇ ਅਨੁਸਾਰ ਦੀਪਿਕਾ ਅਤੇ ਰਣਵੀਰ ਚਾਹੁੰਦੇ ਹਨ ਕਿ ਉਹ ਆਪਣੇ ਵਿਆਹ ਦੀ ਪਹਿਲੀ ਫੋਟੋ ਸ਼ੇਅਰ ਨਾ ਕਰਨ, ਇਸ ਲਈ ਉਨ੍ਹਾਂ ਨੇ ਆਪਣੇ ਕਿਸੇ ਵੀ ਦੋਸਤ ਨੂੰ ਵਿਆਹ ਦੀ ਫੋਟੋ ਸ਼ੇਅਰ ਨਾ ਕਰਣ ਦੀ ਅਪੀਲ ਕੀਤੀ ਹੈ।
Such a stunning gorgeous and beautiful couple!!!! Nazar utar lo! @deepikapadukone and @RanveerOfficial !! Badhai ho !!! Love you both!!! Here’s to a lifetime of love and joy!❤️❤️❤️❤️❤️
— Karan Johar (@karanjohar) November 14, 2018
ਇਸ ਵਿਆਹ ਦੇ ਤੁਰੰਤ ਬਾਅਦ ਰਣਵੀਰ ਅਤੇ ਦੀਪਿਕਾ ਦੇ ਖ਼ਾਸ ਦੋਸਤ ਅਤੇ ਫਿਲਮ ਮੇਕਰ ਕਰਣ ਜੌਹਰ ਨੇ ਇਸ ਜੋੜੀ ਨੂੰ ਵਧਾਈ ਦਿੰਦੇ ਹੋਏ ਲਿਖਿਆ ਹੈ, ਖੂਬਸੂਰਤ ਜੋੜੀ ਹੈ। ਨਜ਼ਰ ਉਤਾਰ ਲਓ। ਦੀਪੀਕਾ ਪਾਦੁਕੋਣ ਅਤੇ ਰਣਵੀਰ ਸਿੰਘ ਵਧਾਈ ਹੋਵੇ, ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰਿਆ ਹੋਵੇ।
The arrangements for #DeepveerKiShaadi are ROYAL in the true sense !!! pic.twitter.com/C8g1lOCphF
— Faridoon Shahryar (@iFaridoon) November 14, 2018
ਕਰਣ ਜੌਹਰ ਦੇ ਇਸ ਟਵੀਟ ਨੇ ਫੈਂਸ ਦਾ ਉਤਸਾਹ ਹੋਰ ਵੀ ਵਧਾ ਦਿੱਤਾ ਹੈ ਕਿਓਂ ਕਿ ਹਰ ਕੋਈ ਇਸ ਜੋੜੀ ਦੇ ਵਿਆਹ ਦੀਆਂ ਤਸਵੀਰਾਂ ਵੇਖਣਾ ਚਾਹੁੰਦਾ ਹੈ। ਦੱਸ ਦਈਏ ਕਿ ਕੱਲ ਯਾਨੀ ਵੀਰਵਾਰ ਨੂੰ ਸਿੰਧੀ ਰੀਤੀ - ਰਿਵਾਜ ਨਾਲ ਇਟਲੀ ਵਿਚ ਹੀ ਇਕ ਵਾਰ ਫਿਰ ਇਹਨਾਂ ਦਾ ਵਿਆਹ ਹੋਵੇਗਾ। ਇਸ ਵਿਆਹ ਵਿਚ ਦੀਪਿਕਾ ਰੈਡ ਅਤੇ ਗੋਲਡਨ ਕਲਰ ਦੇ ਡਿਜਾਇਨਰ ਸਬਯਸਾਚੀ ਦੇ ਲੇਹੰਗੇ ਵਿਚ ਨਜ਼ਰ ਆਏਗੀ।