
ਬਾਲੀਵੁੱਡ ਦੇ ਮਸ਼ਹੂਰ ਸੰਗੀਤ ਨਿਰਦੇਸ਼ਕ ਸ਼ੇਖਰ ਰਵਜਿਯਾਨੀ ਅਪਣੇ ਸੁਪਰਹਿੱਟ ਗਾਣਿਆਂ ਲਈ ਜਾਣੇ ਜਾਂਦੇ ਹਨ।
ਨਵੀਂ ਦਿੱਲੀ: ਬਾਲੀਵੁੱਡ ਦੇ ਮਸ਼ਹੂਰ ਸੰਗੀਤ ਨਿਰਦੇਸ਼ਕ ਸ਼ੇਖਰ ਰਵਜਿਯਾਨੀ ਅਪਣੇ ਸੁਪਰਹਿੱਟ ਗਾਣਿਆਂ ਲਈ ਜਾਣੇ ਜਾਂਦੇ ਹਨ। ਉਹਨਾਂ ਦੀ ਅਤੇ ਵਿਸ਼ਾਲ ਡਡਲਾਨੀ ਦੀ ਜੋੜੀ ਨੇ ਬਾਲੀਵੁੱਡ ਨੂੰ ਕਈ ਸੁਪਰਹਿੱਟ ਗਾਣੇ ਦਿੱਤੇ ਹਨ। ਦੋਵਾਂ ਨੂੰ ਵਿਸ਼ਾਲ-ਸ਼ੇਖਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਸ਼ੇਖਰ ਨੇ ਹਾਲ ਹੀ ਵਿਚ ਇਕ ਟਵੀਟ ਕੀਤਾ ਹੈ, ਜੋ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ।
Rs. 1672 for 3 egg whites???
— Shekhar Ravjianii (@ShekharRavjiani) November 14, 2019
That was an Eggxorbitant meal ? pic.twitter.com/YJwHlBVoiR
ਉਹਨਾਂ ਨੇ ਇਸ ਟਵੀਟ ਵਿਚ ਇਕ ਹੋਟਲ ਦਾ ਜ਼ਿਕਰ ਕੀਤਾ ਹੈ, ਜਿਸ ਨੇ ਤਿੰਨ ਉਬਲੇ ਆਂਡਿਆਂ ਲਈ ਉਹਨਾਂ ਤੋਂ ਕਾਫ਼ੀ ਜ਼ਿਆਦਾ ਪੈਸੇ ਵਸੂਲੇ ਹਨ। ਸ਼ੇਖਰ ਨੇ ਟਵੀਟ ਕਰਕੇ ਲਿਖਿਆ, ‘3 ਉਬਲੇ ਹੋਏ ਆਂਡਿਆਂ ਲਈ 1672 ਰੁਪਏ? ਇਹ ਕਾਫ਼ੀ ਮਹਿੰਗੇ ਪਏ’। ਉਹਨਾਂ ਨੇ ਅਪਣੇ ਫੈਨਜ਼ ਨੂੰ ਦੱਸਿਆ ਕਿ ਕਿਵੇਂ ਇਕ ਹੋਟਲ ਨੇ ਉਹਨਾਂ ਤੋਂ ਤਿੰਨ ਆਂਡਿਆਂ ਲਈ ਐਨੇ ਪੈਸੇ ਵਸੂਲ ਲਏ।
Music composer shocked as hotel charges him Rs 1,672 for 3 eggs
ਸ਼ੇਖਰ ਨੇ ਟਵੀਟ ਵਿਚ ਹੋਟਲ ਦਾ ਬਿੱਲ ਵੀ ਸ਼ੇਅਰ ਕੀਤਾ। ਸ਼ੇਖਰ ਦੇ ਟਵੀਟ ‘ਤੇ ਲੋਕਾਂ ਦੀ ਕਾਫ਼ੀ ਪ੍ਰਤੀਕਿਰਿਆ ਆ ਰਹੀ ਹੈ ਅਤੇ ਉਹਨਾਂ ਦਾ ਟਵੀਟ ਵੀ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਬਾਲੀਵੁੱਡ ਅਦਾਕਾਰ ਰਾਹੁਲ ਬੋਸ ਨੂੰ ਵੀ ਕੇਲਿਆਂ ਲਈ ਕਾਫ਼ੀ ਜ਼ਿਆਦਾ ਪੈਸੇ ਦੇਣੇ ਪਏ ਸੀ। ਇਸ ਤੋਂ ਬਾਅਦ ਉਸ ਹੋਟਲ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ ਗਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।